ਮਨੋਰੰਜਨ ਜਗਤ ''ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ

Tuesday, Mar 17, 2026 - 10:54 AM (IST)

ਮਨੋਰੰਜਨ ਜਗਤ ''ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ

ਮੁੰਬਈ- ਮਨੋਰੰਜਨ ਜਗਤ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਟੀਵੀ ਸੀਰੀਅਲ 'ਇਸ਼ਕਬਾਜ਼' 'ਚ ਦਾਦੀ ਦਾ ਕਿਰਦਾਰ ਨਿਭਾ ਕੇ ਘਰ-ਘਰ ਮਸ਼ਹੂਰ ਹੋਈ ਅਦਾਕਾਰਾ ਨਵਨਿੰਦਰਾ ਬਹਿਲ ਦਾ ਦਿਹਾਂਤ ਹੋ ਗਿਆ ਹੈ। ਉਹ 76 ਸਾਲਾਂ ਦੇ ਸਨ। ਨਵਨਿੰਦਰਾ ਬਹਿਲ ਨੇ ਨਾ ਸਿਰਫ਼ ਟੀਵੀ ਸ਼ੋਅਜ਼ ਬਲਕਿ ਕਈ ਵੱਡੀਆਂ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਸੀ।

ਪੁੱਤਰ ਕਾਨੂ ਬਹਿਲ ਨੇ ਸਾਂਝੀ ਕੀਤੀ ਭਾਵੁਕ ਪੋਸਟ 

ਉਨ੍ਹਾਂ ਦੇ ਪੁੱਤਰ ਅਤੇ ਮਸ਼ਹੂਰ ਫਿਲਮ ਨਿਰਮਾਤਾ ਕਾਨੂ ਬਹਿਲ ਨੇ ਸੋਸ਼ਲ ਮੀਡੀਆ 'ਤੇ ਇਕ ਬਹੁਤ ਹੀ ਭਾਵੁਕ ਪੋਸਟ ਰਾਹੀਂ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਆਪਣੀ ਮਾਂ ਦੀ ਇਕ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਕਾਨੂ ਨੇ ਲਿਖਿਆ, "ਮੇਰੀ ਟਾਈਟਨ, ਮੇਰਾ ਵਿਸ਼ਵਾਸ, ਮੇਰਾ ਪਿਆਰ, ਮੇਰੀ ਮਾਰਗਦਰਸ਼ਕ, ਮੇਰੀ ਗੁਰੂ, ਮੇਰਾ ਦਿਲ। ਅਲਵਿਦਾ ਮਾਂ, ਜਦੋਂ ਤੱਕ ਤੁਸੀਂ ਮੈਨੂੰ ਦੁਬਾਰਾ ਜਨਮ ਨਹੀਂ ਦਿੰਦੇ।" ਉਨ੍ਹਾਂ ਦੇ ਇਸ ਦਿਹਾਂਤ 'ਤੇ ਅਨੁਰਾਗ ਕਸ਼ਯਪ ਸਮੇਤ ਫਿਲਮ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਨਵਨਿੰਦਰਾ ਬਹਿਲ ਦਾ ਕਲਾ ਅਤੇ ਥੀਏਟਰ ਨਾਲ ਬਹੁਤ ਪੁਰਾਣਾ ਰਿਸ਼ਤਾ ਸੀ। ਉਨ੍ਹਾਂ ਨੇ ਮਹਿਜ਼ 3 ਸਾਲ ਦੀ ਉਮਰ 'ਚ ਪਹਿਲੀ ਵਾਰ ਸਟੇਜ 'ਤੇ ਪਰਫਾਰਮ ਕੀਤਾ ਸੀ। ਲੰਮਾ ਸਮਾਂ ਥੀਏਟਰ ਦੀ ਦੁਨੀਆ 'ਚ ਸਰਗਰਮ ਰਹਿਣ ਤੋਂ ਬਾਅਦ ਉਨ੍ਹਾਂ ਨੇ ਸਿਨੇਮਾ ਅਤੇ ਟੀਵੀ ਵੱਲ ਰੁਖ਼ ਕੀਤਾ। ਆਪਣੀ ਸਾਦਗੀ ਅਤੇ ਬਿਹਤਰੀਨ ਅਦਾਕਾਰੀ ਸਦਕਾ ਉਨ੍ਹਾਂ ਨੂੰ ਹਮੇਸ਼ਾ ਚੁਣੌਤੀਪੂਰਨ ਭੂਮਿਕਾਵਾਂ ਮਿਲਦੀਆਂ ਰਹੀਆਂ।

PunjabKesari

ਫਿਲਮੀ ਅਤੇ ਟੀਵੀ ਕਰੀਅਰ 

ਨਵਨਿੰਦਰਾ ਨੇ ਗੁਲਜ਼ਾਰ ਦੀ ਫਿਲਮ 'ਮਾਚਿਸ' ਨਾਲ ਆਪਣੀ ਖ਼ਾਸ ਪਛਾਣ ਬਣਾਈ ਸੀ। ਇਸ ਤੋਂ ਇਲਾਵਾ ਉਹ ਦਿਬਾਕਰ ਬੈਨਰਜੀ ਦੀ ਫਿਲਮ 'ਓਏ ਲੱਕੀ, ਲੱਕੀ ਓ' ਅਤੇ ਕੰਗਨਾ ਰਣੌਤ ਦੀ ਸੁਪਰਹਿੱਟ ਫਿਲਮ 'ਕਵੀਨ' 'ਚ ਵੀ ਨਜ਼ਰ ਆਈ ਸੀ। ਉਨ੍ਹਾਂ ਨੇ 'ਦਿ ਪ੍ਰਾਈਡ' ਅਤੇ 'ਦਿ ਗੁਰੂ' ਵਰਗੇ ਅੰਤਰਰਾਸ਼ਟਰੀ ਪ੍ਰਾਜੈਕਟਾਂ ਵਿੱਚ ਵੀ ਕੰਮ ਕੀਤਾ। ਟੀਵੀ ਦੀ ਦੁਨੀਆ 'ਚ 'ਇਸ਼ਕਬਾਜ਼' ਅਤੇ 'ਦਿਲ ਬੋਲੇ ਓਬਰਾਏ' 'ਚ ਨਕੁਲ ਮਹਿਤਾ ਦੀ ਦਾਦੀ ਵਜੋਂ ਉਨ੍ਹਾਂ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ।

PunjabKesari

ਪਤੀ ਦਾ 2021 'ਚ ਕੋਵਿਡ-19 ਕਾਰਨ ਹੋਇਆ ਸੀ ਦਿਹਾਂਤ 

ਦੱਸ ਦੇਈਏ ਕਿ ਨਵਨਿੰਦਰਾ ਬਹਿਲ ਦੇ ਪਤੀ ਲਲਿਤ ਬਹਿਲ ਵੀ ਇੰਡਸਟਰੀ ਦੇ ਜਾਣੇ-ਪਛਾਣੇ ਅਦਾਕਾਰ ਅਤੇ ਨਿਰਦੇਸ਼ਕ ਸਨ। ਲਲਿਤ ਬਹਿਲ ਦਾ ਸਾਲ 2021 'ਚ ਕੋਵਿਡ-19 ਕਾਰਨ ਦਿਹਾਂਤ ਹੋ ਗਿਆ ਸੀ। ਪਤੀ ਦੇ ਜਾਣ ਤੋਂ ਬਾਅਦ ਨਵਨਿੰਦਰਾ ਆਪਣੇ ਪੁੱਤਰ ਕਾਨੂ ਬਹਿਲ ਨਾਲ ਰਹਿ ਰਹੀ ਸੀ। ਇਸ ਜੋੜੀ ਨੇ ਥੀਏਟਰ ਅਤੇ ਸਿਨੇਮਾ ਦੇ ਖੇਤਰ 'ਚ ਵੱਡਾ ਯੋਗਦਾਨ ਪਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News