ਕਲਯੁੱਗੀ ਮਾਂ ਦਾ ਬੇਰਹਿਮ ਕਾਰਾ, ਕਤਲ ਮਗਰੋਂ ਸਾੜ ਦਿੱਤੀ 4 ਸਾਲਾ ਪੁੱਤ ਦੀ ਲਾਸ਼
Wednesday, Jun 12, 2024 - 05:15 PM (IST)

ਬਿਜਨੌਰ- ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਥਾਣਾ ਹੀਮਪੁਰ ਦੀਪਾ ਦੇ ਪਿੰਡ ਜਲਾਲਪੁਰ ਹਸਨਾ 'ਚ ਬੁੱਧਵਾਰ ਨੂੰ ਇਕ ਮਾਂ ਨੇ ਆਪਣੇ 4 ਸਾਲਾਂ ਪੁੱਤਰ ਦੀ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਕੇ ਲਾਸ਼ ਨੂੰ ਸਾੜ ਦਿੱਤਾ। ਪੁਲਸ ਨੇ ਬੱਚੇ ਦੀ ਸੜੀ ਹੋਈ ਲਾਸ਼ ਬਰਾਮਦ ਕਰ ਕੇ ਦੋਸ਼ੀ ਮਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਵਧੀਕ ਪੁਲਸ ਸੁਪਰਡੈਂਟ ਰਾਮ ਰਜ ਨੇ ਦੱਸਿਆ ਕਿ ਜਦੋਂ ਕਪਿਲ ਬੁੱਧਵਾਰ ਸਵੇਰੇ ਹੀਮਪੁਰ ਦੀਪਾ ਥਾਣੇ ਦੇ ਪਿੰਡ ਜਲਾਲਪੁਰ ਹਸਨਾ ਸਥਿਤ ਆਪਣੇ ਖੇਤ ਤੋਂ ਵਾਪਸ ਪਰਤਿਆ ਤਾਂ ਉਸਦੀ ਪਤਨੀ ਆਦੇਸ਼ ਦੇਵੀ ਆਪਣੇ 4 ਸਾਲਾ ਬੇਟੇ ਹਰਸ਼ ਦਾ ਕਹੀ ਮਾਰ ਕੇ ਕਤਲ ਕਰਕੇ ਲਾਸ਼ ਨੂੰ ਅੱਗ ਲਗਾ ਰਹੀ ਸੀ।
ਕਪਿਲ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਥਾਣਾ ਸਦਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਦੋਸ਼ੀ ਮਾਂ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਮੁਤਾਬਕ ਪਿਤਾ ਕਪਿਲ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਮਾਂ ਤੋਂ ਘਟਨਾ ਦੇ ਕਾਰਨਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਕਪਿਲ ਨੇ ਦੱਸਿਆ ਕਿ ਜਦੋਂ ਉਸ ਨੇ ਬੱਚੇ ਦੀ ਲਾਸ਼ ਨੂੰ ਅੱਗ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਪਤਨੀ ਆਦੇਸ਼ ਨੇ ਵੀ ਉਸ 'ਤੇ ਕਹੀ ਨਾਲ ਹਮਲਾ ਕਰਨਾ ਚਾਹਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ।