ਘਰ ਵਾਪਸ ਜਾ ਰਹੇ ਮਾਂ-ਪੁੱਤ ਨਾਲ ਵਾਪਰੀ ਅਣਹੋਣੀ ਨੇ ਵਿਛਾ ਦਿੱਤੇ ਸੱਥਰ, ਮਾਂ ਦੀ ਹੋਈ ਦਰਦਨਾਕ ਮੌਤ

06/02/2024 6:26:46 PM

ਜਾਡਲਾ (ਜਸਵਿੰਦਰ ਔਜਲਾ)-ਪਿੰਡ ਠਠਿਆਲਾ ਢਾਹਾਂ ਨੇੜੇ ਬੀਤੀ ਰਾਤ ਇਕ ਟਰੈਕਟਰ-ਟਰਾਲੀ ਅਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਲੜਕੇ ਦੀਦਾਰ ਸਿੰਘ ਦਾਰਾ ਨੇ ਦੱਸਿਆ ਕਿ ਉਹ ਆਪਣੀ ਮਾਤਾ ਜਸਵੀਰ ਕੌਰ (60) ਨਾਲ ਪਿੰਡ ਸੁੱਧਾ ਮਾਜਰਾ ਆਪਣੀ ਭੈਣ ਦੇ ਘਰੋਂ ਵਾਪਸ ਆਪਣੇ ਪਿੰਡ ਸਿੰਬਲ ਮਜਾਰਾ ਵਿਖੇ ਆ ਰਹੇ ਸਨ। ਜਦੋਂ ਪਿੰਡ ਠਠਿਆਲਾ ਢਾਹਾਂ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇਕ ਟਰੈਕਟਰ-ਟਰਾਲੀ ਵਾਲੇ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਮੇਰੀ ਮਾਂ ਟਰੈਕਟਰ-ਟਰਾਲੀ ਹੇਠਾਂ ਡਿੱਗ ਪਈ ਅਤੇ ਮੈਂ ਦੂਜੇ ਪਾਸੇ ਵੱਲ ਡਿੱਗ ਗਿਆ। 

PunjabKesari

ਇਹ ਵੀ ਪੜ੍ਹੋ- XUV ਗੱਡੀ ਤੇ ਸਕੂਟਰੀ ਦੀ ਹੋਈ ਜ਼ਬਰਦਸਤ ਟੱਕਰ, ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਦਰਦਨਾਕ ਮੌਤ

ਉਨ੍ਹਾਂ ਦੱਸਿਆ ਕਿ ਮਾਂ ਜਸਵੀਰ ਕੌਰ ਟਰਾਲੀ ਹੇਠਾਂ ਆ ਗਏ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਜਸਵੀਰ ਕੌਰ ਆਪਣੇ ਪਿੱਛੇ ਆਪਣੇ ਪਤੀ ਇਕ ਲੜਕੀ ਅਤੇ ਲੜਕਾ ਛੱਡ ਗਏ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਜਸਵੀਰ ਕੌਰ ਦਾ ਉਦੋਂ ਤੱਕ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਨਹੀਂ ਕਰਨਗੇ, ਜਦੋਂ ਤੱਕ ਦੋਸ਼ੀ ਨੂੰ ਪੁਲਸ ਗ੍ਰਿਫ਼ਤਾਰ ਨਹੀਂ ਕਰ ਲੈਂਦੀ। ਲੋਕਾਂ ਨੇ ਦੱਸਿਆ ਕਿ ਜਿਸ ਟਰੈਕਟਰ ਨਾਲ ਇਹ ਹਾਦਸਾ ਵਾਪਰਿਆ, ਉਸ ਦਾ ਨੰਬਰ ਵੀ ਨਹੀਂ ਸੀ। ਇਸ ਸਬੰਧੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦਾ ਕੁਝ ਸੁਰਾਗ ਮਿਲ ਗਿਆ ਹੈ, ਜਲਦ ਉਸ ਨੂੰ ਫੜ ਲਿਆ ਜਾਵੇਗਾ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।

ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: ਵੋਟਾਂ ਤੋਂ ਅਗਲੇ ਹੀ ਦਿਨ ਸ਼ੀਤਲ ਅੰਗੁਰਾਲ ਦਾ ਯੂ-ਟਰਨ, ਅਸਤੀਫ਼ਾ ਲੈ ਲਿਆ ਵਾਪਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News