ਸਿਆਸਤ ਦੀ ਖੇਡ ਨਿਆਰੀ, ਪਾਰਟੀ ਧਰਮ ਨਾਲੋਂ ਧੜੇਬਾਜ਼ੀ ਪਿਆਰੀ ?

Sunday, Jun 23, 2024 - 06:09 PM (IST)

ਸਿਆਸਤ ਦੀ ਖੇਡ ਨਿਆਰੀ, ਪਾਰਟੀ ਧਰਮ ਨਾਲੋਂ ਧੜੇਬਾਜ਼ੀ ਪਿਆਰੀ ?

ਸੋਚਿਆ, ਕਿਉਂ ਨਾ ਇਹ ਲੇਖ ਖੁਦ ਦੀ ਵਿਚਾਰਕ ਸਿਆਸੀ ਸੋਚ, ਰਲਗੱਡ ਦੀ ਸਿਆਸਤ ਤੋਂ ਉਪਰ ਉੱਠ ਕੇ ਆਤਮਿਕ ਲੇਖਕ ਦੀ ਖੁੱਦਾਰੀ ਨਾਲ ਸਰੋਬਾਰ ਹੋ ਕੇ ਸਿਆਸੀ ਪਾਰਟੀਆਂ ’ਚ ਪੈਦਾ ਹੋਏ ਦੂਸ਼ਿਤ ਧੜੇਬੰਦੀ ਸਿਸਟਮ ਦੇ ਨਿੱਜੀ ਖਾਹਿਸ਼ ਕੇਂਦ੍ਰਿਤ ਸਿਆਸੀ ਸੋਚ ’ਤੇ ਨਿਰਪੱਖ ਸੱਟ ਮਾਰਨ ਲਈ ਉਸੇ ਭਾਵਨਾ ਨਾਲ ਲਿਖਿਆ ਜਾਵੇ?

ਧੜਾ ਤਾਂ ਦਵਾਪਰ ’ਚ ਵੀ ਸੀ ਪਰ ਮਹਾਭਾਰਤ ’ਚ ਸ਼੍ਰੀ ਕ੍ਰਿਸ਼ਨ ਸਾਰਥੀ ਦੇ ਰੂਪ ’ਚ ਪਾਂਡਵਾਂ ਦੇ ਨਾਲ ਧਰਮ ਦੀ ਅਧਰਮ ’ਤੇ ਝੰਡਾ ਲਹਿਰਾਉਣ ਦੀ ਜ਼ਿੱਦ ਕਾਰਨ ਐਨ ਮਹਾਭਾਰਤ ਦੇ ਮੈਦਾਨ ਦੇ ਦਰਮਿਆਨ ਸੁਸ਼ੋਭਿਤ ਸਨ। ਕਲਯੁੱਗ ’ਚ ਸਤਯੁੱਗ ਦੀ ਕਾਮਨਾ ਮਿਥਿਆਭਾਵ ਲੱਗਦੀ ਹੈ। ਅੱਜ ਕਲਯੁੱਗ ’ਚ ਕੋਈ ਕਲਿਕ ਅਵਤਾਰ ਖੁਦ ਪ੍ਰਗਟ ਹੋ ਕੇ ਵੀ ਸਿਆਸਤ ’ਚ ਮੌਕਾਪ੍ਰਸਤੀ ਧੜੇ ’ਚ ਧਰਮ ਦੀ ਅਲਖ ਜਗਾ ਕੀ ਇਸ ਤੋਂ ਛੁਟਕਾਰਾ ਦਿਵਾ ਸਕਦਾ ਹੈ?

ਇਹ ਬਿਮਾਰੀ ਸਾਰੀਆਂ ਪਾਰਟੀਆਂ ’ਚ ਵਿਆਪਕ ਤੌਰ ’ਤੇ ਸਥਾਪਿਤ ਹੈ। ਬਨਸਪਤੀ ਉਨ੍ਹਾਂ ਦੇ ਜੋ ਮੂਲ ਸੰਗਠਨ ਵਿਚਾਰਧਾਰਾ ਦੀ ਸੋਚ ’ਤੇ ਪਹਿਰਾ ਦੇਣ ਦਾ ਦਮ ਤਾਂ ਭਰਦੇ ਹਨ ਪਰ ਦਿਨ-ਬ-ਦਿਨ ਨਿੱਜੀ ਕੇਂਦ੍ਰਿਤ ਖਾਹਿਸ਼ਾਂ ਕਾਰਨ ਜਾਣੇ-ਅਣਜਾਣੇ ਉਹ ਵੀ ਇਸ ਦਾ ਸ਼ਿਕਾਰ ਬਣਦੇ ਜਾ ਰਹੇ ਹਨ, ਜਿਸ ਨਾਲ ਮੌਕਾਪ੍ਰਸਤ ਤੇ ਸਿਆਸਤਦਾਨ, ਚਾਲਬਾਜ਼ ਚਾਲਾਂ ਅਤੇ ਬਨਾਉਟੀ ਧੋਖੇ ਨਾਲ ਸੱਚੇ ਸੰਗਠਨਕਰਤਾਵਾਂ ਨੂੰ ਗੁੰਮਨਾਮੀ ਦੇ ਹਨੇਰੇ ’ਚ ਧੱਕਣ ’ਚ ਅਕਸਰ ਕਾਮਯਾਬ ਹੋ ਜਾਂਦੇ ਹਨ।

ਕਿਉਂਕਿ ਮਜ਼ਬੂਤ ਮੌਕਾਪ੍ਰਸਤ ਧੜੇਬੰਦੀ ਕਾਰਨ ਆਪਣਾ ਅਜੇਤੂ ਕਿਲਾ ਬਣਾਉਣ ਅਤੇ ਉਸ ਦੀ ਰਖਵਾਲੀ ਲਈ ਕਵਚ ਤੇ ਢਾਲ ਕਾਰਨ ਇਸ ਔਖੇ ਚੱਕਰਵਿਊ ਨੂੰ ਤੋੜਨ ਦੀ ਸਮਰੱਥਾ ਸਿੱਧੇ-ਸਾਧੇ ਸਮਰਪਿਤ ਸੰਗਠਨ ’ਚ ਹੁੰਦੀ ਨਹੀਂ, ਨਾ ਹੀ ਉਨ੍ਹਾਂ ਦਾ ਕੋਈ ਧੜਾ ਹੁੰਦਾ ਹੈ ਜੋ ਉਨ੍ਹਾਂ ਨੂੰ ਆਸਰਾ ਦੇ ਸਕੇ ਕਿਉਂਕਿ ਵਿਸ਼ੁੱਧ ਤੌਰ ’ਤੇ ਉਹ ਸੰਗਠਨ ਧਰਮ ਕਰਦਾ ਹੁੰਦਾ ਹੈ? ਇਹ ਬਿਮਾਰੀ ਧੜੇਬੰਦੀ ਕਾਰਨ ਵਧੇਰੇ ਪਾਰਟੀਆਂ ਦੇ ਸਿਸਟਮ ’ਚ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ?

ਰਾਸ਼ਟਰ ਨਿਰਮਾਣ ’ਚ ਅੜਿੱਕਾ ਜਾਤੀ ਤੌਰ ’ਤੇ ਧੜੇਬੰਦੀ ਚੋਣਾਂ ਨੇ ਭਾਵੇਂ ਮੋਦੀ ਸਰਕਾਰ ਦੀ ਬਾਇਜ਼ਤ ਵਾਪਸੀ ਤਾਂ ਕਰ ਦਿੱਤੀ ਹੈ ਪਰ ਮੋਦੀ ਦੇ ਵਿਜ਼ਨ ਤੇ ਉਸ ਦੇ ਮਕਸਦ ’ਚ ਨਿਰਪੱਖ ਮੂਲ ਮੰਤਰ ‘ਸਬਕਾ ਸਾਥ , ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਨੂੰ ਹਕੀਕਤ ’ਚ ਬੜੀ ਡੂੰਘੀ ਸੱਟ ਮਾਰੀ ਹੈ।

ਉਹ ਸੱਚੀ ਲਗਨ ਨਾਲ ਸਾਰਿਆਂ ਨੂੰ ਨਾਲ ਲੈ ਕੇ ਵਿਕਾਸ ਦੀ ਪਗਡੰਡੀ ’ਤੇ ਤਾਂ ਵਧਦੇ ਰਹੇ ਪਰ ਜਾਤੀਆਂ ’ਚ ਵੰਡੇ ਸਮਾਜ ਨੂੰ ਅਣਥੱਕ ਯਤਨ ਦੇ ਬਾਵਜੂਦ ਵੀ ਰਾਸ਼ਟਰ ਤੇ ਸੱਭਿਆਚਾਰਕ ਭਾਵ ’ਚ ਉਸ ਤੇਜ਼ੀ ਨਾਲ ਪ੍ਰੋਨ ’ਚ ਕੰਮਕਾਜ ਨਹੀਂ ਹੋਏ ਜਿਸ ਦਾ ਸੁਪਨਾ ਜਿੰਨੀ ਤੇਜ਼ ਤੀਖਣਤਾ ਨਾਲ ਉਨ੍ਹਾਂ ਨੇ ਸੰਜੋਇਆ ਸੀ।

ਕੁਝ ਅਜਿਹੇ ਖਾਹਿਸ਼ੀ ਕਾਰਨ ਹਨ ਜਿਨ੍ਹਾਂ ਨੇ ਪ੍ਰਤੱਖ ਤੌਰ ’ਤੇ ਮੋਦੀ ਸਰਕਾਰ ਦੇ ਵਧਦੇ ਗਲਬੇ ਨੂੰ ਬ੍ਰੇਕ ਲਾ ਕੇ ਖੁਦ ਦੇ ਖੰਭ ਖੋਲ੍ਹ ਕੇ ਖੇਡਣ ਦਾ ਮਨ ਬਣਾ ਲਿਆ ਹੋਵੇ? ਭਾਜਪਾ ਦੀ ਯੂ.ਪੀ. ’ਚ ਇਹ ਸਥਿਤੀ ਧੜੇਬੰਦੀ ਦੇ ਕਾਰਨ ਤਾਂ ਨਹੀਂ? ਜਾਂ ਸਮਾਜ ਬਦਲਾਅ ਲਿਆਉਣ ਦੀ ਖਾਹਿਸ਼ ਕਾਰਨ ਭਾਰਤ ਦੇ ਲਗਾਤਾਰ ਵਧਦੇ ਕੱਦ ਤੋਂ ਖਿਝ ਕੇ ਨਵੇਂ ਪ੍ਰਯੋਗ ਲਈ ਉਤਾਰੂ ਹੋ ਗਿਆ। ਰਾਸ਼ਟਰੀ ਸਰੋਕਾਰ ਸਮਾਜਿਕ ਪਛਾਣ ਗਵਾਉਣ ਦੇ ਡਰ ਤੋਂ ਵਿਰੋਧੀ ਧਿਰ ਦੇ ਬੇਰੋਕ ਪ੍ਰਚਾਰ ਕਾਰਨ ਬੌਣੇ ਹੋ ਗਏ ਹੋਣ?

ਧਰਮ ਨੂੰ ਬਚਾਉਣ ਲਈ ਭਾਵੇਂ ਸਮਾਜਿਕ ਹੋਵੇ, ਸੰਗਠਨਾਤਮਕ ਹੋਵੇ ਧੜੇਬੰਦੀ ਜ਼ਰੂਰੀ ਹੈ ਪਰ ਰਾਸ਼ਟਰ ਧਰਮ ਨੂੰ ਅੱਖੋਂ-ਪਰੋਖੇ ਕਰ ਕੇ ਘਟੀਆ ਸਿਆਸੀ ਸੋਚ ਨਾਲ ਖੁਦ ਤੇ ਸਮਾਜ ਦਾ ਗਲਬਾ ਵਧਾਉਣ ਦਾ ਹੰਕਾਰ ਜਾਨਲੇਵਾ ਸਾਬਤ ਹੁੰਦਾ ਹੈ। ਕਾਸ਼! ਮੇਰਾ ਸ਼ੱਕ ਗਲਤ ਸਾਬਤ ਹੋਵੇ?

ਪੰਜਾਬ ’ਚ ਕੁਝ ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ’ਚ ਢੁੱਕਵੀਆਂ ਵਿਸ਼ੇਸ਼ ਹਾਲਤਾਂ ਦੇ ਬਾਵਜੂਦ ਜਿਹੋ ਜਿਹਾ ਸਥਾਨ ਹਾਸਲ ਕਰਨ ਤੋਂ ਵਾਂਝੀਆਂ ਰਹੀਆਂ। ਕੀ ਉੱਚ ਪੱਧਰੀ ਪ੍ਰਚਾਰ ਰਣਨੀਤੀ ਦੀਆਂ ਵਿਸ਼ੇਸ਼ ਸੀਟਾਂ ਤੱਕ ਧਿਆਨ ਡੁਬਾਈ ਰੁਚੀ ਕਾਰਨ ਦੂਜੀਆਂ ਜਿੱਤ ਸਕਣ ਵਾਲੀਆਂ ਫਸੀਆਂ ਹੋਈਆਂ ਸੀਟਾਂ ਦਾ ਖਮਿਆਜ਼ਾ ਭੁਗਤਣਾ ਪਿਆ? ਕੀ ਨਤੀਜੇ ਵਜੋਂ ਅਨੁਕੂਲ ਉਪਜੀਆਂ ਵਿਸ਼ੇਸ਼ ਹਾਲਤਾਂ ਨੂੰ ਆਪਣੇ ਹੱਕ ’ਚ ਭੁਗਤਾਉਣ ’ਚ ਪਾਰਟੀਆਂ ਕਾਮਯਾਬ ਨਹੀਂ ਰਹੀਆਂ?

ਕੁਝ ਟਿਕਟਧਾਰੀਆਂ ਦੀਆਂ ਜ਼ਮੀਨੀ ਹਾਲਤਾਂ ਦੀ ਹਕੀਕਤ ਦਾ ਸੱਚਾ ਮੁਲਾਂਕਣ ਸ਼ਾਇਦ ਭਵਿੱਖ ’ਚ ਭੁੱਲ- ਚੁੱਕ ਤੋਂ ਬਚਣ ਲਈ ਵਿਸ਼ਲੇਸ਼ਣ ਦੇ ਵਿਸ਼ੇ ਰਹਿਣ? ਸ਼ਾਇਦ ਕੁਝ ਸੀਟਾਂ ’ਤੇ ਉਮੀਦਵਾਰਾਂ ਦੇ ਸੰਗਠਨ ਵਰਕਰਾਂ ’ਚ ਨਿਘੇ ਤਾਲਮੇਲ ਦੀ ਘਾਟ ’ਚ ਜਿਤ ਤੋਂ ਉਨ੍ਹਾਂ ਨੂੰ ਕੋਹਾਂ ਦੂਰ ਕਰ ਦਿੱਤਾ? ਸਮੁੱਚੀਆਂ ਖਾਮੀਆਂ ਨੂੰ ਨਜ਼ਰਅੰਦਾਜ਼ ਕਰ ਕੇ ਪਾਰਟੀਆਂ ਦੇ ਵਰਕਰਾਂ ਨੇ ਜੀਅ-ਜਾਨ ਲਗਾ ਦਿੱਤੀ ਪਰ ਿਜਨ੍ਹਾਂ ਨੂੰ ਸੰਗਠਨ ਧਰਮ ਨਾਲੋਂ ਵੱਧ ਖੁਦ ਦਾ ਧੜਾ ਪਸੰਦ ਸੀ, ਨੇ ਵਰਕਰਾਂ ਦੀਆਂ ਆਸਾਂ ’ਤੇ ਅਸਮਾਨੀ ਬਿਜਲੀ ਡੇਗ ਕੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ।

ਭਗਵਾਨ ਸ਼੍ਰੀ ਕ੍ਰਿਸ਼ਨ ਨੇ ਤਾਂ ਮਹਾਭਾਰਤ ’ਚ ਧਰਮ ਦੀ ਰੱਖਿਆ ਲਈ ਪਾਂਡਵਾਂ ਦੇ ਧੜੇ ਨਾਲ ਖੜ੍ਹੇ ਹੋਣ ਦੀ ਹਿੰਮਤ ਦਿਖਾਈ ਪਰ ਕੀ ਕੋਈ ਇਸ ਕਲਯੁੱਗ ’ਚ ਨਿਰਸਵਾਰਥ ਭਾਵ ਤੋਂ ਵਚਨਬੱਧ ਹੋ ਵੱਖ-ਵੱਖ ਪਾਰਟੀਆਂ ਦੇ ਸੰਗਠਨਕਰਤਾ ਦਾ ਸ਼ੋਸ਼ਣ ਰੋਕਣ ਲਈ ਅਧਰਮੀ ਧੜਿਆਂ ਦੇ ਅਜੇਤੂ ਗਲਬੇ ਨੂੰ ਤੋੜਣ ਦੀ ਹਿੰਮਤ ਦਿਖਾ ਸਕੇਗਾ? ਧੜੇ ਗਲਬੇ ਦੇ ਕਾਰਨ ਟਿਕਟ ਤਾਂ ਦਿਵਾ ਸਕਦੇ ਹਨ ਪਰ ਜਿੱਤ ਕਿਸੇ ਵਿਅਕਤੀ ਵਿਸ਼ੇਸ਼ ਦੀ ਮਕਬੂਲੀਅਤ ਦੇ ਬਲਬੂਤੇ ’ਤੇ ਤਾਂ ਹੀ ਸੰਭਵ ਹੈ ਜਦੋਂ ਤੁਸੀਂ ਖੁਦ ਵਰਕਰਾਂ ਅਤੇ ਆਮ ਲੋਕਾਂ ਨਾਲ ਪਿਆਰ ਭਰੇ ਸੁਭਾਅ ਦੇ ਪ੍ਰਮੁੱਖ ਗੁਣ ਨਾਲ ਭਰਪੂਰ ਹੋਵੋ?

ਪਿਆਰ ਧੜੇ ਨਾਲ ਨਹੀਂ ਧਰਮ ਨਾਲ ਹੋਣਾ ਚਾਹੀਦਾ ਹੈ ਜੋ ਸਦਾ ਸੰਜੀਵ ਹੈ...ਵਿਸ਼ਲੇਸ਼ਕ ਨਾਤੇ ਮੇਰਾ ਮੰਨਣਾ ਹੈ ਕਿ ਲੋਕਤੰਤਰੀ ਵਿਧੀ ਨਾਲ ਸੰਗਠਨ ਧਰਮ ਮਰਿਆਦਾ ਵਾਲੇ ਧੜੇ ਨੂੰ ਉਸੇ ਭਾਵ ਨਾਲ ਅਧਰਮੀ ਧੜੇ ਦਾ ਯਥਾਰਥ ਸੰਗਠਿਤ ਹੋ ਕੇ ਆਪਣੀਆਂ ਪਾਰਟੀਆਂ ਦੀ ਹਾਈ ਕਮਾਨ ਦੇ ਧਿਆਨ ’ਚ ਲਿਆ ਕੇ ਸੱਚੇ ਸੰਗਠਨ ਧਰਮ ਦੀ ਪਾਲਣਾ ਕਰਨੀ ਚਾਹੀਦੀ ਹੈ। ਹਮੇਸ਼ਾ ਪਾਰਟੀ ਸਭ ਤੋਂ ਉਪਰ ਹੁੰਦੀ ਹੈ, ਵਿਅਕਤੀ ਨਹੀਂ, ਕੀ ਅੱਜ ਇਹ ਸੰਭਵ ਹੈ?

ਡੀ.ਪੀ. ਚੰਦਨ


author

Rakesh

Content Editor

Related News