ਮਾਂ ਨੂੰ ਗਾਲ੍ਹਾਂ ਕੱਢਣ ''ਤੇ ਪੋਤੇ ਨੇ ਦਾਦੀ ਨੂੰ ਕੁਹਾੜੀ ਮਾਰ ਕਰ ''ਤਾ ਕਤਲ

Sunday, Jun 16, 2024 - 12:35 AM (IST)

ਮਾਂ ਨੂੰ ਗਾਲ੍ਹਾਂ ਕੱਢਣ ''ਤੇ ਪੋਤੇ ਨੇ ਦਾਦੀ ਨੂੰ ਕੁਹਾੜੀ ਮਾਰ ਕਰ ''ਤਾ ਕਤਲ

ਸਿਓਨੀ— ਮੱਧ ਪ੍ਰਦੇਸ਼ ਦੇ ਸਿਓਨੀ 'ਚ ਇਕ ਪਿੰਡ 'ਚ ਮਾਂ ਗਾਲ੍ਹਾਂ ਕੱਢਣ 'ਤੇ 23 ਸਾਲਾ ਨੌਜਵਾਨ ਨੇ ਆਪਣੀ 60 ਸਾਲਾ ਦਾਦੀ ਦਾ ਕੁਹਾੜੀ ਮਾਰ ਕਤਲ ਕਰ ਦਿੱਤਾ। ਜ਼ਿਲ੍ਹੇ ਵਿੱਚ ਇੱਕ ਹੋਰ ਮਾਮਲੇ ਵਿੱਚ, ਇੱਕ 30 ਸਾਲਾ ਪੁੱਤਰ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਕਥਿਤ ਤੌਰ 'ਤੇ ਆਪਣੇ 55 ਸਾਲਾ ਪਿਤਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਬਰਘਾਟ ਥਾਣੇ ਦੇ ਇੰਚਾਰਜ ਮੋਹਨੀਸ਼ ਸਿੰਘ ਬੈਸ ਨੇ ਦੱਸਿਆ ਕਿ ਪੋਤੇ ਦੀ ਕਥਿਤ ਤੌਰ 'ਤੇ ਹੱਤਿਆ ਕਰਨ ਦੀ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ 18 ਕਿਲੋਮੀਟਰ ਦੂਰ ਬਾਲਾਘਾਟ ਰੋਡ 'ਤੇ ਸਥਿਤ ਬੋਰੀਕਾਲਾ ਪਿੰਡ 'ਚ ਵੀਰਵਾਰ ਰਾਤ ਨੂੰ ਵਾਪਰੀ।

ਇਹ ਵੀ ਪੜ੍ਹੋ- ਸੈਲਾਨੀਆਂ ਲਈ ਜਲਦ ਖੁੱਲ੍ਹੇਗਾ ਅਯੁੱਧਿਆ ਦਾ ਕਵੀਨ ਹੋ ਕੋਰੀਅਨ ਪਾਰਕ

ਉਨ੍ਹਾਂ ਕਿਹਾ, “ਉਸਦੀ ਦਾਦੀ ਵੱਲੋਂ ਨਾਗਪੁਰ ਵਿੱਚ ਆਪਣੇ ਪਿਤਾ ਨਾਲ ਮਜ਼ਦੂਰੀ ਕਰਨ ਗਈ ਆਪਣੀ ਮਾਂ ਦੇ ਖਿਲਾਫ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਤੋਂ ਬਾਅਦ, ਦੋਸ਼ੀ ਪੋਤੇ ਸਚਿਨ ਕੋਸਰੇ ਨੇ ਗੁੱਸੇ 'ਚ ਘਰ ਵਿੱਚ ਰੱਖੀ ਕੁਹਾੜੀ ਨਾਲ ਫੁਲਵੰਤਾ ਬਾਈ ਦੇ ਸਿਰ 'ਤੇ ਵਾਰ ਕਰ ਦਿੱਤਾ। ਜਿਸ ਕਾਰਨ ਬਜ਼ੁਰਗ ਔਰਤ ਦੀ ਮੌਤ ਹੋ ਗਈ।" ਅਧਿਕਾਰੀ ਨੇ ਦੱਸਿਆ ਕਿ ਕਤਲ ਤੋਂ ਬਾਅਦ ਗੁਨਾਹ ਛੁਪਾਉਣ ਲਈ ਮੁਲਜ਼ਮ ਨੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਦੱਸਿਆ ਕਿ ਦਾਦੀ ਦੀ ਮੌਤ ਘਰ 'ਚ ਡਿੱਗਣ ਕਾਰਨ ਸਿਰ 'ਚ ਸੱਟ ਲੱਗਣ ਕਾਰਨ ਹੋਈ ਹੈ, ਪਰ ਘਰ ਪਹੁੰਚਣ 'ਤੇ ਰਿਸ਼ਤੇਦਾਰਾਂ ਨੂੰ ਸਾਰੀ ਸੱਚਾਈ ਦਾ ਪਤਾ ਲੱਗਾ। ਬਾਅਦ 'ਚ ਘਟਨਾ ਦੀ ਸੂਚਨਾ ਬਰਗਾੜੀ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ- ਭਾਰਤ 'ਚ ਨਵੇਂ ਅਪਰਾਧਿਕ ਕਾਨੂੰਨ 1 ਜੁਲਾਈ ਤੋਂ ਹੋਣਗੇ ਲਾਗੂ

ਬੈਸ ਨੇ ਦੱਸਿਆ ਕਿ ਸਚਿਨ ਨੂੰ ਸ਼ੁੱਕਰਵਾਰ ਨੂੰ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਕ ਹੋਰ ਮਾਮਲੇ 'ਚ ਵੀਰਵਾਰ ਨੂੰ ਸਿਓਨੀ ਜ਼ਿਲ੍ਹੇ ਦੇ ਘਨਸੌਰ ਥਾਣਾ ਅਧੀਨ ਪੈਂਦੇ ਪਿੰਡ ਸੁਚਨਮੇਟਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ 30 ਸਾਲਾ ਪੁੱਤਰ ਨੇ ਆਪਣੇ 55 ਸਾਲਾ ਪਿਤਾ ਨੂੰ ਡੰਡੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਘਨਸੌਰ ਥਾਣਾ ਇੰਚਾਰਜ ਅਨਿਲ ਪਟੇਲ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਕਾਸ਼ੀਰਾਮ ਉਈਕੇ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁੱਤਰ ਦਾ 55 ਸਾਲਾ ਸੁਮੇਰੀਲਾਲ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਸੁਮੇਰੀਲਾਲ ਨੇ ਜ਼ਮੀਨ ਆਪਣੇ ਨਾਂ ’ਤੇ ਕਿਸੇ ਨੂੰ ਵੇਚ ਦਿੱਤੀ ਸੀ ਜਦਕਿ ਉਸ ਦਾ ਇਕਲੌਤਾ ਪੁੱਤਰ ਕਾਸ਼ੀਰਾਮ ਜ਼ਮੀਨ ਨਾ ਵੇਚਣ ’ਤੇ ਅੜਿਆ ਹੋਇਆ ਸੀ, ਪੁਲਸ ਨੇ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

Inder Prajapati

Content Editor

Related News