Oscar 2026 ''ਚ ''ਹੀ-ਮੈਨ'' ਧਰਮਿੰਦਰ ਨੂੰ ਨਹੀਂ ਦਿੱਤੀ ਗਈ ਸ਼ਰਧਾਂਜਲੀ ! ਭਾਰਤੀ ਫੈਨਜ਼ ''ਚ ਛਾਇਆ ਰੋਸ
Monday, Mar 16, 2026 - 01:00 PM (IST)
ਲਾਸ ਏਂਜਲਸ- ਅਮਰੀਕਾ ਦੇ ਲਾਸ ਏਂਜਲਸ 'ਚ ਹੋਏ ਆਸਕਰ ਐਵਾਰਡਜ਼ 2026 (Academy Awards) ਦੌਰਾਨ ਇਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਸਿਨੇਮਾ ਜਗਤ ਦੇ ਇਸ ਸਭ ਤੋਂ ਵੱਡੇ ਮੰਚ 'ਤੇ ਬਾਲੀਵੁੱਡ ਦੇ 'ਹੀ-ਮੈਨ' ਵਜੋਂ ਜਾਣੇ ਜਾਂਦੇ ਦਿੱਗਜ ਅਦਾਕਾਰ ਧਰਮਿੰਦਰ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਗਈ, ਜਿਸ ਕਾਰਨ ਭਾਰਤੀ ਸਿਨੇਮਾ ਪ੍ਰੇਮੀ ਬੇਹੱਦ ਨਾਰਾਜ਼ ਹਨ। ਸਾਲ 2025 'ਚ ਧਰਮਿੰਦਰ ਦਾ ਦਿਹਾਂਤ ਹੋ ਗਿਆ ਸੀ, ਜੋ ਭਾਰਤੀ ਫਿਲਮ ਇੰਡਸਟਰੀ ਲਈ ਇਕ ਵੱਡਾ ਘਾਟਾ ਸੀ। ਆਸਕਰ ਦੇ 'ਇਨ ਮੈਮੋਰੀਅਮ' (In Memoriam) ਸੈਗਮੈਂਟ 'ਚ ਦੁਨੀਆ ਭਰ ਦੇ ਉਨ੍ਹਾਂ ਕਲਾਕਾਰਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ, ਜੋ ਪਿਛਲੇ ਸਾਲ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਹਾਲਾਂਕਿ, ਇਸ ਸਾਲ ਇਸ ਲਿਸਟ 'ਚ ਕਿਸੇ ਵੀ ਭਾਰਤੀ ਕਲਾਕਾਰ ਦਾ ਜ਼ਿਕਰ ਨਹੀਂ ਕੀਤਾ ਗਿਆ ਅਤੇ ਸਿਰਫ਼ ਹਾਲੀਵੁੱਡ ਕਲਾਕਾਰਾਂ ਨੂੰ ਹੀ ਯਾਦ ਕੀਤਾ ਗਿਆ।
ਪ੍ਰਸ਼ੰਸਕਾਂ ਨੇ ਜਤਾਇਆ ਰੋਸ
ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਧਰਮਿੰਦਰ ਵਰਗੇ ਮਹਾਨ ਅਦਾਕਾਰ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਸਿਨੇਮਾ ਦੇ ਲੇਖੇ ਲਾ ਦਿੱਤੀ, ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਮੰਦਭਾਗਾ ਹੈ। ਪ੍ਰਸ਼ੰਸਕਾਂ ਨੇ ਸਵਾਲ ਉਠਾਇਆ ਕਿ ਜੇਕਰ ਸਾਡੇ ਆਈਕਨਜ਼ ਨੂੰ ਮਾਨਤਾ ਨਹੀਂ ਮਿਲਣੀ ਤਾਂ ਇਸ ਸ਼ੋਅ ਦੀ ਇੰਨੀ ਹਾਈਪ ਕਿਉਂ ਹੈ? ਇਕ ਯੂਜ਼ਰ ਨੇ ਲਿਖਿਆ ਕਿ ਇਹ ਸਿਰਫ਼ ਹਾਲੀਵੁੱਡ ਦਾ ਸ਼ੋਅ ਹੈ, ਅਸਲ 'ਚ ਅੰਤਰਰਾਸ਼ਟਰੀ ਨਹੀਂ।
ਪਹਿਲਾਂ ਮਿਲ ਚੁੱਕਾ ਹੈ ਭਾਰਤੀ ਸਿਤਾਰਿਆਂ ਨੂੰ ਸਨਮਾਨ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਸਕਰ 'ਚ ਸ਼੍ਰੀਦੇਵੀ, ਇਰਫ਼ਾਨ ਖ਼ਾਨ ਅਤੇ ਸ਼ਸ਼ੀ ਕਪੂਰ ਵਰਗੇ ਭਾਰਤੀ ਕਲਾਕਾਰਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਚੁੱਕੀ ਹੈ। ਧਰਮਿੰਦਰ ਨੂੰ ਇਸ ਤੋਂ ਪਹਿਲਾਂ BAFTA ਐਵਾਰਡਜ਼ 'ਚ ਸਿਨੇਮਾ 'ਚ ਉਨ੍ਹਾਂ ਦੇ ਯੋਗਦਾਨ ਲਈ ਸਲਾਮੀ ਦਿੱਤੀ ਗਈ ਸੀ, ਜਿਸ ਕਾਰਨ ਓਸਕਰ 'ਚ ਉਨ੍ਹਾਂ ਦਾ ਜ਼ਿਕਰ ਨਾ ਹੋਣਾ ਸਭ ਲਈ ਹੈਰਾਨੀਜਨਕ ਰਿਹਾ। ਹਾਲਾਂਕਿ ਮੁੱਖ ਸਮਾਰੋਹ ਦੀ ਵੀਡੀਓ 'ਚ ਧਰਮਿੰਦਰ ਦਾ ਨਾਮ ਨਹੀਂ ਸੀ, ਪਰ ਅਕੈਡਮੀ ਨੇ ਆਪਣੀ ਵੈੱਬਸਾਈਟ 'ਤੇ ਉਨ੍ਹਾਂ ਨੂੰ ਯਾਦ ਕੀਤਾ ਹੈ। ਧਰਮਿੰਦਰ ਤੋਂ ਇਲਾਵਾ 'ਭਾਰਤ' ਕੁਮਾਰ ਵਜੋਂ ਮਸ਼ਹੂਰ ਮਨੋਜ ਕੁਮਾਰ, ਬੀ. ਸਰੋਜਾ ਦੇਵੀ ਅਤੇ ਕੋਟਾ ਸ੍ਰੀਨਿਵਾਸ ਰਾਓ ਦੇ ਨਾਮ ਵੀ ਅਕੈਡਮੀ ਦੀ ਵੈੱਬਸਾਈਟ ਦੀ ਸ਼ਰਧਾਂਜਲੀ ਸੂਚੀ 'ਚ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
