ਮਸ਼ਹੂਰ ਅਦਾਕਾਰ ਨੇ ਫੈਨਜ਼ ਨਾਲ ਕੀਤੀ ਬਦਸਲੂਕੀ, ਸੈਲਫੀ ਲੈਣ ਦੌਰਾਨ ਮਾਰਿਆ ਧੱਕਾ

Thursday, Aug 01, 2024 - 12:56 PM (IST)

ਮਸ਼ਹੂਰ ਅਦਾਕਾਰ ਨੇ ਫੈਨਜ਼ ਨਾਲ ਕੀਤੀ ਬਦਸਲੂਕੀ, ਸੈਲਫੀ ਲੈਣ ਦੌਰਾਨ ਮਾਰਿਆ ਧੱਕਾ

ਮੁੰਬਈ- ਨਾਗਾਰਜੁਨ ਅਤੇ ਧਨੁਸ਼ ਤੋਂ ਬਾਅਦ ਏਅਰਪੋਰਟ 'ਤੇ ਚਿਰੰਜੀਵੀ ਦੇ ਇਕ ਨਵੇਂ ਵੀਡੀਓ ਦੀ ਕਾਫੀ ਆਲੋਚਨਾ ਹੋ ਰਹੀ ਹੈ। ਅਦਾਕਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਪ੍ਰਸ਼ੰਸਕ ਨੂੰ ਧੱਕਾ ਦੇਣ ਲਈ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਉਸ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਈ ਪ੍ਰਸ਼ੰਸਕ ਉਸ ਦਾ ਬਚਾਅ ਕਰ ਰਹੇ ਹਨ ਅਤੇ ਕਈ ਉਸ ਨੂੰ ਗਲਤ ਸਮਝ ਰਿਹਾ ਹੈ। ਦਰਅਸਲ, ਇਹ ਵੀਡੀਓ ਏਅਰਪੋਰਟ ਤੋਂ ਸਾਹਮਣੇ ਆਇਆ ਹੈ, ਜਿੱਥੇ ਚਿਰੰਜੀਵੀ ਜਾਂਦੇ ਹੋਏ ਨਜ਼ਰ ਆ ਰਹੇ ਹਨ।

 

ਇਹ ਖ਼ਬਰ ਵੀ ਪੜ੍ਹੋ - ਸਤਿੰਦਰ ਸੱਤੀ ਨੇ ਮਾਂ ਦੇ ਨਾਲ ਸਾਂਝਾ ਕੀਤਾ ਵੀਡੀਓ, ਕਿਹਾ- 'ਸਵਰਗਾਂ ਨੂੰ ਸਵਰਗ ਜਾ ਮਿਲਦੇ ਮਾਂਏਂ ਤੇਰੀ ਗੋਦ 'ਚ ਆ ਕੇ'

ਇਸ ਦੌਰਾਨ ਇਕ ਫੈਨ ਹੱਥ 'ਚ ਮੋਬਾਇਲ ਲੈ ਕੇ ਆਉਂਦਾ ਹੈ ਅਤੇ ਉਨ੍ਹਾਂ ਨਾਲ ਤਸਵੀਰਾਂ ਖਿੱਚਣ ਲੱਗਦਾ ਹੈ। ਚਿਰੰਜੀਵੀ ਨੂੰ ਸ਼ਾਇਦ ਇਹ ਪਸੰਦ ਨਹੀਂ ਆਇਆ ਅਤੇ ਉਹ ਪ੍ਰਸ਼ੰਸਕ ਨੂੰ ਧੱਕ ਮਾਰ ਦਿੰਦੇ ਹਨ। ਉਨ੍ਹਾਂ ਨੇ ਫੈਨ ਦੀ ਪਿੱਠ ਨੂੰ ਛੂਹਿਆ ਅਤੇ ਅੱਗੇ ਵੱਲ ਨੂੰ ਧੱਕਾ ਮਾਰ ਦਿੱਤਾ।ਇੱਕ ਨੇ ਲਿਖਿਆ: "ਬਸ ਇਸ ਸੈਲਫੀ ਦੇ ਟ੍ਰੈਂਡ ਦਾ ਬਾਈਕਾਟ ਕਰੋ ... ਉਹਨਾਂ ਨੂੰ ਆਪਣੇ ਤਰੀਕੇ ਨਾਲ ਜਾਣ ਦਿਓ!" ਦੂਜੇ ਨੇ ਲਿਖਿਆ: "ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਤਸਵੀਰਾਂ ਖਿੱਚੋ, ਮਸ਼ਹੂਰ ਹਸਤੀਆਂ ਨਾਲ ਨਹੀਂ !!"  ਇੱਕ ਨੇ ਲਿਖਿਆ, ਫਿਲਮਾਂ ਵਿੱਚ ਇਹ ਸਾਉਥ ਸਟਾਰ ਹੀਰੋ, ਪਰ ਅਸਲ ਜ਼ਿੰਦਗੀ ਵਿੱਚ ਜ਼ੀਰੋ।""ਇਹ ਅਪਮਾਨ ਤੋਂ ਵੀ ਵੱਡਾ ਹੈ।" ਇਹ ਸਿਰਫ ਪੈਸੇ ਦਾ ਹੰਕਾਰ ਹੈ। ਕੋਈ ਗੱਲ ਨਹੀਂ, ਸਮਾਂ ਆਪਣੇ ਆਪ ਸਮਝਾਏਗਾ।'' ਇਕ ਨੇ ਲਿਖਿਆ, ''ਲੋਕ ਮੂਰਖਾਂ ਨਾਲ ਤਸਵੀਰਾਂ ਖਿਚਵਾਉਣ ਲਈ ਆਪਣਾ ਮਿਆਰ ਕਿਉਂ ਘਟਾਉਂਦੇ ਹਨ?''

ਇਹ ਖ਼ਬਰ ਵੀ ਪੜ੍ਹੋ - ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਖਰੀਦੀ ਕਰੋੜਾਂ ਦੀ ਲਗਜ਼ਰੀ ਕਾਰ

ਦੱਸ ਦਈਏ ਕਿ ਹਾਲ ਹੀ 'ਚ ਮੇਗਾਸਟਾਰ ਨੇ ਆਪਣੇ ਪਰਿਵਾਰ ਨਾਲ ਪੈਰਿਸ 'ਚ ਓਲੰਪਿਕ ਦੇ ਉਦਘਾਟਨੀ ਸਮਾਰੋਹ 'ਚ ਸ਼ਿਰਕਤ ਕੀਤੀ। ਹਾਲ ਹੀ 'ਚ ਉਸ ਨੇ ਓਲੰਪਿਕ ਟਾਰਚ ਦੀ ਫੜੀ ਤਸਵੀਰ ਖਿਚਵਾਈ ਸੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਪਤਨੀ ਨਾਲ ਤਸਵੀਰ ਪੋਸਟ ਕੀਤੀ ਹੈ। ਇਹ ਪੋਸਟ ਫਿਲਹਾਲ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਉਸ ਨੇ ਟਵਿੱਟਰ 'ਤੇ ਲਿਖਿਆ, "#PARIS2024 ਓਲੰਪਿਕ ਦੇ ਉਦਘਾਟਨ 'ਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਰੋਮਾਂਚਿਤ ਹਾਂ।" ਸੁਰੇਖਾ ਦੇ ਨਾਲ ਓਲੰਪਿਕ ਮਸ਼ਾਲ ਦੀ ਪ੍ਰਤੀਕ੍ਰਿਤੀ ਫੜੀ ਇੱਕ ਪਿਆਰਾ ਪਲ! ਸਾਡੇ ਮਾਣਮੱਤੇ ਭਾਰਤੀ ਦਲ ਦੇ ਹਰ ਖਿਡਾਰੀ ਨੂੰ ਸ਼ੁਭਕਾਮਨਾਵਾਂ ਅਤੇ ਹੁਣ ਤੱਕ ਦੀ ਸਭ ਤੋਂ ਵਧੀਆ ਮੈਡਲ ਸੂਚੀ ਬਣਾਉਣ ਲਈ! ਜੈ ਹਿੰਦ।'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News