ਭਰੀ ਮਹਿਫਿਲ ''ਚ ਦੀਪਿਕਾ ਪਾਦੂਕੋਣ ਨੇ ਸ਼੍ਰੀਦੇਵੀ ਬਾਰੇ ਆਖੀ ਅਜਿਹੀ ਗੱਲ, ਸੁਣ ਬੌਨੀ ਕਪੂਰ ਦੇ ਨਿਕਲ ਗਏ ਹੰਝੂ

10/31/2020 1:59:41 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਨੂੰ ਕੋਈ ਕਿਸ ਤਰ੍ਹਾਂ ਭੁੱਲ ਸਕਦਾ ਹੈ। ਉਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਸੀ ਪਰ ਅਚਾਨਕ ਉਨ੍ਹਾਂ ਦੀ ਹੋਈ ਮੌਤ ਨੇ ਹਰ ਇਕ ਨੂੰ ਦੁਖੀ ਕਰ ਦਿੱਤਾ ਸੀ, ਖ਼ਾਸ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ। ਉਨ੍ਹਾਂ ਦਾ ਪਰਿਵਾਰ ਇਸ ਦੁੱਖ ਤੋਂ ਹੁਣ ਤੱਕ ਉਭਰ ਨਹੀਂ ਸਕਿਆ।

ਇਹ ਖ਼ਬਰ ਵੀ ਪੜ੍ਹੋ : ਛੋਟੇ ਪਰਦੇ ਦੀ 'ਆਨੰਦੀ' ਨੇ ਘਟਾਇਆ 13 ਕਿਲੋ ਭਾਰ, ਟਰਾਂਸਫਾਰਮੇਸ਼ਨ ਨੂੰ ਲੈ ਕੇ ਲਿਖੀ ਇਹ ਗੱਲ

ਇਕ ਵਾਰ ਸ਼੍ਰੀਦੇਵੀ ਦੇ ਪਤੀ ਬੌਨੀ ਕਪੂਰ ਦਾ ਪਿਆਰ ਉਦੋਂ ਦੁੱਖ ਬਣਕੇ ਝਲਕ ਆਇਆ ਜਦੋਂ ਇਕ ਪ੍ਰੋਗਰਾਮ ਵਿਚ ਸ਼੍ਰੀਦੇਵੀ ਦਾ ਜ਼ਿਕਰ ਹੋਇਆ। ਇਹ ਪ੍ਰੋਗਰਾਮ ਸ਼੍ਰੀਦੇਵੀ 'ਤੇ ਲਿਖੀ ਕਿਤਾਬ ਦੀ ਲਾਂਚਿੰਗ ਨੂੰ ਲੈ ਕੇ ਕਰਵਾਇਆ ਗਿਆ ਸੀ, ਜਿਸ ਵਿਚ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਵੀ ਮੌਜੂਦ ਸਨ। ਇਸ ਮੌਕੇ 'ਤੇ ਬੌਨੀ ਕਪੂਰ ਸ਼੍ਰੀਦੇਵੀ ਨੂੰ ਯਾਦ ਕਰਕੇ ਭਾਵੁਕ ਹੋ ਗਏ ਸਨ।

ਇਹ ਖ਼ਬਰ ਵੀ ਪੜ੍ਹੋ : ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਸੰਜੇ ਦੱਤ ਨੇ ਬਦਲੀ ਲੁੱਕ, ਚਿਹਰੇ 'ਤੇ ਮੁੜ ਆਇਆ ਨੂਰ (ਤਸਵੀਰਾਂ)

ਇਸ ਮੌਕੇ ਦੀਪਿਕਾ ਨੇ ਕਿਹਾ ਸੀ ਕਿ 'ਜੇਕਰ ਸ਼੍ਰੀਦੇਵੀ ਅਤੇ ਬੌਨੀ ਕਪੂਰ ਮੇਰੀ ਕਿਸੇ ਪ੍ਰਫਾਰਮੈਂਸ ਦੀ ਤਾਰੀਫ਼ ਕਰ ਦੇਣ ਤਾਂ ਮੈਂ ਸਮਝ ਜਾਂਦੀ ਸੀ ਕਿ ਇਹ ਮੇਰੇ ਲਈ ਇਕ ਐਵਾਰਡ ਹੈ। ਸ਼ਾਇਦ ਸਾਊਥ ਇੰਡੀਅਨ ਕਨੈਕਸ਼ਨ ਹੋਣ ਕਰਕੇ ਮੈਂ ਸ਼੍ਰੀਦੇਵੀ ਜੀ ਨਾਲ ਕਾਫ਼ੀ ਜੁੜੀ ਹੋਈ ਸੀ। ਅਸੀਂ ਇਕ-ਦੂਜੇ ਨਾਲ ਇੰਨੇਂ ਜੁੜੇ ਹੋਏ ਸੀ ਕਿ ਘਰ ਦੇ ਸਟਾਫ਼ ਨਾਲ ਜੁੜੇ ਮੁੱਦਿਆਂ 'ਤੇ ਵੀ ਗੱਲ ਕਰ ਲੈਂਦੇ ਸੀ। ਦੀਪਿਕਾ ਦੀ ਇਹ ਗੱਲ ਸੁਣਕੇ ਬੌਨੀ ਕਪੂਰ ਰੋਣ ਲੱਗ ਪਏ ਸਨ। ਮੈਂ ਸ਼੍ਰੀਦੇਵੀ ਨੂੰ ਨਿੱਜੀ ਤੌਰ 'ਤੇ ਬਹੁਤ ਪਸੰਦ ਕਰਦੀ ਹਾਂ। ਮੇਰੇ ਕਰੀਅਰ ਦੀ ਸ਼ੁਰੂਆਤ ਵਿਚ ਬੌਨੀ ਜੀ ਤੇ ਸ਼੍ਰੀਦੇਵੀ ਮੈਮ ਇਸ ਤਰ੍ਹਾਂ ਦੇ ਇਨਸਾਨ ਹਨ, ਜਿਹੜੇ ਮੇਰੇ ਲਈ ਚੈਂਪੀਅਨ ਰਹੇ ਹਨ।'

ਇਹ ਖ਼ਬਰ ਵੀ ਪੜ੍ਹੋ : ਸ਼ਿਵ ਸੈਨਾ ਬਾਲੀਵੁੱਡ ਦੀ ਇਸ ਖ਼ੂਬਸੂਰਤ ਬਾਲਾ ਨੂੰ ਬਣਾ ਸਕਦੀ ਹੈ ਉਮੀਦਵਾਰ

ਦੱਸਣਯੋਗ ਹੈ ਕਿ ਸ਼੍ਰੀਦੇਵੀ ਦੀ ਮੌਤ ਨਾਲ ਫ਼ਿਲਮ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੱਸਿਆ ਗਿਆ ਸੀ ਕਿ ਸ਼੍ਰੀਦੇਵੀ ਦੀ ਮੌਤ ਦੁਬਈ 'ਚ ਹੋਈ ਸੀ।  

ਇਹ ਖ਼ਬਰ ਵੀ ਪੜ੍ਹੋ : ਵਿਆਹ ਤੋਂ ਬਾਅਦ ਰੋਹਨਪ੍ਰੀਤ ਨੂੰ ਆਉਣ ਲੱਗੇ ਐਕਸ ਦੇ ਫੋਨ, ਦੇਖ ਗੁੱਸੇ 'ਚ ਆਈ ਨੇਹਾ ਕੱਕੜ


sunita

Content Editor

Related News