ਵੱਡੀ ਖ਼ਬਰ: ਮਸ਼ਹੂਰ ਗਾਇਕਾ ਰਿਹਾਨਾ ''ਤੇ ਹਮਲਾ ! ਚਿੱਟੇ ਰੰਗ ਦੀ ਟੈਸਲਾ ''ਚ ਆਈ ਔਰਤ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ

Monday, Mar 09, 2026 - 09:29 AM (IST)

ਵੱਡੀ ਖ਼ਬਰ: ਮਸ਼ਹੂਰ ਗਾਇਕਾ ਰਿਹਾਨਾ ''ਤੇ ਹਮਲਾ ! ਚਿੱਟੇ ਰੰਗ ਦੀ ਟੈਸਲਾ ''ਚ ਆਈ ਔਰਤ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ

ਲਾਸ ਏਂਜਲਸ (ਏਜੰਸੀ) : ਮਸ਼ਹੂਰ ਗ੍ਰੈਮੀ ਐਵਾਰਡ ਜੇਤੂ ਗਾਇਕਾ ਰਿਹਾਨਾ ਦੇ ਪ੍ਰਸ਼ੰਸਕਾਂ ਲਈ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਕੈਲੀਫੋਰਨੀਆ ਸਥਿਤ ਰਿਹਾਨਾ ਦੇ ਬੇਵਰਲੀ ਹਿਲਸ ਬੰਗਲੇ 'ਤੇ ਇੱਕ ਸਿਰਫਿਰੀ ਮਹਿਲਾ ਵੱਲੋਂ ਕਈ ਰਾਊਂਡ ਫਾਇਰ ਕੀਤੇ ਗਏ। ਰਾਹਤ ਦੀ ਗੱਲ ਇਹ ਹੈ ਕਿ ਇਸ ਹਮਲੇ ਵਿੱਚ ਰਿਹਾਨਾ ਅਤੇ ਉਨ੍ਹਾਂ ਦਾ ਪਰਿਵਾਰ ਸੁਰੱਖਿਅਤ ਹੈ।

ਇਹ ਵੀ ਪੜ੍ਹੋ: ਮੌਤ ਨੂੰ ਮਾਤ ਦੇ ਕੇ ਵਾਪਸ ਪਰਤਿਆ YouTuber ਅਨੁਰਾਗ ਡੋਭਾਲ ! ਹਸਪਤਾਲ ਤੋਂ ਪਹਿਲੀ ਵੀਡੀਓ ਆਈ ਸਾਹਮਣੇ

PunjabKesari

ਘਟਨਾ ਦਾ ਵੇਰਵਾ

ਜਾਣਕਾਰੀ ਮੁਤਾਬਕ ਇਹ ਘਟਨਾ ਦੁਪਹਿਰ ਕਰੀਬ 1:15 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਗੋਲੀਆਂ ਚੱਲੀਆਂ, ਉਦੋਂ 38 ਸਾਲਾ ਰਿਹਾਨਾ ਘਰ ਦੇ ਅੰਦਰ ਹੀ ਮੌਜੂਦ ਸੀ। ਪੁਲਸ ਮੁਤਾਬਕ, ਇੱਕ ਚਿੱਟੇ ਰੰਗ ਦੀ ਟੈਸਲਾ ਕਾਰ ਵਿੱਚ ਸਵਾਰ ਮਹਿਲਾ ਨੇ ਘਰ ਦੇ ਬਾਹਰੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ। ਲਗਭਗ 10 ਰਾਊਂਡ ਫਾਇਰ ਕੀਤੇ ਗਏ, ਜਿਨ੍ਹਾਂ ਵਿੱਚੋਂ ਇੱਕ ਗੋਲੀ ਘਰ ਦੀ ਕੰਧ ਪਾੜ ਕੇ ਅੰਦਰ ਜਾ ਵੜੀ। ਵਾਰਦਾਤ ਤੋਂ ਬਾਅਦ ਮਹਿਲਾ ਮੌਕੇ ਤੋਂ ਫ਼ਰਾਰ ਹੋ ਗਈ ਸੀ, ਪਰ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: 6 ਮੁਫਤ LPG ਸਿੰਲਡਰ ਤੇ ਔਰਤਾਂ ਨੂੰ ਹਰ ਮਹੀਨੇ 2500 ਰੁਪਏ ! Actor ਤੋਂ ਸਿਆਸਤਦਾਨ ਬਣੇ ਵਿਜੇ ਨੇ ਕਰ'ਤੇ ਵੱਡੇ ਐਲਾਨ

PunjabKesari

ਪੁਲਸ ਦੀ ਕਾਰਵਾਈ

ਲਾਸ ਏਜਲਸ ਪੁਲਸ ਵਿਭਾਗ (LAPD) ਦੇ ਬੁਲਾਰੇ ਨੇ ਦੱਸਿਆ ਕਿ 30 ਸਾਲਾ ਮੁਲਜ਼ਮ ਮਹਿਲਾ ਕੋਲੋਂ ਹਥਿਆਰ ਬਰਾਮਦ ਕਰ ਲਿਆ ਗਿਆ ਹੈ। ਹਾਲਾਂਕਿ ਅਜੇ ਤੱਕ ਮਹਿਲਾ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਨਾ ਹੀ ਹਮਲੇ ਦੇ ਕਾਰਨਾਂ ਦਾ ਪਤਾ ਲੱਗ ਸਕਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਦੀ ਜਾਂਚ 'ਰੌਬਰੀ ਹੋਮੀਸਾਈਡ ਡਿਵੀਜ਼ਨ' ਨੂੰ ਸੌਂਪੀ ਗਈ ਹੈ।

ਇਹ ਵੀ ਪੜ੍ਹੋ: ਗਰਮੀ ਦੇ ਆਉਣ ਤੋਂ ਪਹਿਲਾਂ ਹੀ ਮਹਿੰਗਾਈ ਨੇ ਛੁਡਾ 'ਤੇ ਪਸੀਨੇ, 15% ਵੱਧ ਗਏ AC ਦੇ ਰੇਟ !

PunjabKesari

ਪਰਿਵਾਰ ਬਾਰੇ ਜਾਣਕਾਰੀ

ਸੂਤਰਾਂ ਮੁਤਾਬਕ ਰਿਹਾਨਾ ਆਪਣੇ ਸਾਥੀ ਰੈਪਰ A$AP Rocky ਅਤੇ ਆਪਣੇ ਤਿੰਨ ਬੱਚਿਆਂ— RZA, Riot ਅਤੇ Rocki ਨਾਲ ਇਸ ਘਰ ਵਿੱਚ ਰਹਿੰਦੀ ਹੈ। ਘਟਨਾ ਸਮੇਂ ਬੱਚੇ ਘਰ ਵਿੱਚ ਸਨ ਜਾਂ ਨਹੀਂ, ਇਸ ਬਾਰੇ ਅਜੇ ਪੁਸ਼ਟੀ ਨਹੀਂ ਹੋਈ ਹੈ, ਪਰ ਰਿਹਾਨਾ ਦੇ ਬਿਲਕੁਲ ਠੀਕ ਹੋਣ ਦੀ ਖ਼ਬਰ ਹੈ।

ਇਹ ਵੀ ਪੜ੍ਹੋ: ਸੋਨਾ-ਚਾਂਦੀ 'ਚ ਵੱਡਾ ਧਮਾਕਾ ! ਮੂਧੇ ਮੂੰਹ ਡਿੱਗੀਆਂ ਕੀਮਤਾਂ, ਜਾਣੋ ਅੱਜ ਦਾ ਤਾਜ਼ਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News