85 ਸਾਲ ਦੀ ਉਮਰ 'ਚ ਸਲਮਾਨ ਦੀ ਮਾਂ ਨੇ ਵਹਾਇਆ ਜਿਮ 'ਚ ਪਸੀਨਾ, ਹਰ ਪਾਸੇ ਹੋ ਰਹੀ ਹੈ ਤਾਰੀਫ਼

06/16/2024 11:14:41 AM

ਮੁੰਬਈ- ਦਿੱਗਜ ਬਾਲੀਵੁੱਡ ਅਦਾਕਾਰਾ ਹੈਲਨ ਨੇ ਆਪਣੇ ਸਮੇਂ 'ਚ ਆਪਣੇ ਡਾਂਸਿੰਗ ਸਟਾਈਲ ਅਤੇ ਖੂਬਸੂਰਤੀ ਨਾਲ ਦੁਨੀਆਂ ਭਰ ਦੇ ਲੋਕਾਂ 'ਤੇ ਆਪਣਾ ਜਾਦੂ ਕੀਤਾ ਸੀ। ਅੱਜ ਵੀ ਕਿਹਾ ਜਾਂਦਾ ਹੈ ਕਿ ਡਾਂਸ ਦੇ ਮਾਮਲੇ 'ਚ ਹੈਲਨ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਜਦੋਂ ਵੀ ਅਸੀਂ ਭਾਰਤੀ ਸਿਨੇਮਾ 'ਚ ਆਈਟਮ ਗੀਤਾਂ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਹੈਲਨ ਦਾ ਨਾਂ ਆਉਂਦਾ ਹੈ। ਇਸ ਦੌਰਾਨ ਹੁਣ ਹੈਲਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by Yasmin Karachiwala | Celebrity Fitness Instructor (@yasminkarachiwala)

85 ਸਾਲ ਦੀ ਉਮਰ 'ਚ ਕੀਤਾ ਵਰਕਆਊਟ
ਤਾਜ਼ਾ ਵੀਡੀਓ 'ਚ ਹੈਲਨ 85 ਸਾਲ ਦੀ ਉਮਰ 'ਚ ਜਿਮ 'ਚ ਪਸੀਨਾ ਵਹਾਉਂਦੀ ਨਜ਼ਰ ਆ ਰਹੀ ਹੈ। ਅੱਜਕੱਲ੍ਹ ਦੇ ਡਾਂਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਅੱਜਕੱਲ੍ਹ ਉਹ ਕੁਝ ਅਜਿਹਾ ਕਰ ਰਹੀ ਹੈ ਜਿਸ ਕਾਰਨ ਉਹ ਊਰਜਾਵਾਨ ਮਹਿਸੂਸ ਕਰ ਰਹੀ ਹੈ। ਦਰਅਸਲ, ਦਿੱਗਜ ਅਦਾਕਾਰਾ ਨੇ ਹਾਲ ਹੀ 'ਚ 'Pilates ਸੈਸ਼ਨ' ਸ਼ੁਰੂ ਕੀਤਾ ਹੈ, ਜਿਸ ਕਾਰਨ ਉਹ ਕਾਫੀ ਊਰਜਾਵਾਨ ਮਹਿਸੂਸ ਕਰਨ ਲੱਗੀ ਹੈ। ਅਦਾਕਾਰ ਦਾ ਕਹਿਣਾ ਹੈ ਕਿ ਇਸ ਕਸਰਤ ਕਾਰਨ ਉਸ ਦੇ ਗੋਡਿਆਂ ਦਾ ਦਰਦ ਵੀ ਠੀਕ ਹੋ ਗਿਆ ਹੈ।ਮਸ਼ਹੂਰ ਫਿਟਨੈੱਸ ਟ੍ਰੇਲਰ ਯਾਸਮੀਨ ਕਰਾਚੀਵਾਲਾ ਨੇ ਹੈਲਨ ਨਾਲ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਦਿੱਗਜ ਅਦਾਕਾਰਾ ਨਾਲ ਗੱਲ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਵਰਕਆਊਟ ਕਰਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ- ਬਾਗੇਸ਼ਵਰ ਧਾਮ ਪੁੱਜੇ ਸੰਜੇ ਦੱਤ, ਬਾਲਾਜੀ ਮਹਾਰਾਜ ਦੇ ਦਰਸ਼ਨ ਕਰ ਬੋਲੇ ਫਿਰ ਆਵਾਗਾਂ ਦੁਬਾਰਾ 

ਇੱਥੇ ਹੈਲਨ ਦੱਸ ਰਹੀ ਹੈ ਕਿ ਉਸ ਦੇ ਗੋਡਿਆਂ 'ਚ ਇੰਨਾ ਦਰਦ ਸੀ ਕਿ ਉਸ ਨੂੰ ਟੀਕੇ ਲਗਾਉਣੇ ਪਏ। ਪਹਿਲਾਂ ਉਸ ਨੂੰ ਤੁਰਨ ਲਈ ਵੀ ਸਹਾਰੇ ਦੀ ਲੋੜ ਹੁੰਦੀ ਸੀ ਪਰ ਹੁਣ ਇਸ ਵਰਕਆਊਟ ਤੋਂ ਬਾਅਦ ਉਸ ਨੇ ਆਪਣੇ ਦਮ 'ਤੇ ਤੁਰਨਾ ਸ਼ੁਰੂ ਕਰ ਦਿੱਤਾ ਹੈ।85 ਸਾਲ ਦੀ ਉਮਰ 'ਚ ਵੀ ਅਜਿਹਾ ਵਰਕਆਊਟ ਕਰਨ ਲਈ ਸੋਸ਼ਲ ਮੀਡੀਆ ਯੂਜ਼ਰਸ ਹੈਲਨ ਦੀ ਤਾਰੀਫ਼ ਕਰ ਰਹੇ ਹਨ।


DILSHER

Content Editor

Related News