ਦੁਰਘਟਨਾ ਮਗਰੋਂ ਦਿਵਿਆਂਕਾ ਤ੍ਰਿਪਾਠੀ ਦਾ ਝਲਕਿਆ ਦਰਦ, ਦਰਦਨਾਕ ਹਾਦਸੇ ''ਤੇ ਆਖੀਆਂ ਭਾਵੁਕ ਗੱਲਾਂ

Monday, Apr 22, 2024 - 05:47 PM (IST)

ਦੁਰਘਟਨਾ ਮਗਰੋਂ ਦਿਵਿਆਂਕਾ ਤ੍ਰਿਪਾਠੀ ਦਾ ਝਲਕਿਆ ਦਰਦ, ਦਰਦਨਾਕ ਹਾਦਸੇ ''ਤੇ ਆਖੀਆਂ ਭਾਵੁਕ ਗੱਲਾਂ

ਨਵੀਂ ਦਿੱਲੀ : ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਦਾ ਹਾਲ ਹੀ 'ਚ ਭਿਆਨਕ ਹਾਦਸਾ ਹੋਇਆ ਸੀ, ਜਿਸ ਕਾਰਨ ਉਸ ਦੇ ਹੱਥ ਦੀਆਂ ਦੋ ਹੱਡੀਆਂ ਟੁੱਟ ਗਈਆਂ ਸਨ। ਦਿਵਯੰਕਾ ਨੂੰ ਤੁਰੰਤ ਸਰਜਰੀ ਕਰਵਾਉਣੀ ਪਈ। ਦਿਵਿਆਂਕਾ ਤ੍ਰਿਪਾਠੀ ਦੇ ਹਾਦਸੇ ਦੀ ਖ਼ਬਰ ਉਨ੍ਹਾਂ ਦੇ ਪਤੀ ਵਿਵੇਕ ਦਹੀਆ ਨੇ ਦਿੱਤੀ ਸੀ। ਵਿਵੇਕ ਨੇ ਦੱਸਿਆ ਸੀ ਕਿ ਦੁਰਘਟਨਾ ਦੇ ਤੁਰੰਤ ਬਾਅਦ ਦਿਵਿਆਂਕਾ ਤ੍ਰਿਪਾਠੀ ਨੂੰ ਸਰਜਰੀ ਕਰਵਾਉਣੀ ਪਈ। ਹੁਣ ਅਦਾਕਾਰਾ ਨੇ ਖੁਦ ਆਪਣੀ ਹੈਲਥ ਅਪਡੇਟ ਦਿੱਤੀ ਹੈ। ਉਨ੍ਹਾਂ ਨੇ ਇਸ ਹਾਦਸੇ ਨੂੰ ਦੁਖਦਾਈ ਦੱਸਿਆ ਹੈ।

ਹਸਪਤਾਲ ਤੋਂ ਡਿਸਚਾਰਜ ਹੋਈ ਦਿਵਿਆਂਕਾ ਤ੍ਰਿਪਾਠੀ
ਦਿਵਿਆਂਕਾ ਤ੍ਰਿਪਾਠੀ ਨੂੰ ਸਰਜਰੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਅਭਿਨੇਤਰੀ ਨੇ ਹਸਪਤਾਲ ਤੋਂ ਨਿਕਲਦੇ ਸਮੇਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਦੱਸਿਆ ਹੈ ਕਿ ਹੁਣ ਉਸ ਦੀ ਹਾਲਤ ਕਿਵੇਂ ਹੈ। ਦਿਵਿਆਂਕਾ ਤ੍ਰਿਪਾਠੀ ਨੇ ਕਿਹਾ, "ਹੈਲੋ, ਮੇਰੀ ਸਰਜਰੀ ਹੋ ਗਈ ਹੈ। ਮੈਨੂੰ ਵੀ ਛੁੱਟੀ ਮਿਲ ਰਹੀ ਹੈ। ਸਾਡੇ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ। ਮੇਰੇ ਡਾਕਟਰ ਮੇਰੀ ਰਿਕਵਰੀ ਤੋਂ ਬਹੁਤ ਖੁਸ਼ ਹਨ। ਈਮਾਨਦਾਰੀ ਨਾਲ ਕਹਾਂ ਤਾਂ, ਮੈਂ ਆਪਣੇ ਫਿਜ਼ੀਓ ਨਾਲ ਸ਼ੁਰੂਆਤ ਕਰ ਦਿੱਤੀ ਹੈ ਕਿਉਂਕਿ ਮੈਂ ਵਾਪਸੀ ਕਰਨਾ ਚਾਹੁੰਦੀ ਹਾਂ।

PunjabKesari

ਦੁਖਦਾਈ ਤਜ਼ਰਬੇ ’ਚੋਂ ਲੰਘੀ ਦਿਵਿਆਂਕਾ ਤ੍ਰਿਪਾਠੀ
'ਯੇ ਹੈ ਮੁਹੱਬਤੇਂ' ਫੇਮ ਦਿਵਿਆਂਕਾ ਤ੍ਰਿਪਾਠੀ ਨੇ ਦੱਸਿਆ ਕਿ ਉਸ ਨੂੰ ਹਾਦਸੇ ਤੋਂ ਬਾਅਦ ਕਿਸ ਦਰਦ ਦਾ ਸਾਹਮਣਾ ਕਰਨਾ ਪਿਆ। ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਦੇ ਅਨੁਸਾਰ, ਇੰਨਾ ਪਿਆਰ ਅਤੇ ਪਰਵਾਹ ਕਰਨ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਸਭ ਮੈਨੂੰ ਮਿਲਿਆ ਪਰ ਮੈਂ ਹਰ ਚੀਜ਼ ਦਾ ਜਵਾਬ ਦੇਣ ਦੇ ਯੋਗ ਨਹੀਂ ਹਾਂ।" ਉਸ ਲਈ ਮਾਫੀ ਮੰਗਦੀ ਹਾਂ ਪਰ ਮੈਂ ਰੁੱਝੀਤੇ ਦਰਦ 'ਚ ਸੀ।" ਦਿਵਿਆਂਕਾ ਤ੍ਰਿਪਾਠੀ ਨੇ ਕਿਹਾ, "ਹਾਂ ਤੁਹਾਡੇ ਦੁਆਰਾ ਮੈਨੂੰ ਦਿੱਤੀ ਗਈ ਨਿੱਜਤਾ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਕਿਉਂਕਿ ਇਹ ਮੇਰੀ ਜ਼ਿੰਦਗੀ 'ਚ ਇੱਕ ਦੁਖਦਾਈ ਅਨੁਭਵ ਸੀ। ਮੈਂ ਸਾਰੇ ਪਿਆਰ ਦੀ ਕਦਰ ਕਰਦੀ ਹਾਂ। ਮੈਂ ਦਿਲੋਂ ਧੰਨਵਾਦ ਕਰਦੀ ਹਾਂ।" ਹਾਲ ਹੀ 'ਚ ਦਿਵਿਆਂਕਾ ਤ੍ਰਿਪਾਠੀ ਟੀ. ਵੀ. ਸੀਰੀਜ਼ 'ਵਿਸ਼ਯਮ' 'ਚ ਨਜ਼ਰ ਆ ਰਹੀ ਹੈ। ਇਸ 'ਚ ਏਜਾਜ਼ ਖ਼ਾਨ ਵੀ ਦਿਵਯੰਕਾ ਨਾਲ ਸਕ੍ਰੀਨ ਸ਼ੇਅਰ ਕਰ ਰਹੇ ਹਨ। ਇਹ ਸ਼ੋਅ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸੋਨੀ ਲਿਵ 'ਤੇ ਪ੍ਰਸਾਰਿਤ ਹੋ ਰਿਹਾ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News