ਸਲਮਾਨ ਸਮੇਤ ਇਨ੍ਹਾਂ ਸਿਤਾਰਿਆ ਨੂੰ ਆਪਣੀ ਮਾਂ ਦੀ ਮਾਰ ਲੱਗਦੀ ਹੈ ਪਿਆਰੀ

05/07/2016 3:11:27 PM

 ਮੁੰਬਈ—ਹਰ ਬੱਚੇ ਲਈ ਉਨ੍ਹਾਂ ਦੀ ਮਾਂ ਖਾਸ ਹੁੰਦੀ ਹੈ। ਫਿਰ ਭਾਵੇ ਉਹ ਕੋਈ ਬਾਲੀਵੁੱਡ ਸਟਾਰ ਕਿਉਂ ਨਾ ਹੋਵੇ। ਇਸ ਤਰ੍ਹਾਂ ਹੀ ਕੁਝ ਸਟਾਰ ਹਨ ਜਿਨ੍ਹਾਂ ਨੂੰ ਆਪਣੀ ਮਾਂ ਨਾਲ ਬੇੱਹਦ ਪਿਆਰ ਹੈ। ਅਦਾਕਾਰ ਸਲਮਾਨ ਖਾਨ ਦਾ ਕਹਿਣਾ ਹੈ ਕਿ ਉਹ ਆਪਣੀ ਮਾਂ ਨਾਲ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੀ ਮਾਂ ਇੱਕ ਸਾਧਾਰਣ ਔਰਤ ਹੈ ਅਤੇ ਮੈਨੂੰ ਆਪਣੀ ਮਾਂ ਦੀ ਹਰ ਗੱਲ ਚੰਗੀ ਲੱਗਦੀ ਹੈ। ਫਿਰ ਭਾਵੇ ਉਹ ਉਨ੍ਹਾਂ ਦਾ ਪਿਆਰ ਹੋਵੇ ਜਾ ਮਾਰ। ਅਦਾਕਾਰ ਸਾਹਰੁਖ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅੱਜ ਦੇ ਸਮੇਂ ਸਭ ਕੁੱਝ ਹੈ ਪਰ ਮਾਂ ਨਹੀਂ। ਉਨ੍ਹਾਂ ਨੇ ਕਿਹਾ ਕਾਂਸ਼ ਉਹ ਜਿੰਦਾ ਹੁੰਦੀ। ਬਚਪਨ ਦੀ ਤਰ੍ਹਾਂ ਉਨ੍ਹਾਂ ਦੀ ਗੋਦ ''ਚ ਸਿਰ ਰੱਖ ਕੇ ਸਾਉਦਾ। ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਰੁੱਝੇ ਹੋਏ ਸਮੇਂ ''ਚ ਵੀ ਆਪਣੀ ਮਾਂ ਨੂੰ ਯਾਦ ਕਰਦੇ ਹਨ। ਅਦਾਕਾਰ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਉਹ ਆਪਣੀ ਮਾਂ ਨੂੰ ਬੇੱਹਦ ਯਾਦ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤਾਂ ਉਨ੍ਹਾਂ ਦੇ ਕੋਲ ਯਾਦਾ ਹੀ ਹਨ। ਉਨ੍ਹਾਂ ਨੇ ਕਿਹਾ ਮੇਰੀ ਮਾਂ ਮੇਰੇ ਹਰ ਜਨਮ ਦਿਨ ''ਤੇ ਮੇਰੀ ਨਜ਼ਰ ਉਤਾਰਦੀ ਸੀ। ਭਗਵਾਨ ਦੀ ਪੂਜਾ ਕਰਕੇ ਲਾਲ ਟਿੱਕਾ ਲਗਾÀੁਂਦੀ ਸੀ ਅਤੇ ਦੋ ਲਡੂ ਵੀ ਦਿੰਦੀ ਸੀ। ਅਦਾਕਾਰ ਅਰਜੁਨ ਕਪੂਰ ਦਾ ਕਹਿਣਾ ਹੈ ਕਿ ਮੈਨੂੰ ਆਪਣੀ ਮਾਂ ਦੀ ਬੇੱਹਦ ਯਾਦ ਆਉਦੀ ਹੈ ਅਤੇ ਮੈਂ ਹਰ ਵੇਲੇ ਆਪਣੀ ਮਾਂ ਨੂੰ ਯਾਦ ਕਰਦਾ ਹਾਂ। ਮੈਂ ਜਦ ਵੀ ਆਪਣੀ ਮਾਂ ਦੇ ਬਾਰੇ ਸੋਚਦਾ ਤਾਂ ਬਹੁਤ ਦੁੱਖੀ ਹੁੰਦਾ ਹਾਂ। ਇਸ ਲਈ ਮੈਂ ਆਪਣੇ ਆਪ ਨੂੰ ਵਿਅਸਥ ਰੱਖਦਾ ਹਾਂ। ਮੇਰੀ ਮਾਂ ਦੇ ਮਰਨ ਤੋਂ ਬਾਅਦ ਮੇਰੀ ਭੈਣ ਮੇਰੇ ਨਾਲ ਹੈ। ਜਿਸ ਨਾਲ ਮੈਂ ਹਰ ਗੱਲ ਸ਼ੇਅਰ ਕਰਦਾ ਹਾਂ। ਅਦਾਕਾਰ ਗੋਬਿੰਦਾ ਦਾ ਕਹਿਣਾ ਹੈ ਕਿ ਮੇਰੀ ਮਾਂ ਦੀ ਮੌਤ ਤੋਂ ਬਾਅਦ ਬਚਪਨ ਪਿੱਛੇ ਰਹਿ ਗਿਆ ਕਿਉਂਕਿ ਜਦ ਮਾਂ-ਬਾਪ ਦਾ ਸਾਇਆ ਸਾਡੇ ਸਿਰ ''ਤੇ ਹੁੰਦਾ ਹੈ ਤਾਂ ਅਸੀਂ ਬੱਚੇ ਹੀ ਹੁੰਦੇ ਹਾਂ। ਉਨ੍ਹਾਂ ਨੇ ਕਿਹਾ ਜਦੋਂ ਮੇਰੀ ਮਾਂ ਜਿੰਦਾ ਸੀ ਤਾਂ ਮੈਂ ਉਨ੍ਹਾਂ ਦੇ ਪੈਰ ਧੋ ਕੇ ਪੀਦਾ ਸੀ ਅਤੇ ਮੈਂ ਉਨ੍ਹਾਂ ਨੂੰ ਭਗਵਾਨ ਮੰਨਦਾ ਸੀ। ਅਦਾਕਾਰਾ ਸੋਨਾਕਸੀ ਸਿਨਹਾ  ਦਾ ਕਹਿਣਾ ਹੈ ਕਿ ਉਹ ਆਪਣੀ ਮਾਂ ਦੀ ਫੇਵਰਟ ਬੇਟੀ ਹੈ। ਜਦ ਮੈਂ ਗੋਲ ਮਟੋਲ ਸੀ ਤਾਂ ਉਨ੍ਹਾਂ ਦੀਆਂ ਨਜ਼ਰਾਂ ''ਚ ਦੁਨੀਆਂ ਦੀ ਸਭ ਤੋਂ ਖੂਬਸੁਰਤੀ ਲੜਕੀ ਸੀ ਅਤੇ ਅੱਜ ਮੈਂ ਹੀਰੋਈਨ ਬਣ ਗਈ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੀ ਮਾਂ ਸਿਰਫ ਮੇਰੀ ਮਾਂ ਨਹੀਂ ਮੇਰੀ ਦੋਸਤ ਵੀ ਹੈ ਅਤੇ ਮੈਂ ਉਨ੍ਹਾਂ ਨਾਲ ਹਰ ਗੱਲ ਸ਼ੇਅਰ ਕਰਦੀ ਹਾਂ। ਅਦਾਕਾਰਾ ਆਲੀਆ ਭੱਟ ਆਪਣੀ ਮਾਂ ਦੇ ਨਾਲ ਬੇੱਹਦ ਪਿਆਰ ਕਰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੀ ਮਾਂ ਮੇਰੇ ਨਾਲ ਇਸ ਤਰ੍ਹਾਂ ਦਾ ਵਰਤਾਵ ਕਰਦੀ ਹੈ ਜਿਸ ਤਰ੍ਹਾਂ ਮੈਂ ਉਨ੍ਹਾਂ ਦੇ ਲਈ ਅੱਜ ਵੀ ਬੱਚੀ ਹੀ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੀ ਮਾਂ ਬਚਪਨ ''ਚ ਮੇਰੀ ਸਫਲਤਾ ''ਤੇ ਮੈਨੂੰ ਪਿਆਰੀ ਜਿਹੀ ਕਿਸ ਅਤੇ ਚਾਕਲੇਟ ਦਿੰਦੀ ਸੀ। ਅਦਾਕਾਰਾ ਜੂਹੀ ਚਾਵਲਾ ਦਾ ਕਹਿਣਾ ਹੈ ਕਿ ਉਹ ਅੱਜ ਵੀ ਉਸ ਹਾਦਸੇ ਨੂੰ ਨਹੀਂ ਭੁੱਲੀ ਜਦ ਰੋਡ ਐਕਸੀਡੈਟ ''ਚ ਉਸ ਦੀ ਮਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਉਹ ਮੇਰੇ ਨਾਲ ਬਾਹਰ ਸੀ ਜਦ ਮੈਂ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਮੈਨੂੰ ਆਪਣੀ ਮਾਂ ਦੀ ਹਰ ਵੇਲੇ ਯਾਦ ਆਉਦੀ ਹੈ। ਖਾਸ ਤੋਂਰ ''ਤੇ ਮਦਰਸ ਡੇ ''ਤੇ ਮੈਂ ਆਪਣੀ ਮਾਂ ਨੂੰ ਬੇੱਹਦ ਯਾਦ ਕਰਦੀ ਹਾਂ। ਅਦਾਕਾਰ ਰਣਵੀਰ ਸਿੰਘ ਦੀ ਕਹਿਣਾ ਹੈ ਕਿ ਉਹ ਸ਼ੂਟਿੰਗ ਦੇ ਸਿਲਸਿਲੇ ''ਚ ਬਾਹਰ ਰਹਿੰਦਾ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਆਪਣੀ ਮਾਂ ਦੀ ਬਹੁਤ ਯਾਦ ਆਉਦੀ ਹੈ। ਖਾਸ ਤੋਂਰ ਆਪਣੀ ਮਾਂ ਦੇ ਹੱਥ ਦਾ ਬਣਿਆ ਹੋਇਆ ਖਾਣਾ ਯਾਦ ਆਉਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੀ ਮਾਂ ਨੂੰ ਮੇਰਾ ਡਾਂਸ ਬੇਂਹਦ ਪੰਸਦ ਆਉਦਾ ਹੈ। ਅਦਾਕਾਰਾ ਸੰਨੀ ਲਿਓਨ ਦਾ ਕਹਿਣਾ ਹੈ ਮੈਨੂੰ ਆਪਣਾ ਮਾਂ ਦੇ ਨਾਲ ਬਹੁਤ ਪਿਆਰ ਹੈ। ਮੈਂ ਆਪਣੇ ਮਾਂ-ਪਿਤਾ ਦੇ ਕਾਰਨ ਫਿਲਮਾਂ ''ਚ ਆਈ ਹਾਂ ਕਿਉਂਕਿ ਮੇਰੇ ਮਾਂ-ਪਿਤਾ ਚਾਹੁੰਦੇ ਸੀ ਕਿ ਮੈਂ ਫਿਲਮਾਂ ''ਚ ਕੰਮ ਕਰਾਂ। ਮੇਰੀ ਮਾਂ ਪੁਰਾਣੇ ਗਾਣੇ ਸੁਣਦੀ ਸੀ ਪਰ ਜਦ ਹੁਣ ਮੈਂ ਵੀ ਗਾਣੇ ਸੁਣਦੀ ਹਾਂ ਤਾਂ ਮੈਨੂੰ ਆਪਣੀ ਮਾਂ ਦੀ ਬੁਹਤ ਯਾਦ ਆਉਦੀ ਹੈ। 


Related News