ਚੰਡੀਗੜ੍ਹ ਦੀ ਦਿਵਿਆ ਨਹਿਰਾ ਬਣੀ ਮਿਸ ਵੋਗਸਟਾਰ ਇੰਡੀਆ
Monday, Apr 17, 2023 - 11:56 AM (IST)
ਜੈਪੁਰ, (ਏਜੰਸੀ)– ਗਲੈਮਰ ਤੇ ਲਾਈਟਾਂ ਨਾਲ ਭਰੇ ਇਕ ਸ਼ਾਨਦਾਰ ਫਿਨਾਲੇ ’ਚ ਚੰਡੀਗੜ੍ਹ ਦੀ ਦਿਵਿਆ ਨਹਿਰਾ ਨੇ ਹੋਰਨਾਂ ਪ੍ਰਤੀਯੋਗੀਆਂ ਨੂੰ ਪਿੱਛੇ ਛੱਡਦਿਆਂ ਮਿਸ ਵੋਗਸਟਾਰ ਇੰਡੀਆ ਦਾ ਤਾਜ ਆਪਣੇ ਨਾਂ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਮਹਿਮਾ ਚੌਧਰੀ ਦੇ ਘਰ ਛਾਇਆ ਮਾਤਮ, ਮਾਂ ਦਾ ਹੋਇਆ ਦਿਹਾਂਤ
ਦੂਜੇ ਪਾਸੇ ਗੋਆ ਤੋਂ ਅੰਮ੍ਰਿਤਾ ਕੁਮਾਰ ਕੇਸਰੀ ਤੇ ਅਸਾਮ ਦੀ ਸੰਗੀਤਾ ਪਛਾਨੀ ਨੇ ਮੈਰੀਡੀਅਨ ਹੋਟਲ ’ਚ ਆਯੋਜਿਤ ਮਿਸਿਜ਼ ਵੋਗਸਟਾਰ ਇੰਡੀਆ ਦਾ ਖਿਤਾਬ ਜਿੱਤਿਆ। ਵੋਗਸਟਾਰ ਔਰਤਾਂ ਲਈ ਇਕ ਸਮਾਵੇਸ਼ੀ ਪਲੇਟਫਾਰਮ ਹੈ, ਜੋ ਉਨ੍ਹਾਂ ਨੂੰ ਆਪਣੀ ਇਕ ਵਿਲੱਖਣ ਪਛਾਣ ਬਣਾਉਣ ਦੀ ਕੋਸ਼ਿਸ਼ ਕਰਦੀ ਹੈ।
ਇਸ ਫੈਸ਼ਨ ਵੀਕ ਕਮ ਸੁੰਦਰਤਾ ਮੁਕਾਬਲਾ 14 ਤੋਂ 16 ਅਪ੍ਰੈਲ ਤੱਕ ਆਯੋਜਿਤ ਕੀਤਾ ਗਿਆ ਸੀ, ਜਿਥੇ ਸੂਬਾ ਪੱਧਰ ਦੇ 80 ਜੇਤੂਆਂ ਨੇ ਹਿੱਸਾ ਲਿਆ।
ਇਸ ਸ਼ੋਅ ’ਚ ਜੈਪੁਰ ਫੈਸ਼ਨ ਉਦਯੋਗ ਦੀਆਂ ਮਸ਼ਹੂਰ ਹਸਤੀਆਂ ਨੂੰ ਦੇਖਿਆ ਗਿਆ, ਜਿਸ ’ਚ ਸਟਾਈਲਜ਼ ਕੂਲ ਦੇ ਸੰਸਥਾਪਕ ਅਭਿਮਨਿਊ ਤੋਮਰ, ਐੱਚ. ਆਈ. ਐੱਫ. ਟੀ. ਦੀ ਡਾਇਰੈਕਟਰ ਅੰਜਲੀ ਗੁਪਤਾ ਤੇ ਸਾਬਕਾ ਕਰਾਊਨ ਹੋਲਡਰ ਸਵਾਤੀ ਕੁਮਾਰ ਵਰਗੇ ਨਾਂ ਸ਼ਾਮਲ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।