FIR ਦਾ ਅਸਰ ! ਬਾਦਸ਼ਾਹ ਨੇ ''ਟਟੀਰੀ'' ਗੀਤ ਨੂੰ ਸਾਰੇ ਮਿਊਜ਼ਿਕ ਪਲੇਟਫਾਰਮਾਂ ਤੋਂ ਕੀਤਾ ਡਿਲੀਟ

Sunday, Mar 08, 2026 - 01:01 PM (IST)

FIR ਦਾ ਅਸਰ ! ਬਾਦਸ਼ਾਹ ਨੇ ''ਟਟੀਰੀ'' ਗੀਤ ਨੂੰ ਸਾਰੇ ਮਿਊਜ਼ਿਕ ਪਲੇਟਫਾਰਮਾਂ ਤੋਂ ਕੀਤਾ ਡਿਲੀਟ

ਨਵੀਂ ਦਿੱਲੀ (ਏਜੰਸੀ) : ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾਹ ਆਪਣੇ ਨਵੇਂ ਹਰਿਆਣਵੀ ਗੀਤ 'ਟਟੀਰੀ' ਨੂੰ ਲੈ ਕੇ ਵੱਡੇ ਵਿਵਾਦਾਂ ਵਿੱਚ ਘਿਰ ਗਏ ਹਨ। ਗੀਤ ਵਿੱਚ ਔਰਤਾਂ ਅਤੇ ਨਾਬਾਲਗਾਂ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਦੇ ਦੋਸ਼ਾਂ ਤੋਂ ਬਾਅਦ, ਬਾਦਸ਼ਾਹ ਨੇ ਜਨਤਕ ਤੌਰ 'ਤੇ ਮੁਆਫੀ ਮੰਗ ਲਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਇਸ ਗੀਤ ਨੂੰ ਸਾਰੇ ਸੋਸ਼ਲ ਮੀਡੀਆ ਅਤੇ ਮਿਊਜ਼ਿਕ ਪਲੇਟਫਾਰਮਾਂ ਤੋਂ ਹਟਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਕਸੂਤਾ ਫਸਿਆ ਪੰਜਾਬੀ ਗਾਇਕ ! ਹੱਥ ਜੋੜ ਮੁਆਫੀ, ਫ਼ਿਰ ਵੀ ਨਹੀਂ ਛੁੱਟੀ ਜਾਨ, ਹੁਣ ਮਹਿਲਾ ਕਮਿਸ਼ਨ ਨੇ ਦੇ 'ਤੀ ਚਿਤਾਵਨੀ

ਹਰਿਆਣਵੀ ਸੱਭਿਆਚਾਰ ਨੂੰ ਠੇਸ ਪਹੁੰਚਾਉਣ ਦਾ ਲੱਗਿਆ ਦੋਸ਼

40 ਸਾਲਾ ਗਾਇਕ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕਰਦਿਆਂ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ, "ਮੈਨੂੰ ਪਤਾ ਲੱਗਾ ਹੈ ਕਿ ਮੇਰੇ ਨਵੇਂ ਗੀਤ ਦੇ ਬੋਲਾਂ ਅਤੇ ਵੀਡੀਓ ਨੇ ਖਾਸ ਕਰਕੇ ਹਰਿਆਣਾ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮੈਂ ਖੁਦ ਹਰਿਆਣਾ ਤੋਂ ਹਾਂ ਅਤੇ ਮੈਨੂੰ ਹਰਿਆਣਵੀ ਹੋਣ 'ਤੇ ਮਾਣ ਹੈ। ਮੇਰਾ ਮਕਸਦ ਕਦੇ ਵੀ ਆਪਣੀ ਸੰਸਕ੍ਰਿਤੀ ਜਾਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।"

ਇਹ ਵੀ ਪੜ੍ਹੋ: 6 ਮੁਫਤ LPG ਸਿੰਲਡਰ ਤੇ ਔਰਤਾਂ ਨੂੰ ਹਰ ਮਹੀਨੇ 2500 ਰੁਪਏ ! Actor ਤੋਂ ਸਿਆਸਤਦਾਨ ਬਣੇ ਵਿਜੇ ਨੇ ਕਰ'ਤੇ ਵੱਡੇ ਐਲਾਨ

PunjabKesari

ਹਿਪ-ਹੌਪ ਸ਼ੈਲੀ ਦੀ ਦਿੱਤੀ ਦਲੀਲ

ਬਾਦਸ਼ਾਹ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਹ ਹਿਪ-ਹੌਪ ਸ਼ੈਲੀ ਦੇ ਗੀਤ ਬਣਾਉਂਦੇ ਹਨ, ਜਿਸ ਕਾਰਨ ਅਕਸਰ ਅਜਿਹੇ ਬੋਲ ਜੁੜ ਜਾਂਦੇ ਹਨ, ਪਰ ਇਹ ਔਰਤਾਂ ਜਾਂ ਬੱਚਿਆਂ ਦੇ ਵਿਰੁੱਧ ਨਹੀਂ ਸਨ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ, "ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੈਨੂੰ ਹਰਿਆਣਾ ਦੇ ਪੁੱਤਰ ਵਜੋਂ ਦੇਖੋਗੇ ਅਤੇ ਮੈਨੂੰ ਮੁਆਫ ਕਰ ਦਿਓਗੇ।"

ਇਹ ਵੀ ਪੜ੍ਹੋ: ਸਾਵਧਾਨ ; ਭੁੱਲ ਕੇ ਵੀ ਨਾ ਬਣਾਉਣਾ ਇਸ ਪੰਜਾਬੀ ਗਾਣੇ 'ਤੇ ਰੀਲ, ਹੋ ਸਕਦੀ ਹੈ ਜੇਲ੍ਹ !

ਪੁਲਸ ਨੇ ਦਰਜ ਕੀਤੀ FIR

ਜ਼ਿਕਰਯੋਗ ਹੈ ਕਿ ਪੰਚਕੂਲਾ ਦੇ ਇੱਕ ਨਿਵਾਸੀ ਦੀ ਸ਼ਿਕਾਇਤ 'ਤੇ ਸ਼ੁੱਕਰਵਾਰ ਨੂੰ ਬਾਦਸ਼ਾਹ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਐਫ.ਆਈ.ਆਰ. (FIR) ਦਰਜ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਗੀਤ ਵਿੱਚ ਅਸ਼ਲੀਲਤਾ ਅਤੇ ਨਾਬਾਲਗਾਂ ਬਾਰੇ ਗਲਤ ਟਿੱਪਣੀਆਂ ਦਾ ਦੋਸ਼ ਲਾਇਆ ਸੀ। ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਵੀਡੀਓ ਹਟਾਉਣ ਲਈ ਨੋਟਿਸ ਵੀ ਜਾਰੀ ਕੀਤੇ ਗਏ ਸਨ।

ਇਹ ਵੀ ਪੜ੍ਹੋ: ਸੋਨਾ-ਚਾਂਦੀ 'ਚ ਵੱਡਾ ਧਮਾਕਾ ! ਮੂਧੇ ਮੂੰਹ ਡਿੱਗੀਆਂ ਕੀਮਤਾਂ, ਜਾਣੋ ਅੱਜ ਦਾ ਤਾਜ਼ਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News