ਇਸ ਫਿਲਮ ਦੀ ਸਟਾਰ ਕਾਸਟ ਹੋਈ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ, ਬੱਸ 'ਚ ਸਨ 20 ਲੋਕ ਸਵਾਰ

Monday, Nov 25, 2024 - 11:41 AM (IST)

ਇਸ ਫਿਲਮ ਦੀ ਸਟਾਰ ਕਾਸਟ ਹੋਈ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ, ਬੱਸ 'ਚ ਸਨ 20 ਲੋਕ ਸਵਾਰ

ਮੁੰਬਈ- ਸਾਲ 2022 ‘ਚ ਰਿਲੀਜ਼ ਹੋਈ ਰਿਸ਼ਭ ਸ਼ੈੱਟੀ ਦੀ ਫਿਲਮ ਕਾਂਤਾਰਾ ਦਾ ਦੂਜਾ ਭਾਗ ਆ ਰਿਹਾ ਹੈ। ਪ੍ਰਸ਼ੰਸਕਾਂ ਨੂੰ ਇਸ ਫਿਲਮ ਬਾਰੇ ਹਰ ਰੋਜ਼ ਨਵੇਂ ਅਪਡੇਟ ਮਿਲ ਰਹੇ ਹਨ। ਇਹ ਸੁਣ ਕੇ ਪ੍ਰਸ਼ੰਸਕ ਇਸ ਫਿਲਮ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹੋ ਰਹੇ ਹਨ ਪਰ ਇਸ ਦੌਰਾਨ ਇਕ ਬੁਰੀ ਖਬਰ ਵੀ ਸਾਹਮਣੇ ਆਈ ਹੈ। ਫਿਲਮ ਦੀ ਸਟਾਰ ਕਾਸਟ ਨਾਲ ਭਰੀ ਬੱਸ ਪਲਟ ਗਈ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਇਸ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ ‘ਤੇ ਖਲਬਲੀ ਮਚ ਗਈ ਹੈ। ਹਰ ਕੋਈ ਸਟਾਰ ਕਾਸਟ ਦੇ ਸਿਹਤ ਅਪਡੇਟ ਦਾ ਇੰਤਜ਼ਾਰ ਕਰ ਰਿਹਾ ਹੈ।
ਕਾਂਤਾਰਾ: ਚੈਪਟਰ 1 ਦੀ ਸਟਾਰ ਕਾਸਟ ਦਾ ਹੋਇਆ ਐਕਸੀਡੈਂਟ

ਇਹ ਵੀ ਪੜ੍ਹੋ- ਪਹਿਲੀ ਵਾਰ ਪਤੀ ਨਾਲ ਨਜ਼ਰ ਆਈ ਇਹ ਅਦਾਕਾਰਾ, ਸਾਦਗੀ ਨੇ ਖਿੱਚਿਆ ਪ੍ਰਸ਼ੰਸਕਾਂ ਦਾ ਧਿਆਨ
ਫਿਲਮ ਕਾਂਤਾਰਾ ਦਾ ਨਿਰਦੇਸ਼ਨ ਵੀ ਰਿਸ਼ਭ ਸ਼ੈੱਟੀ ਨੇ ਕੀਤਾ ਸੀ ਅਤੇ ਉਨ੍ਹਾਂ ਨੇ ਮੁੱਖ ਭੂਮਿਕਾ ਵੀ ਨਿਭਾਈ ਸੀ। ਹੁਣ ਦੂਜੇ ਭਾਗ ਦੀ ਸ਼ੂਟਿੰਗ ਚੱਲ ਰਹੀ ਹੈ। ਕੁਝ ਸਮਾਂ ਪਹਿਲਾਂ ਰਿਸ਼ਭ ਸ਼ੈੱਟੀ ਨੇ ਖੁਦ ਫਿਲਮ ਕਾਂਤਾਰਾ ਚੈਪਟਰ 1 ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਕਾਂਤਾਰਾ 2 ਅਕਤੂਬਰ 2025 ਨੂੰ ਬਾਕਸ ਆਫਿਸ ‘ਤੇ ਦਸਤਕ ਦੇਵੇਗੀ। ਹੁਣ ਪਤਾ ਲੱਗਾ ਹੈ ਕਿ ਰਿਲੀਜ਼ ਤੋਂ ਪਹਿਲਾਂ ਫਿਲਮ ਦੀ ਜੂਨੀਅਰ ਸਟਾਰ ਕਾਸਟ ਨੂੰ ਲੈ ਕੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਕਰਨਾਟਕ ਦੇ ਕੋਲੂਰ ਨੇੜੇ ਜਾਡਕਲ ਕੋਲ ਵਾਪਰਿਆ। ਪੂਰੀ ਮਿੰਨੀ ਬੱਸ ਹਾਦਸੇ ਦਾ ਸ਼ਿਕਾਰ ਹੋ ਕੇ ਪਲਟ ਗਈ। ਇਸ ਬੱਸ ‘ਚ ਸਾਰੇ ਕਲਾਕਾਰ ਸ਼ੂਟਿੰਗ ਸੈੱਟ ‘ਤੇ ਜਾ ਰਹੇ ਸਨ, ਜਦੋਂ ਇਹ ਸਾਰੇ ਹਾਦਸੇ ਦਾ ਸ਼ਿਕਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ 20 ਜੂਨੀਅਰ ਕਲਾਕਾਰ ਮੌਜੂਦ ਸਨ। ਰਿਪੋਰਟਾਂ ਮੁਤਾਬਕ 6 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ-ਇਸ ਮਸ਼ਹੂਰ ਅਦਾਕਾਰਾ ਨੇ ਵਿਆਹ ਤੋਂ ਬਾਅਦ ਛੱਡੀਆਂ ਫਿਲਮਾਂ, ਅੱਜ ਵੀ ਹੈ ਕਰੋੜਾਂ ਦੀ ਮਾਲਕਿ
ਹਾਦਸੇ ਦੇ ਸਮੇਂ ਬੱਸ ਵਿੱਚ 20 ਸਵਾਰ ਸਨ ਲੋਕ
ਇਸ ਪੂਰੀ ਘਟਨਾ ਨੇ ਇੰਡਸਟਰੀ ‘ਚ ਹਲਚਲ ਮਚਾ ਦਿੱਤੀ ਹੈ। ਇਸ ਭਿਆਨਕ ਹਾਦਸੇ ‘ਚ 6 ਲੋਕਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਬਾਕੀਆਂ ਦੀ ਹਾਲਤ ਸਥਿਰ ਹੈ ਪਰ ਅਜੇ ਤੱਕ ਪੂਰੀ ਅਤੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਘਟਨਾ ਨੇ ਫਿਲਮ ਦੇ ਕਰੂ ਮੈਂਬਰਾਂ ਨੂੰ ਪਰੇਸ਼ਾਨ ਕਰ ਦਿੱਤਾ, ਕਿਉਂਕਿ ਉਨ੍ਹਾਂ ਨੂੰ ਇਸ ਸਟਾਰ ਕਾਸਟ ਦੇ ਨਾਲ ਇੱਕ ਮਹੱਤਵਪੂਰਨ ਸੀਟ ਨੂੰ ਪੂਰਾ ਕਰਨਾ ਸੀ। ਜ਼ਖਮੀਆਂ ਦੀ ਸਿਹਤ ਅਪਡੇਟ ਦੀ ਅਜੇ ਵੀ ਉਡੀਕ ਹੈ। ਨਾਲ ਹੀ ਟੀਮ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੀ ਹੈ।

ਇਹ ਵੀ ਪੜ੍ਹੋ- 'Bigg Boss 18' ਦੀ ਹਵਾ 'ਚ ਘੁਲਿਆ ਹੌਟਨੈੱਸ ਦਾ ਡੋਜ਼, ਇਨ੍ਹਾਂ ਹਸੀਨਾਵਾਂ ਨੂੰ ਮਿਲੀ ਵਾਈਲਡ ਕਾਰਡ ਐਂਟਰੀ (ਤਸਵੀਰਾਂ)

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News