ਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ; 11 ਸਾਲਾ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਦੀ ਜੱਲਾਦ ਡਾਕਟਰ ਮਾਂ

05/28/2024 6:37:07 PM

ਫਰੀਦਾਬਾਦ- ਮਾਂ ਸ਼ਬਦ ਹੀ ਇਕ ਬੱਚੇ ਦੀ ਅੱਧੀ ਤਕਲੀਫ਼ ਨੂੰ ਦੂਰ ਕਰ ਦਿੰਦਾ ਹੈ ਪਰ ਦੁਨੀਆ ਵਿਚ ਕੁਝ ਕਲਯੁੱਗੀ ਮਾਵਾਂ ਇਸ ਗੱਲ ਤੋਂ ਅਣਜਾਣ ਹੁੰਦੀਆਂ ਹਨ। ਜੋ ਬਿਨਾਂ ਸੋਚੇ ਸਮਝੇ ਆਪਣੇ ਬੱਚਿਆਂ ਦੀ ਕੁੱਟਮਾਰ ਕਰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਹਰਿਆਣਾ ਦੇ ਫਰੀਦਾਬਾਦ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਬੇਰਹਿਮ ਮਾਂ ਵਲੋਂ ਆਪਣੇ 11 ਸਾਲ ਦੇ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਮਾਰ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਹ ਆਪਣੇ ਪੁੱਤਰ ਦੀ ਛਾਤੀ 'ਤੇ ਬੈਠ ਕੇ ਉਸ ਨੂੰ ਥੱਪੜ ਮਾਰਦੀ ਹੈ। ਵੀਡੀਓ ਸੂਰਜਕੁੰਡ ਖੇਤਰ ਵਿਚ ਰਹਿਣ ਵਾਲੀ ਇਕ ਮਹਿਲਾ ਡਾਕਟਰ ਦਾ ਦੱਸਿਆ ਜਾ ਰਿਹਾ ਹੈ। ਮਹਿਲਾ ਡਾਕਟਰ ਦੇ ਪਤੀ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤਾ ਹੈ। 

ਇਹ ਵੀ ਪੜ੍ਹੋ- Fack Check: ਹੈਲੀਕਾਪਟਰ 'ਤੇ ਝੂਲਦੇ ਸ਼ਖਸ ਦਾ ਹੈਰਤਅੰਗੇਜ਼ ਵੀਡੀਓ PM ਮੋਦੀ ਦੀ ਰੈਲੀ ਦਾ ਨਹੀਂ, ਸਗੋਂ ਕੀਨੀਆ ਦਾ ਹੈ

ਪਤੀ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੀ ਪਤਨੀ ਨੂੰ ਬੱਚੇ ਨੂੰ ਇਸ ਤਰ੍ਹਾਂ ਕੁੱਟਮਾਰ ਕਰਨ ਤੋਂ ਰੋਕਦਾ ਹੈ ਤਾਂ ਉਹ ਕਹਿੰਦੀ ਹੈ ਕਿ ਜ਼ਹਿਰ ਖਾ ਲਵਾਂਗੀ ਅਤੇ ਬੱਚੇ ਨੂੰ ਵੀ ਦੇ ਦੇਵਾਂਗੀ। ਉੱਥੇ ਹੀ ਪੀੜਤ ਬੱਚੇ ਨੇ ਆਪਣੀ ਮਾਂ ਦੀ ਸ਼ਿਕਾਇਤ ਚਾਈਲਡ ਵੈੱਲਫੇਅਰ ਕਮੇਟੀ ਵਿਚ ਕੀਤੀ ਹੈ। ਸੀ. ਡਬਲਯੂ. ਸੀ. ਦੇ ਆਦੇਸ਼ 'ਤੇ ਬੱਚੇ ਦੀ ਮਾਂ ਖਿਲਾਫ਼ ਸੂਰਜਕੁੰਡ ਪੁਲਸ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। ਮਾਮਲਾ ਦਰਜ ਹੋਣ ਮਗਰੋਂ ਮਹਿਲਾ ਆਪਣੇ ਪੁੱਤਰ ਨੂੰ ਲੈ ਕੇ ਪੇਕੇ ਚੱਲੀ ਗਈ ਹੈ। ਬੱਚੇ ਨੇ ਫ਼ਿਲਹਾਲ ਸੀ. ਡਬਲਯੂ. ਸੀ. ਦੇ ਸਾਹਮਣੇ ਆਪਣਾ ਬਿਆਨ ਦਿੱਤਾ ਹੈ ਅਤੇ ਪਿਤਾ 'ਤੇ ਨਸ਼ਾ ਕਰਨ ਦਾ ਦੋਸ਼ ਵੀ ਲਾਇਆ ਹੈ। ਜਾਂਚ 'ਚ ਸਾਫ ਹੋਵੇਗਾ ਕਿ ਬੱਚੇ 'ਤੇ ਇਸ ਤਰ੍ਹਾਂ ਦੇ ਬਿਆਨ 'ਤੇ ਕੌਣ ਦਬਾਅ ਬਣਾ ਰਿਹਾ ਹੈ।

ਇਹ ਵੀ ਪੜ੍ਹੋ- ਬੇਰਹਿਮ ਪਤੀ ਦਾ ਸ਼ਰਮਨਾਕ ਕਾਰਾ; ਗਰਭਵਤੀ ਪਤੀ ਦਾ ਗਲ਼ ਵੱਢ ਕੇ ਕੀਤਾ ਕਤਲ

ਇੰਜੀਨੀਅਰ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ 17 ਸਾਲ ਪਹਿਲਾਂ ਦਿੱਲੀ ਵਾਸੀ ਡਾਕਟਰ ਪਤਨੀ ਨਾਲ ਹੋਇਆ ਸੀ। ਸ਼ੁਰੂ 'ਚ ਸਭ ਕੁਝ ਠੀਕ ਚੱਲ ਰਿਹਾ ਸੀ। ਜਿਵੇਂ-ਜਿਵੇਂ ਉਨ੍ਹਾਂ ਦਾ ਪੁੱਤਰ ਵੱਡਾ ਹੁੰਦਾ ਗਿਆ, ਉਹ ਉਸਨੂੰ ਹਰ ਗੱਲ ਲਈ ਝਿੜਕਦੀ ਹੈ ਅਤੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੰਦੀ ਹੈ। ਬੱਚੇ 'ਤੇ ਨੇੜਿਓਂ ਨਜ਼ਰ ਰੱਖਣ ਲਈ ਔਰਤ ਨੇ ਆਪਣੇ ਘਰ ਦੇ ਹਰ ਕਮਰੇ ਵਿਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਸਨ, ਜਿਸ ਵਿਚ ਬੈੱਡਰੂਮ, ਡਾਇਨਿੰਗ ਏਰੀਆ ਅਤੇ ਪੁੱਤਰ ਦੇ ਬੈੱਡਰੂਮ ਸ਼ਾਮਲ ਸਨ। ਪੁੱਤਰ ਦਿੱਲੀ ਦੇ ਇਕ ਪ੍ਰਾਈਵੇਟ ਸਕੂਲ ਦਾ ਟਾਪਰ ਹੈ ਅਤੇ ਉਹ ਇਕ ਚੰਗਾ ਪੇਂਟਰ ਅਤੇ ਕਲਾਕਾਰ ਵੀ ਹੈ। ਮਾਂ ਨੂੰ ਆਪਣੇ ਪੁੱਤਰ ਦਾ ਖੇਡਣਾ ਅਤੇ ਪੇਂਟਿੰਗ ਕਰਨਾ ਪਸੰਦ ਨਹੀਂ ਸੀ, ਉਸ ਨੇ ਉਸ ਨੂੰ ਸਿਰਫ ਪੜ੍ਹਾਈ ਕਰਨ ਲਈ ਕਹਿੰਦੀ ਹੈ। ਇਸ ਸਬੰਧੀ ਜਦੋਂ ਸੂਰਜਕੁੰਡ ਥਾਣੇ ਦੇ SHO ਸ਼ਮਸ਼ੇਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚੋਣ ਡਿਊਟੀ ਹੋਣ ਕਾਰਨ ਬੱਚੇ ਦੇ ਬਿਆਨ ਅਜੇ ਤੱਕ ਨਹੀਂ ਲਏ ਗਏ। ਜਲਦੀ ਹੀ ਬੱਚੇ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ-  ਕੇਜਰੀਵਾਲ ਨੂੰ ਝਟਕਾ, ਅੰਤਰਿਮ ਜ਼ਮਾਨਤ 7 ਦਿਨ ਹੋਰ ਵਧਾਉਣ ਲਈ SC ਦਾ ਇਨਕਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News