ਮਸ਼ਹੂਰ ਅਦਾਕਾਰਾ ਨੇ ਵਿਆਹ ਤੋਂ ਪਹਿਲਾਂ ਹੀ ਖਿੱਚ ਲਈ ''ਮਾਂ ਬਣਨ ਦੀ ਤਿਆਰੀ'' ! ਫ੍ਰੀਜ਼ ਕਰਵਾਏ ਐੱਗਜ਼

Monday, Mar 09, 2026 - 10:33 AM (IST)

ਮਸ਼ਹੂਰ ਅਦਾਕਾਰਾ ਨੇ ਵਿਆਹ ਤੋਂ ਪਹਿਲਾਂ ਹੀ ਖਿੱਚ ਲਈ ''ਮਾਂ ਬਣਨ ਦੀ ਤਿਆਰੀ'' ! ਫ੍ਰੀਜ਼ ਕਰਵਾਏ ਐੱਗਜ਼

ਮੁੰਬਈ (ਏਜੰਸੀ) : 'ਗਿਲਟੀ', 'ਰੇਅ' ਅਤੇ 'ਮੋਨਿਕਾ, ਓ ਮਾਈ ਡਾਰਲਿੰਗ' ਵਰਗੀਆਂ ਫਿਲਮਾਂ ਰਾਹੀਂ ਆਪਣੀ ਪਛਾਣ ਬਣਾਉਣ ਵਾਲੀ 32 ਸਾਲਾ ਮਸ਼ਹੂਰ ਅਦਾਕਾਰਾ ਆਕਾਂਸ਼ਾ ਰੰਜਨ ਕਪੂਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਖਾਸ ਮੌਕੇ 'ਤੇ ਇਕ ਵੱਡਾ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਆਪਣੇ ਐੱਗਜ਼ (eggs) ਫ੍ਰੀਜ਼ ਕਰਵਾਏ ਹਨ।

ਇਹ ਵੀ ਪੜ੍ਹੋ: ਪੰਜਾਬੀ ਫ਼ਿਲਮ ਇੰਡਸਟਰੀ ਤੋਂ ਮੰਦਭਾਗੀ ਖ਼ਬਰ ! ਮਸ਼ਹੂਰ ਅਦਾਕਾਰਾ ਦੀ ਮਾਂ ਦਾ ਹੋਇਆ ਦਿਹਾਂਤ

ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ 

ਆਕਾਂਸ਼ਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ਵਿੱਚ ਉਹ ਹਸਪਤਾਲ ਦੇ ਬੈੱਡ 'ਤੇ ਬੈਠੀ ਖਾਣਾ ਖਾਂਦੀ ਨਜ਼ਰ ਆ ਰਹੀ ਹੈ, ਜਦੋਂ ਕਿ ਦੂਜੀ ਤਸਵੀਰ ਵਿੱਚ ਉਹ ਜਿਮ ਦੇ ਕੱਪੜਿਆਂ ਵਿੱਚ ਫਿੱਟ ਨਜ਼ਰ ਆ ਰਹੀ ਹੈ। ਉਸ ਨੇ ਦੱਸਿਆ ਕਿ ਇਹ ਫੈਸਲਾ ਉਸ ਲਈ ਨਿੱਜੀ ਸੀ, ਪਰ ਉਸ ਨੇ ਇਸ ਬਾਰੇ ਗੱਲ ਕਰਨੀ ਜ਼ਰੂਰੀ ਸਮਝੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਮਸ਼ਹੂਰ ਗਾਇਕਾ ਰਿਹਾਨਾ 'ਤੇ ਹਮਲਾ ! ਚਿੱਟੇ ਰੰਗ ਦੀ ਟੈਸਲਾ 'ਚ ਆਈ ਔਰਤ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ

PunjabKesari

ਕਾਫੀ ਚੁਣੌਤੀਪੂਰਨ ਸੀ ਸਫ਼ਰ 

ਆਪਣੇ ਦਰਦਨਾਕ ਅਨੁਭਵ ਨੂੰ ਸਾਂਝਾ ਕਰਦਿਆਂ ਆਕਾਂਸ਼ਾ ਨੇ ਲਿਖਿਆ, "ਕੱਲ੍ਹ ਮੈਂ ਆਪਣੇ ਐੱਗਸ ਫ੍ਰੀਜ਼ ਕਰਵਾਏ ਹਨ। ਮੇਰਾ ਇਹ ਸਭ ਸਾਂਝਾ ਕਰਨ ਦਾ ਕੋਈ ਇਰਾਦਾ ਨਹੀਂ ਸੀ, ਪਰ ਅੱਜ ਮੈਨੂੰ ਲੱਗਦਾ ਹੈ ਕਿ ਇਹ ਸਹੀ ਦਿਨ ਹੈ। ਮਹਿਲਾ ਸਰੀਰ ਅਸਧਾਰਨ ਹੈ। ਪਿਛਲੇ ਦੋ ਹਫ਼ਤੇ ਬਹੁਤ ਮੁਸ਼ਕਲ ਸਨ। ਅਦਾਕਾਰਾ ਨੇ ਦੱਸਿਆ ਕਿ ਉਸ ਨੂੰ ਰੋਜ਼ਾਨਾ ਇੰਜੈਕਸ਼ਨ ਲਗਾਉਣੇ ਪਏ, ਜਿਸ ਕਾਰਨ ਹਾਰਮੋਨਸ ਵਿੱਚ ਬਦਲਾਅ, ਪੇਟ ਵਿੱਚ ਭਾਰਾਪਣ (bloating), ਮੂਡ ਸਵਿੰਗਜ਼ ਅਤੇ ਕਈ ਤਰ੍ਹਾਂ ਦੇ ਸਕੈਨ ਤੇ ਦਵਾਈਆਂ ਦਾ ਸਾਹਮਣਾ ਕਰਨਾ ਪਿਆ। ਅੰਤ ਵਿੱਚ ਉਸ ਨੂੰ ਸਰਜਰੀ ਦੀ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪਿਆ।

ਇਹ ਵੀ ਪੜ੍ਹੋ: ਸੋਨਾ-ਚਾਂਦੀ 'ਚ ਵੱਡਾ ਧਮਾਕਾ ! ਮੂਧੇ ਮੂੰਹ ਡਿੱਗੀਆਂ ਕੀਮਤਾਂ, ਜਾਣੋ ਅੱਜ ਦਾ ਤਾਜ਼ਾ ਰੇਟ

PunjabKesari

ਮਹਿਲਾ ਸਰੀਰ ਨੂੰ ਦੱਸਿਆ 'ਅਸਧਾਰਨ' 

ਅਦਾਕਾਰਾ ਨੇ ਔਰਤਾਂ ਦੀ ਸ਼ਕਤੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮਹਿਲਾ ਸਰੀਰ ਬਹੁਤ ਹੀ ਅਸਧਾਰਨ ਅਤੇ ਇੰਟੈਲੀਜਾਂਸ ਹੈ। ਉਸ ਨੇ ਔਰਤਾਂ ਨੂੰ 'ਬੈਡਐਸ' (badasses) ਕਹਿੰਦਿਆਂ ਕਿਹਾ ਕਿ ਉਹ ਆਪਣੇ ਸਰੀਰ ਦੀ ਇਸ ਸਮਰੱਥਾ ਨੂੰ ਦੇਖ ਕੇ ਹੈਰਾਨ ਹੈ। ਉਸ ਅੱਗੇ ਕਿਹਾ ਕਿ ਭਾਵੇਂ ਉਹ ਫਿਲਹਾਲ ਸਿਰਫ 20 ਮਿੰਟ ਦੀ ਸੈਰ ਹੀ ਕਰ ਪਾ ਰਹੀ ਹੈ, ਪਰ ਉਸ ਨੂੰ ਮਾਣ ਹੈ ਕਿ ਉਸ ਦੇ ਸਰੀਰ ਨੇ ਕੁਝ ਅਦਭੁਤ ਕੰਮ ਕੀਤਾ ਹੈ।

ਇਹ ਵੀ ਪੜ੍ਹੋ: ਮੌਤ ਨੂੰ ਮਾਤ ਦੇ ਕੇ ਵਾਪਸ ਪਰਤਿਆ YouTuber ਅਨੁਰਾਗ ਡੋਭਾਲ ! ਹਸਪਤਾਲ ਤੋਂ ਪਹਿਲੀ ਵੀਡੀਓ ਆਈ ਸਾਹਮਣੇ

ਐੱਗਜ਼ ਫ੍ਰੀਜ਼ਿੰਗ 'ਤੇ ਛੇੜੀ ਚਰਚਾ 

ਆਕਾਂਸ਼ਾ ਦੀ ਇਸ ਪੋਸਟ ਨੇ ਸੋਸ਼ਲ ਮੀਡੀਆ 'ਤੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਆਮ ਤੌਰ 'ਤੇ ਐੱਗਜ਼ ਫ੍ਰੀਜ਼ਿੰਗ ਬਾਰੇ ਗੱਲ ਕਰਨ ਤੋਂ ਝਿਜਕਿਆ ਜਾਂਦਾ ਹੈ, ਪਰ ਅਦਾਕਾਰਾ ਨੇ ਇਸ ਨੂੰ ਮਹਿਲਾ ਦਿਵਸ ਦੀ ਚਰਚਾ ਦਾ ਹਿੱਸਾ ਬਣਾ ਦਿੱਤਾ ਹੈ, ਜੋ ਔਰਤਾਂ ਦੇ ਕੈਰੀਅਰ, ਇੱਛਾਵਾਂ ਅਤੇ ਆਪਣੀ ਮਰਜ਼ੀ ਨਾਲ ਫੈਸਲੇ ਲੈਣ ਦੀ ਆਜ਼ਾਦੀ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ: 6 ਮੁਫਤ LPG ਸਿੰਲਡਰ ਤੇ ਔਰਤਾਂ ਨੂੰ ਹਰ ਮਹੀਨੇ 2500 ਰੁਪਏ ! Actor ਤੋਂ ਸਿਆਸਤਦਾਨ ਬਣੇ ਵਿਜੇ ਨੇ ਕਰ'ਤੇ ਵੱਡੇ ਐਲਾਨ

ਆਉਣ ਵਾਲੇ ਪ੍ਰੋਜੈਕਟ 

ਜੇਕਰ ਕੰਮ ਦੀ ਗੱਲ ਕਰੀਏ ਤਾਂ ਆਕਾਂਸ਼ਾ ਜਲਦ ਹੀ ਸਿਧਾਰਥ ਪੀ. ਮਲਹੋਤਰਾ ਦੁਆਰਾ ਨਿਰਦੇਸ਼ਿਤ ਫਿਲਮ 'ਇੱਕਾ' ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿੱਚ ਉਸ ਨਾਲ ਸੰਨੀ ਦਿਓਲ ਅਤੇ ਅਕਸ਼ੈ ਖੰਨਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਹ ਇਕ ਲੀਗਲ ਡਰਾਮਾ ਫਿਲਮ ਹੋਵੇਗੀ।

ਇਹ ਵੀ ਪੜ੍ਹੋ: ਗਰਮੀ ਦੇ ਆਉਣ ਤੋਂ ਪਹਿਲਾਂ ਹੀ ਮਹਿੰਗਾਈ ਨੇ ਛੁਡਾ 'ਤੇ ਪਸੀਨੇ, 15% ਵੱਧ ਗਏ AC ਦੇ ਰੇਟ !

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News