ਚਲਦੇ ਸ਼ੋਅ ''ਚ ਮਸ਼ਹੂਰ ਗਾਇਕ ਨੇ ਸਟੇਜ ਤੋਂ ਭੀੜ ''ਚ ਸੁੱਟ''ਤੀ ਭੋਜਪੁਰੀ ਡਾਂਸਰ ! ਵੀਡੀਓ ਵਾਇਰਲ
Monday, Mar 16, 2026 - 08:25 PM (IST)
ਨੈਸ਼ਨਲ ਡੈਸਕ :ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ਵਿੱਚ ਇੱਕ ਵਿਆਹ ਸਮਾਰੋਹ ਦੌਰਾਨ ਮਹਿਲਾ ਡਾਂਸਰ ਨਾਲ ਬਦਸਲੂਕੀ ਦਾ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪ੍ਰੋਗਰਾਮ ਦੌਰਾਨ ਇੱਕ ਭੋਜਪੁਰੀ ਗਾਇਕ ਨੇ ਨੱਚ ਰਹੀ ਮਹਿਲਾ ਡਾਂਸਰ ਨੂੰ ਚੁੱਕ ਕੇ ਸਟੇਜ ਤੋਂ ਹੇਠਾਂ ਭੀੜ ਵਿੱਚ ਸੁੱਟ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਲੋਕ ਗਾਇਕ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਇਹ ਮਾਮਲਾ ਸਾਹੇਬਗੰਜ ਦੇ ਰਾਜੇਪੁਰ ਥਾਣਾ ਖੇਤਰ ਦੇ ਪਿੰਡ ਮੌਨਾ ਦਾ ਹੈ, ਜਿੱਥੇ 11 ਮਾਰਚ ਨੂੰ ਇੱਕ ਵਿਆਹ ਸਮਾਰੋਹ ਮੌਕੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਪ੍ਰੋਗਰਾਮ ਦੌਰਾਨ ਜਦੋਂ ਮਹਿਲਾ ਡਾਂਸਰ ਸਟੇਜ 'ਤੇ ਨੱਚ ਰਹੀ ਸੀ, ਤਾਂ ਭੋਜਪੁਰੀ ਗਾਇਕ ਧਨੰਜੇ ਸ਼ਰਮਾ ਨੇ ਅਚਾਨਕ ਉਸ ਨੂੰ ਗੋਦੀ ਵਿੱਚ ਚੁੱਕਿਆ ਅਤੇ ਸਟੇਜ ਤੋਂ ਹੇਠਾਂ ਲੋਕਾਂ ਵੱਲ ਵਗਾਹ ਮਾਰਿਆ। ਇਸ ਮੰਜ਼ਰ ਨੂੰ ਦੇਖ ਕੇ ਉੱਥੇ ਮੌਜੂਦ ਲੋਕ ਦੰਗ ਰਹਿ ਗਏ। ਹਾਲਾਂਕਿ, ਸਟੇਜ 'ਤੇ ਮੌਜੂਦ ਬਾਊਂਸਰਾਂ ਨੇ ਤੁਰੰਤ ਮਹਿਲਾ ਨੂੰ ਮੁੜ ਉੱਪਰ ਖਿੱਚ ਲਿਆ।
ਡਾਂਸਰ ਨੇ ਦੱਸਿਆ 'ਮਜ਼ਾਕ', ਗਾਇਕ ਨੇ ਦਿੱਤੀ ਸਫ਼ਾਈ
ਵਾਇਰਲ ਵੀਡੀਓ ਦੇ ਆਧਾਰ 'ਤੇ ਜਦੋਂ ਪੁਲਸ ਨੇ ਮਹਿਲਾ ਡਾਂਸਰ ਨਾਲ ਸੰਪਰਕ ਕੀਤਾ, ਤਾਂ ਮਾਮਲੇ ਨੇ ਨਵਾਂ ਮੋੜ ਲੈ ਲਿਆ। ਡਾਂਸਰ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਪੂਰੇ ਘਟਨਾਕ੍ਰਮ ਨੂੰ ਸਿਰਫ਼ 'ਹਸੀ-ਮਜ਼ਾਕ' ਦਾ ਹਿੱਸਾ ਦੱਸਿਆ ਤੇ ਗਾਇਕ ਖ਼ਿਲਾਫ਼ ਕੋਈ ਵੀ ਸ਼ਿਕਾਇਤ ਦਰਜ ਕਰਵਾਉਣ ਤੋਂ ਮਨਾ ਕਰ ਦਿੱਤਾ। ਦੂਜੇ ਪਾਸੇ, ਗਾਇਕ ਧਨੰਜੇ ਸ਼ਰਮਾ ਨੇ ਸਫ਼ਾਈ ਦਿੰਦਿਆਂ ਦਾਅਵਾ ਕੀਤਾ ਕਿ ਸਾਰੀਆਂ ਮਾਡਲਾਂ ਅਤੇ ਡਾਂਸਰਾਂ ਨੇ ਉਸ ਨੂੰ ਪਿੱਛੇ ਤੋਂ ਜਕੜ ਲਿਆ ਸੀ ਅਤੇ ਉਸ ਨਾਲ ਬਦਸਲੂਕੀ ਕੀਤੀ ਗਈ ਸੀ, ਜਿਸ ਕਾਰਨ ਉਸ ਨੂੰ ਨਹੁੰਆਂ ਨਾਲ ਸੱਟਾਂ ਵੀ ਲੱਗੀਆਂ ਹਨ।
ਪੁਲਸ ਦੀ ਕਾਰਵਾਈ
ਸਰੱਈਆ ਦੀ ਐੱਸ.ਡੀ.ਪੀ.ਓ. (SDPO) ਗਰਿਮਾ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਮਹਿਲਾ ਨੇ ਇਸ ਨੂੰ ਮਜ਼ਾਕ ਦੱਸਿਆ ਹੈ ਅਤੇ ਕੋਈ ਇਤਰਾਜ਼ ਨਹੀਂ ਜਤਾਇਆ, ਪਰ ਜੇਕਰ ਇਸ ਮਾਮਲੇ ਵਿੱਚ ਕੋਈ ਲਿਖਤੀ ਸ਼ਿਕਾਇਤ ਮਿਲਦੀ ਹੈ, ਤਾਂ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
