ਅੰਬਰਦੀਪ ਨੇ ਫ਼ਿਲਮ ''ਜੋੜੀ'' ਨੂੰ ਲੈ ਕੇ ਕੀਤਾ ਦਾਅਵਾ, ਕਿਹਾ ''10 ਸਾਲਾਂ ਤੱਕ ਇਸ ਨੂੰ ਕੀਤਾ ਜਾਵੇਗਾ ਯਾਦ''

08/03/2021 5:05:25 PM

ਚੰਡੀਗੜ੍ਹ (ਬਿਊਰੋ) : ਪੰਜਾਬੀ ਫ਼ਿਲਮ 'ਜੋੜੀ' ਹੁਣ ਤੱਕ ਦੀ ਸਭ ਤੋਂ ਵੱਧ ਮੋਸਟ ਅਵੇਟੇਡ ਪੰਜਾਬੀ ਫ਼ਿਲਮ ਹੈ। ਇਸ ਫ਼ਿਲਮ 'ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਲੀਡ ਕਿਰਦਾਰ 'ਚ ਹਨ। ਇਸ ਨੂੰ ਅੰਬਰਦੀਪ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ, ਜੋ ਕਿ ਇੰਡਸਟਰੀ ਦੇ ਸਭ ਤੋਂ ਪ੍ਰਸਿੱਧ ਡਾਇਰੈਕਟਰਾਂ 'ਚੋਂ ਇੱਕ ਹਨ। ਇਸ ਫ਼ਿਲਮ ਨੂੰ ਆਫੀਸ਼ੀਅਲ ਤੌਰ 'ਤੇ 24 ਜੂਨ ਨੂੰ ਰਿਲੀਜ਼ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ ਪਰ ਕੋਵਿਡ-19 ਦੀ ਦੂਜੀ ਲਹਿਰ ਕਾਰਨ ਸਿਨੇਮਾਘਰਾਂ ਦੇ ਬੰਦ ਹੋਣ ਕਾਰਨ ਸੰਭਵ ਨਹੀਂ ਹੋਇਆ।

PunjabKesari

ਹੁਣ ਮੁੜ ਤੋਂ ਦਰਸ਼ਕ ਇਸ ਫ਼ਿਲਮ ਦੀ ਨਵੀਂ ਰਿਲੀਜ਼ਿੰਗ ਦੀ ਉਡੀਕ ਕਰ ਰਹੇ ਹਨ। ਫ਼ਿਲਮ ਦੇ ਡਾਇਰੈਕਟਰ ਅੰਬਰਦੀਪ ਸਿੰਘ ਨੇ ਹਾਲ ਹੀ 'ਚ ਆਪਣੇ ਫੈਨਜ਼ ਨਾਲ ਫ਼ਿਲਮ 'ਜੋੜੀ' ਬਾਰੇ ਕੁਝ ਸਾਂਝਾ ਕੀਤਾ ਹੈ। ਅੰਬਰਦੀਪ ਨੇ ਕਿਹਾ 'ਜੋੜੀ' ਬੱਸ ਲੇਟ ਹੋ ਗਈ ਪਰ ਜਿਸ ਦਿਨ ਆਏਗੀ, ਉਸ ਦਿਨ ਤੋਂ ਐਟਲੀਸਟ ਅਗਲੇ 10 ਸਾਲਾਂ ਤਕ ਹਰ ਫ਼ਿਲਮ ਨੂੰ ਇਸ ਫ਼ਿਲਮ ਨਾਲ ਕੰਪੇਅਰ ਕੀਤਾ ਜਾਵੇਗਾ। ਫ਼ਿਲਮਾਂ ਪੈਸੇ ਨਾਲ ਨਹੀਂ ਸਗੋਂ ਸਖ਼ਤ ਮਿਹਨਤ ਨਾਲ ਬਣਦੀਆਂ ਹਨ। ਇਸ ਤੋਂ ਇਲਾਵਾ ਅੰਬਰਦੀਪ ਨੇ ਇਹ ਵੀ ਕਿਹਾ ਕਿ ਨਰੇਸ਼ ਕਥੂਰੀਆ ਨੇ ਹੁਣ ਫਾਈਨਲੀ ਇੰਸਟਾਗ੍ਰਾਮ 'ਤੇ ਲਾਈਵ ਹੋਣਾ ਸਿੱਖ ਲਿਆ ਹੈ ਤੇ ਹੁਣ ਟੀਮ ਕਦੇ ਵੀ ਲਾਈਵ ਹੋ ਕੇ 'ਜੋੜੀ' ਦੀਆਂ ਸ਼ੂਟਿੰਗਾਂ ਬਾਰੇ ਕਹਾਣੀਆਂ ਦਾ ਖੁਲਾਸਾ ਕਰੇਗੀ ਕਿ ਫ਼ਿਲਮ ਬਣਾਉਣ 'ਚ ਕਿੰਨੀ ਮਿਹਨਤ ਕੀਤੀ ਗਈ, ਕਿਹੜੀਆਂ ਗਲਤੀਆਂ ਹੋਈਆਂ ਅਤੇ ਉਨ੍ਹਾਂ ਨੂੰ ਕਿਵੇਂ ਸੁਧਾਰਿਆ ਗਿਆ, ਸਭ ਕੁਝ ਸਾਂਝਾ ਕੀਤਾ ਜਾਵੇਗਾ।

PunjabKesari

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਫ਼ਿਲਮੀ ਜੋੜੀ ਨੂੰ ਪਰਦੇ 'ਤੇ ਵੇਖਣ ਲਈ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਫ਼ਿਲਮ 'ਜੋੜੀ' ਕਦੋਂ ਰਿਲੀਜ਼ ਹੋਵੇਗੀ ਇਹ ਅਜੇ ਵੀ ਸਸਪੈਂਸ ਹੈ ਪਰ ਇੱਕ ਗੱਲ ਪੱਕੀ ਹੈ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕਰੇਗੀ।
 


sunita

Content Editor

Related News