ਗਰਮੀਆਂ 'ਚ ਇਨ੍ਹਾਂ ਆਦਤਾਂ ਕਰਕੇ ਹੋ ਸਕਦੇ ਹਨ ਤੁਹਾਡੇ ਬੁੱਲ੍ਹ ਕਾਲੇ

06/11/2024 4:00:31 PM

ਜਲੰਧਰ- ਬੁੱਲ੍ਹ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ ਪਰ ਮੌਸਮ ਬਦਲਣ ਦੇ ਨਾਲ ਬੁੱਲ੍ਹਾਂ ਦਾ ਰੰਗ ਬਦਲ ਜਾਂਦਾ ਹੈ। ਜਦੋਂ ਬੁੱਲ ਕਾਲੇ ਹੋਣੇ ਸ਼ੁਰੂ ਹੋ  ਜਾਂਦੇ ਹਨ, ਤਾਂ ਇਹ ਤੁਹਾਡੀ ਸੁੰਦਰਤਾ ਨੂੰ ਖਰਾਬ ਕਰ ਦਿੰਦੇ ਹਨ। ਬੁੱਲ੍ਹਾਂ ਦੇ ਕਾਲੇ ਹੋਣ ਦੀ ਇਸ ਸਥਿਤੀ ਨੂੰ 'ਹਾਈਪਰਪੀਗਮੈਂਟੇਸ਼ਨ' ਕਿਹਾ ਜਾਂਦਾ ਹੈ। ਇਹ ਇਕ  ਅਜਿਹੀ ਸਥਿਤੀ ਹੈ ਜਿਸ ਕਾਰਨ ਬੁੱਲ੍ਹ ਆਪਣਾ ਕੁਦਰਤੀ ਰੰਗ ਗੁਆ ਦਿੰਦੇ ਹਨ। ਇਹ ਸਮੱਸਿਆ ਕਿਸੇ ਵੀ ਉਮਰ ਵਿੱਚ ਕਿਸੇ ਨੂੰ ਵੀ ਹੋ ਸਕਦੀ ਹੈ।
ਕਾਲੇ ਬੁੱਲ੍ਹ ਹੋਣਾ ਕੋਈ ਗੰਭੀਰ ਸਮੱਸਿਆ ਨਹੀਂ ਹੈ। ਪਰ ਕੁੱਝ ਬੁਰੀਆ ਆਦਤਾਂ ਜਿਵੇਂ ਸਿਗਰੇਟ ਪੀਣਾ, ਬਹੁਤ ਜ਼ਿਆਦਾ ਚਾਹ ਅਤੇ ਕੌਫੀ ਦਾ ਸੇਵਨ ਕਰਨਾ ਆਦਿ ਆਦਤਾਂ ਕਾਰਨ ਬੁੱਲ੍ਹ ਕਾਲੇ ਹੋ ਸਕਦੇ ਹਨ। ਆਓ ਜਾਣਦੇ ਹਾਂ ਕਿ ਕਿੰਨਾਂ ਕਾਰਨਾਂ ਕਰਕੇ ਬੁੱਲ੍ਹ ਕਾਲੇ ਹੋ ਸਕਦੇ ਹਨ:

1.ਹਾਰਮੋਨਜ਼ ਬਦਲਾਅ

ਸਰੀਰ 'ਚ ਹਾਰਮੋਨਜ਼ ਬਦਲਾਅ ਕਾਰਨ 'ਮੇਲਾਨਿਨ' ਪੈਦਾ ਹੁੰਦਾ ਹੈ। ਗਰਭ ਅਵਸਥਾ ਦੌਰਾਨ ਔਰਤਾਂ ਦੇ ਬੁੱਲ੍ਹ ਅਕਸਰ ਸੁੱਕੇ ਅਤੇ ਕਾਲੇ ਹੋ ਜਾਂਦੇ ਹਨ।

2. ਅਨੀਮੀਆ
ਸਰੀਰ 'ਚ ਖੂਨ ਦੀ ਕਮੀ ਕਾਰਨ ਬੁੱਲ੍ਹ ਪੀਲੇ ਅਤੇ ਸੁੱਕੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਫੰਗਲ ਇਨਫੈਕਸ਼ਨ ਅਤੇ ਦਵਾਈਆਂ ਦੇ ਜ਼ਿਆਦਾ ਸੇਵਨ ਨਾਲ ਵੀ ਬੁੱਲ੍ਹਾਂ ਦੇ ਕਾਲੇ ਹੋਣ ਦਾ ਖਤਰਾ ਵਧ ਜਾਂਦਾ ਹੈ।

3.ਪੌਸ਼ਟਿਕ ਤੱਤਾਂ ਦੀ ਕਮੀ
ਜੇਕਰ ਤੁਹਾਡੇ ਬੁੱਲ ਅਚਾਨਕ ਗੁਲਾਬੀ ਤੋਂ ਕਾਲੇ ਹੋ ਜਾਂਦੇ ਹਨ ਤਾਂ 'ਡੀਹਾਈਡ੍ਰੇਸ਼ਨ', 'ਵਿਟਾਮਿਨ ਬੀ12', 'ਆਇਰਨ' ਅਤੇ 'ਮੈਗਨੀਸ਼ੀਅਮ' ਦੀ ਕਮੀ ਇਸ ਦਾ ਕਾਰਨ ਹੋ ਸਕਦਾ ਹੈ। ਸਰੀਰ 'ਚ ਇਨ੍ਹਾਂ ਚੀਜ਼ਾਂ ਦੀ ਕਮੀ ਦਾ ਸਿੱਧਾ ਅਸਰ ਬੁੱਲ੍ਹਾਂ 'ਤੇ ਪੈਂਦਾ ਹੈ। ਬੁੱਲ੍ਹਾਂ ਦਾ ਕਾਲਾ ਹੋਣਾ ਵੀ ਸਰੀਰ 'ਚ ਪਾਣੀ ਦੀ ਕਮੀ ਨੂੰ ਦਰਸਾਉਂਦਾ ਹੈ।

4.ਗਲਤ ਕਾਸਮੈਟਿਕ ਉਤਪਾਦਾਂ ਦੀ ਵਰਤੋਂ 
ਕੁਝ ਲੋਕ ਜ਼ਿਆਦਾ ਸਿਗਰਟਨੋਸ਼ੀ, ਪ੍ਰਦੂਸ਼ਣ, ਖਰਾਬ ਕਾਸਮੈਟਿਕ ਉਤਪਾਦਾਂ ਕਰਕੇ ਐਲਰਜੀ ਕਾਰਨ ਬੁੱਲ੍ਹ ਕਾਲੇ ਹੋ ਸਕਦੇ ਹਨ। ਇਸ ਤੋਂ ਬਚਾਅ ਲਈ ਅਤੇ ਬੁੱਲ੍ਹਾਂ ਦੀ ਨਮੀ ਬਰਕਰਾਰ ਰੱਖਣ ਲਈ ਲਿਪ ਬਾਮ ਜਾਂ ਪੈਟਰੋਲੀਅਮ ਜੈਲੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਬੁੱਲ੍ਹਾਂ ਨੂੰ ਕਾਲੇ ਹੋਣ ਤੋਂ ਬਚਾਉਣ ਲਈ ਉਨ੍ਹਾਂ ਨੂੰ ਧੁੱਪ ਤੋਂ ਬਚਾਉਣਾ ਜ਼ਰੂਰੀ ਹੈ।


sunita

Content Editor

Related News