ਹਾਰਬੀ ਸੰਘਾ ਨੇ ਧਰਮ ਪਤਨੀ ਨੂੰ ਇੰਝ ਦਿੱਤੀ ਜਨਮਦਿਨ ਦੀ ਵਧਾਈ, ਅਦਾਕਾਰ ਦੇ ਮਾੜੇ ਸਮੇਂ ''ਚ ਪਹਾੜ ਵਾਂਗ ਖੜ੍ਹੀ ਰਹੀ ਨਾਲ

Monday, May 31, 2021 - 01:32 PM (IST)

ਹਾਰਬੀ ਸੰਘਾ ਨੇ ਧਰਮ ਪਤਨੀ ਨੂੰ ਇੰਝ ਦਿੱਤੀ ਜਨਮਦਿਨ ਦੀ ਵਧਾਈ, ਅਦਾਕਾਰ ਦੇ ਮਾੜੇ ਸਮੇਂ ''ਚ ਪਹਾੜ ਵਾਂਗ ਖੜ੍ਹੀ ਰਹੀ ਨਾਲ

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਅਦਾਕਾਰ ਹਾਰਬੀ ਸੰਘਾ, ਜਿਨ੍ਹਾਂ ਦੀ ਅਦਾਕਾਰੀ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ। ਉਨ੍ਹਾਂ ਦੀਆਂ ਹਾਸੇ ਠੱਠੇ ਨਾਲ ਭਰਪੂਰ ਗੱਲਾਂ ਅਤੇ ਡਾਇਲਾਗਸ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਹਨ। ਪੰਜਾਬੀ ਫ਼ਿਲਮਾਂ 'ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਰੋਲ ਨਿਭਾਏ ਹਨ। ਪੰਜਾਬੀ ਅਦਾਕਾਰ ਹਾਰਬੀ ਸੰਘਾ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਅੱਜ ਉਨ੍ਹਾਂ ਦੀ ਧਰਮ ਪਤਨੀ ਦਾ ਜਨਮਦਿਨ ਹੈ।

ਦੱਸ ਦਈਏ ਕਿ ਹਾਰਬੀ ਸੰਘਾ ਨੇ ਆਪਣੀ ਪਤਨੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- 'ਅੱਜ ਮੇਰੀ ਜੀਵਨ ਸਾਥਣ ਸਿਮਰਨ ਸੰਘਾ ਦਾ ਜਨਮਦਿਨ ਆ... ਬੁੱਗੇ Happy birthday to you 😘🎂🍫 good luck bugga ji 🙏😘।'  ਇਸ ਪੋਸਟ 'ਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਭਾਬੀ ਸਿਮਰਨ ਸੰਘਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਹਾਰਬੀ ਸੰਘਾ ਦੀ ਪਤਨੀ ਹਰ ਮੁਸ਼ਕਿਲ ਸਮੇਂ 'ਚ ਉਨ੍ਹਾਂ ਨਾਲ ਪਹਾੜ ਵਾਂਗ ਨਾਲ ਡੱਟ ਕੇ ਖੜ੍ਹੀ ਰਹੀ। ਹਾਰਬੀ ਸੰਘਾ ਨੇ ਜਿਸ ਸਮੇਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਦੇ ਆਰਥਿਕ ਹਾਲਾਤ ਬਹੁਤੇ ਵਧੀਆ ਨਹੀਂ ਸਨ। ਉਹ ਕਮੇਡੀ ਸ਼ੋਅ ਕਰਨ ਜਾਂਦੇ ਸੀ ਪਰ ਉਸ ਨਾਲ ਘਰ ਦਾ ਖਰਚਾ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ, ਜਿਸ ਕਰਕੇ ਉਨ੍ਹਾਂ ਨੇ ਕੋਈ ਹੋਰ ਕੰਮ ਕਰਨ ਬਾਰੇ ਸੋਚਿਆ ਪਰ ਅਜਿਹੇ ਔਖੇ ਵੇਲੇ ਜਦੋਂ ਹਾਰਬੀ ਆਪਣੀ ਹਿੰਮਤ ਹਾਰ ਗਏ ਤਾਂ ਉਨ੍ਹਾਂ ਦੀ ਪਤਨੀ ਨੇ ਹੱਲਾਸ਼ੇਰੀ ਦਿੱਤੀ ਅਤੇ ਐਕਟਿੰਗ ਜਾਰੀ ਰੱਖਣ ਦੀ ਗੱਲ ਆਖੀ। ਇਸ ਤੋਂ ਬਾਅਦ ਹਾਰਬੀ ਸੰਘਾ ਇਸੇ ਖ਼ੇਤਰ 'ਚ ਡਟੇ ਰਹੇ, ਉਨ੍ਹਾਂ ਦੀ ਮੁਲਾਕਾਤ ਗੁਰਪ੍ਰੀਤ ਘੁੱਗੀ ਨਾਲ ਹੋਈ। ਬਸ ਇਸ ਤੋਂ ਬਾਅਦ ਟੀ. ਵੀ. ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਇਸ ਅਦਾਕਾਰ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਅੱਜ ਉਨ੍ਹਾਂ ਦੀ ਗਿਣਤੀ ਕਾਮਯਾਬ ਅਦਾਕਾਰ ਦੇ ਤੌਰ 'ਤੇ ਹੁੰਦੀ ਹੈ। ਇੱਕ ਤੋਂ ਬਾਅਦ ਇੱਕ ਫ਼ਿਲਮਾਂ 'ਚ ਉਹ ਨਜ਼ਰ ਆ ਰਹੇ ਹਨ।


author

sunita

Content Editor

Related News