ਵਿਆਹ ਤੋਂ ਕੀਤਾ ਇਨਕਾਰ ਤਾਂ ਮੁੰਡੇ ਨੇ ਮਾਂ ਦੇ ਸਾਹਮਣੇ ਕੁੜੀ ਨੂੰ ਦਿੱਤੀ ਭਿਆਨਕ ਮੌਤ, ਚਾਕੂ ਮਾਰ-ਮਾਰ ਵਿੰਨ੍ਹ'ਤਾ ਸਰੀਰ

Friday, May 31, 2024 - 05:57 AM (IST)

ਵਿਆਹ ਤੋਂ ਕੀਤਾ ਇਨਕਾਰ ਤਾਂ ਮੁੰਡੇ ਨੇ ਮਾਂ ਦੇ ਸਾਹਮਣੇ ਕੁੜੀ ਨੂੰ ਦਿੱਤੀ ਭਿਆਨਕ ਮੌਤ, ਚਾਕੂ ਮਾਰ-ਮਾਰ ਵਿੰਨ੍ਹ'ਤਾ ਸਰੀਰ

ਗੜ੍ਹਦੀਵਾਲਾ (ਮੁਨਿੰਦਰ, ਭੱਟੀ)- ਬੀਤੇ ਦਿਨੀਂ ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਇਲਾਕੇ 'ਚ ਸੜਕ ਕਿਨਾਰੇ ਇਕ 18 ਸਾਲਾ ਲੜਕੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫ਼ੈਲ ਗਈ ਸੀ। ਪੁਲਸ ਨੇ ਲਾਸ਼ ਦੇਖਣ ਤੋਂ ਬਾਅਦ ਕਤਲ ਦਾ ਸ਼ੱਕ ਜਤਾਇਆ ਸੀ ਤੇ ਤਫ਼ਤੀਸ਼ ਤੋਂ ਬਾਅਦ ਇਸ ਮਾਮਲੇ ਦਾ ਸੱਚ ਸਾਹਮਣੇ ਆ ਗਿਆ ਹੈ।

ਇਸ ਮਾਮਲੇ ਦੀ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਿਆ ਕਿ ਜਦੋਂ ਕੁੜੀ ਅਤੇ ਉਸ ਦੇ ਪਰਿਵਾਰ ਨੇ ਇਕ ਮੁੰਡੇ ਨੂੰ ਵਿਆਹ ਤੋਂ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਰੰਜਿਸ਼ ਦੇ ਤਹਿਤ ਮੁੰਡੇ ਨੇ ਬੁੱਧਵਾਰ ਨੂੰ 18 ਸਾਲਾ ਗੁਰਲੀਨ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਕਤਲ ਦਾ ਪਰਦਾਫਾਸ਼ ਮ੍ਰਿਤਕਾ ਗੁਰਲੀਨ ਕੌਰ ਦੀ ਮਾਤਾ ਮਨਦੀਪ ਕੌਰ ਪਤਨੀ ਮਨਜੀਤ ਸਿੰਘ ਨਿਵਾਸੀ ਪਿੰਡ ਮਾਨਗੜ੍ਹ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਰਾਹੀਂ ਕੀਤਾ ਹੈ।

ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਵੱਲੋਂ ਇਸ ਹੱਤਿਆਕਾਂਡ ਦੇ ਕਥਿਤ ਦੋਸ਼ੀ ਪਰਮਿੰਦਰ ਸਿੰਘ ਪੁੱਤਰ ਉਂਕਾਰ ਸਿੰਘ ਨਿਵਾਸੀ ਪਿੰਡ ਹਰਦੋਪੱਟੀ ਵੜੈਚ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਪੁਲਸ ਨੂੰ ਦਿੱਤੇ ਗਏ ਬਿਆਨਾਂ ਵਿਚ ਮਨਦੀਪ ਕੌਰ ਨੇ ਦੱਸਿਆ ਕਿ ਉਸ ਦੀ 18 ਸਾਲਾ ਲੜਕੀ ਗੁਰਲੀਨ ਕੌਰ +2 ਕਰਨ ਤੋਂ ਬਾਅਦ ਗੜ੍ਹਦੀਵਾਲਾ ਵਿਖੇ ਕੰਪਿਊਟਰ ਦਾ ਕੋਰਸ ਕਰਨ ਵਾਸਤੇ ਜਾਂਦੀ ਸੀ, ਜਿਸ ਨੂੰ ਉਹ ਰੋਜ਼ਾਨਾ ਟੋਲ ਪਲਾਜ਼ਾ ਮਾਨਗੜ੍ਹ ਤੱਕ ਛੱਡਣ ਅਤੇ ਲੈਣ ਵਾਸਤੇ ਜਾਂਦੀ ਸੀ।

ਇਹ ਵੀ ਪੜ੍ਹੋ- ਚੋਣ ਰੈਲੀ ਦੀ ਤਿਆਰੀ ਦੌਰਾਨ ਨੌਜਵਾਨ ਨਾਲ ਵਾਪਰਿਆ ਹਾਦਸਾ, ਤਾਰਾਂ ਦੀ ਲਪੇਟ 'ਚ ਆ ਕੇ ਬੁਰੀ ਤਰ੍ਹਾਂ ਝੁਲਸਿਆ

ਉਸ ਨੇ ਦੱਸਿਆ ਕਿ 29 ਮਈ ਦਿਨ ਬੁੱਧਵਾਰ ਨੂੰ ਦੁਪਹਿਰ ਕਰੀਬ 3.30 ਵਜੇ ਆਪਣੀ ਲੜਕੀ ਗੁਰਲੀਨ ਕੌਰ ਨੂੰ ਰੋਜ਼ਾਨਾ ਦੀ ਤਰ੍ਹਾਂ ਟੋਲ ਪਲਾਜ਼ਾ ਮਾਨਗੜ੍ਹ ’ਤੇ ਲੈਣ ਵਾਸਤੇ ਗਈ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਦੀ ਲੜਕੀ ਗੁਰਲੀਲ ਕੌਰ ਬੱਸ ਵਿਚੋਂ ਉੱਤਰ ਕੇ ਉਸ ਵੱਲ ਆ ਰਹੀ ਸੀ ਤਾਂ ਮੇਰੀ ਲੜਕੀ ਦੇ ਪਿੱਛੇ ਗੜ੍ਹਦੀਵਾਲਾ ਸਾਈਡ ਤੋਂ ਉਕਤ ਕਥਿਤ ਦੋਸ਼ੀ ਪਰਮਿੰਦਰ ਸਿੰਘ ਪੁੱਤਰ ਉਂਕਾਰ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਇਆ, ਜਿਸ ਦੇ ਹੱਥ ਵਿਚ ਇਕ ਚਾਕੂ ਫੜਿਆ ਹੋਇਆ ਸੀ ਅਤੇ ਮੇਰੇ ਦੇਖਦੇ-ਦੇਖਦੇ ਹੀ ਪਰਮਿੰਦਰ ਸਿੰਘ ਨੇ ਮੇਰੀ ਲੜਕੀ ਗੁਰਲੀਨ ਕੌਰ ਨੂੰ ਗਲੇ ਤੋਂ ਫੜ ਲਿਆ ਅਤੇ ਉਸ ਨੂੰ ਖਿੱਚ ਕੇ ਪੈਲੇਸ ਦੇ ਨਜ਼ਦੀਕ ਝਾੜੀਆਂ ਵੱਲ ਨੂੰ ਲੈ ਗਿਆ।

ਉਸ ਨੇ ਮਾਰਨ ਦੀ ਨੀਅਤ ਨਾਲ ਮੇਰੀ ਲੜਕੀ ਗੁਰਲੀਨ ਕੌਰ ਦੀ ਗਰਦਨ ਅਤੇ ਛਾਤੀ ’ਤੇ ਵਾਰ ਕੀਤੇ। ਉਸ ਨੇ ਦੱਸਿਆ ਕਿ ਮੈਂ ਅਤੇ ਮੇਰੀ ਲੜਕੀ ਨੇ ਸ਼ੋਰ ਮਚਾਉਣਾ ਸ਼ੂਰੂ ਕਰ ਦਿੱਤਾ। ਇਸ ਦੌਰਾਨ ਸਾਡੇ ਪਿੰਡ ਦਾ ਨੰਬਰਦਾਰ ਮਨਿੰਦਰਪਾਲ ਸਿੰਘ ਮੌਕੇ ’ਤੇ ਆ ਗਿਆ ਅਤੇ ਹੋਰ ਲੋਕਾਂ ਨੂੰ ਇਕੱਠੇ ਹੁੰਦੇ ਦੇਖ ਕੇ ਪਰਮਿੰਦਰ ਸਿੰਘ ਆਪਣੇ ਹੱਥ ਵਿਚ ਫੜੀ ਕਰਦ ਨੂੰ ਮੌਕੇ ’ਤੇ ਸੁੱਟ ਕੇ ਅਤੇ ਮੇਰੀ ਲੜਕੀ ਦਾ ਫੋਨ ਲੈ ਕੇ ਮੌਕੇ ਤੋਂ ਭੱਜ ਗਿਆ। ਉਸ ਨੇ ਦੱਸਿਆ ਜਦੋਂ ਉਹ ਆਪਣੀ ਲੜਕੀ ਗੁਰਲੀਨ ਕੌਰ ਕੋਲ ਪੁੱਜੀ ਤਾਂ ਉਹ ਬੁਰੀ ਹਾਲਤ ਵਿਚ ਜ਼ਖਮੀ ਹੋ ਚੁੱਕੀ ਸੀ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ- ਪਿਓ-ਭਰਾ ਦੇ ਪਿਆਰ 'ਤੇ ਭਾਰੀ ਪਿਆ ਨਾਬਾਲਗਾ ਦਾ 'ਇਸ਼ਕ' ! ਕਤਲ ਤੋਂ ਬਾਅਦ ਟੋਟੇ-ਟੋਟੇ ਕਰ ਫਰਿੱਜ 'ਚ ਰੱਖੀਆਂ ਲਾਸ਼ਾਂ

ਉਸ ਨੇ ਇਸ ਕਤਲ ਕਾਂਡ ਦੀ ਅਸਲ ਵਜ੍ਹਾ ਦੱਸਦੇ ਹੋਏ ਕਿਹਾ ਕਿ ਪਰਮਿੰਦਰ ਸਿੰਘ ਮੇਰੀ ਲੜਕੀ ਗੁਰਲੀਨ ਕੌਰ ਨਾਲ ਧੱਕੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰ ਗੁਰਲੀਨ ਅਤੇ ਪਰਿਵਾਰ ਨੇ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਉਸ ਨੇ ਦੱਸਿਆ ਕਿ ਕਤਲ ਕਾਂਡ ਤੋਂ ਤਿੰਨ ਚਾਰ ਦਿਨ ਪਹਿਲਾਂ ਪਰਮਿੰਦਰ ਸਿੰਘ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਵੀ ਆਇਆ ਸੀ ਪਰ ਅਸੀਂ ਇਹ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸੇ ਰੰਜਿਸ਼ ਦੇ ਚਲਦਿਆਂ ਪਰਮਿੰਦਰ ਸਿੰਘ ਨੇ ਮੇਰੀ ਲੜਕੀ ਗੁਰਲੀਨ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਨੇ ਮ੍ਰਿਤਕ ਗੁਰਲੀਨ ਕੌਰ ਦੀ ਮਾਤਾ ਮਨਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਆਪਣੀ ਤਫਤੀਸ਼ ਆਰੰਭ ਕਰ ਦਿੱਤੀ ਹੈ।

ਦੂਜੇ ਪਾਸੇ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਲੀਨ ਕੌਰ ਦੇ ਕਤਲ ਕਾਂਡ ਤੋਂ ਬਾਅਦ ਜਦੋਂ ਪੁਲਸ ਨੇ ਦੋਸ਼ੀ ਪਰਮਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਘਰ ਘਰ ਰੇਡ ਕੀਤੀ ਤਾਂ ਉਸ ਦੇ ਘਰਦਿਆਂ ਤੋਂ ਪੁਲਸ ਨੂੰ ਪਤਾ ਚੱਲਿਆ ਕਿ ਪਰਮਿੰਦਰ ਸਿੰਘ ਜ਼ਖਮੀ ਹਾਲਤ ਵਿਚ ਦਸੂਹਾ ਦੇ ਹਸਪਤਾਲ ’ਚ ਦਾਖਲ ਹੈ। ਜਦੋਂ ਪੁਲਸ ਦਸੂਹਾ ਹਸਪਤਾਲ ਪਹੁੰਚੀ ਤਾਂ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੁਰਲੀਨ ਕੌਰ ਦੇ ਕਤਲ ਕਾਂਡ ਤੋਂ ਬਾਅਦ ਪਰਮਿੰਦਰ ਸਿੰਘ ਨੇ ਆਪਣੇ ਆਪ ਨੂੰ ਵੀ ਜ਼ਖਮੀ ਕਰ ਲਿਆ ਸੀ ਪਰ ਇਸ ਗੱਲ ਦੀ ਹਾਲੇ ਤੱਕ ਅਧਿਕਾਰਿਕ ਤੌਰ ’ਤੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ- ਭਰਾਵਾਂ ਵਿਚਾਲੇ ਹੋਈ ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਇਕ ਨੇ ਚਾਕੂ ਮਾਰ ਕੇ ਦੂਜੇ ਦਾ ਕੀਤਾ ਕਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News