Birth Anniversary : ਬਾਲੀਵੁੱਡ ਦੇ ਪਹਿਲੇ ਸੁਪਰ ਸਟਾਰ ਸਨ ਰਾਜੇਸ਼ ਖੰਨਾ

12/29/2015 5:18:26 PM

ਮੁੰਬਈ : ਹਿੰਦੀ ਫਿਲਮ ਜਗਤ ''ਚ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਦੀਵਾਨੇ ਬਣਾਉਣ ਵਾਲੇ ਅਦਾਕਾਰ ਤਾਂ ਕਈ ਹੋਏ ਅਤੇ ਦਰਸ਼ਕਾਂ ਨੇ ਵੀ ਉਨ੍ਹਾਂ ਨੂੰ ਸਟਾਰ ਕਲਾਕਾਰ ਮੰਨਿਆ ਪਰ 70 ਦੇ ਦਹਾਕੇ ''ਚ ਰਾਜੇਸ਼ ਖੰਨਾ ਅਜਿਹੇ ਪਹਿਲੇ ਅਦਾਕਾਰ ਦੇ ਰੂਪ ''ਚ ਪੇਸ਼ ਹੋਏ, ਜਿਨ੍ਹਾਂ ਨੂੰ ਦਰਸ਼ਕਾਂ ਨੇ ਸੁਪਰ ਸਟਾਰ ਦੀ ਉਪਾਧੀ ਦਿੱਤੀ। ਪੰਜਾਬ ਦੇ ਅੰਮ੍ਰਿਤਸਰ ''ਚ 29 ਦਸੰਬਰ 1942 ਨੂੰ ਪੈਦਾ ਹੋਏ ਜਤਿਨ ਖੰਨਾ ਉਰਫ ਰਾਜੇਸ਼ ਖੰਨਾ ਦਾ ਬਚਪਨ ਤੋਂ ਤੋਂ ਫਿਲਮਾਂ ਵੱਲ ਰੁਝਾਨ ਸੀ। ਉਹ ਅਦਾਕਾਰ ਹੀ ਬਣਨਾ ਚਾਹੁੰਦੇ ਸਨ। ਹਾਲਾਂਕਿ ਉਨ੍ਹਾਂ ਦੇ ਪਿਤਾ ਇਸ ਗੱਲ ਦੇ ਸਖਤ ਖਿਲਾਫ ਸਨ।
ਕਰੀਅਰ ਦਾ ਮੁੱਢਲਾ ਸਫਰ
ਰਾਜੇਸ਼ ਖੰਨਾ ਕਰੀਅਰ ਦੇ ਮੁੱਢਲੇ ਦੌਰ ''ਚ ਰੰਗਮੰਚ ਨਾਲ ਜੁੜੇ ਅਤੇ ਫਿਰ ਉਨ੍ਹਾਂ ਨੇ  ਯੂਨਾਈਟਿਡ ਪ੍ਰੋਡਿਊਸਰ ਐਸੋਸੀਏਸਨ ਵਲੋਂ ਆਯੋਜਿਤ ਆਲ ਇੰਡੀਆ ਟੇਲੈਂਟ ਮੁਕਾਬਲੇ ''ਚ ਹਿੱਸਾ ਲਿਆ, ਜਿਸ ''ਚ ਉਹ ਪਹਿਲੇ ਨੰਬਰ ''ਤੇ ਰਹੇ। ਐਕਟਿੰਗ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਨੇ 1966 ''ਚ ਚੇਤਨ ਆਨੰਦ ਦੀ ਫਿਲਮ ''ਆਖਿਰੀ 
ਖ਼ਤ'' ਨਾਲ ਕੀਤੀ। ਸਾਲ 1966 ਤੋਂ 1969 ਤੱਕ ਰਾਜੇਸ਼ ਖੰਨਾ ਫਿਲਮ ਇੰਡਸਟਰੀ ''ਚ ਆਪਣਾ ਸਥਾਨ ਬਣਾਉਣ ਲਈ ਸੰਘਰਸ਼ ਕਰਦੇ ਰਹੇ। 
''ਅਰਾਧਨਾ'' ਨੇ ਬਣਾਇਆ ਸੁਪਰ ਸਟਾਰ
ਉਨ੍ਹਾਂ ਦੀ ਅਦਾਕਾਰੀ ਦਾ ਸਿਤਾਰਾ ਨਿਰਮਾਤਾ-ਨਿਰਦੇਸ਼ਕ ਸ਼ਕਤੀ ਸਾਮੰਤ ਦੀ ਕਲਾਸੀਕਲ ਫਿਲਮ ''ਅਰਾਧਨਾ'' ਨਾਲ ਚਮਕਿਆ। ਬਿਹਤਰੀਨ ਗੀਤ-ਸੰਗੀਤ ਨਾਲ ਸਜੀ ਇਸ ਫਿਲਮ ਦੀ ਗੋਲਡਨ ਜੁਬਲੀ ਸਫਲਤਾ ਨੇ ਰਾਜੇਸ਼ ਖੰਨਾ ਨੂੰ ''ਸਟਾਰ'' ਦੇ ਰੂਪ ''ਚ ਸਥਾਪਿਤ ਕਰ ਦਿੱਤਾ।
''70 ਦੇ ਦਹਾਕੇ ''ਚ ਰਾਜੇਸ਼ ਖੰਨਾ ''ਤੇ ਇਹ ਦੋਸ਼ ਲੱਗਣ ਲੱਗੇ ਕਿ ਉਹ ਸਿਰਫ ਰੋਮਾਂਟਿਕ ਕਿਰਦਾਰ ਹੀ ਨਿਭਾਅ ਸਕਦੇ ਹਨ। ਉਨ੍ਹਾਂ ਨੂੰ ਇਸ ਅਕਸ ''ਚੋਂ ਬਾਹਰ ਕੱਢਣ ਲਈ ਨਿਰਮਾਤਾ-ਨਿਰਦੇਸ਼ਕ ਰਿਸ਼ੀਕੇਸ਼ ਮੁਖਰਜੀ ਨੇ ਮਦਦ ਕੀਤੀ ਅਤੇ ਉਨ੍ਹਾਂ ਨੂੰ ਲੈ ਕੇ 1972 ''ਚ ਹੀ ਫਿਲਮ ''ਬਾਵਰਚੀ'' ਵਰਗੀ ਕਾਮੇਡੀ ਭਰਪੂਰ ਫਿਲਮ ਦਾ ਨਿਰਮਾਣ ਕੀਤਾ ਅਤੇ ਸਭ ਨੂੰ ਹੈਰਾਨ ਕਰ ਦਿੱਤਾ। 1972 ''ਚ ਆਈ ਫਿਲਮ ''ਆਨੰਦ'' ਵਿਚ ਰਾਜੇਸ਼ ਖੰਨਾ ਦੀ ਅਦਾਕਾਰੀ ਦਾ ਨਵਾਂ ਰੰਗ ਦੇਖਣ ਨੂੰ ਮਿਲਿਆ। ਰਿਸ਼ੀਕੇਸ਼ ਮੁਖਰਜੀ ਵਲੋਂ ਨਿਰਦੇਸ਼ਿਤ ਇਸ ਫਿਲਮ ''ਚ ਰਾਜੇਸ਼ ਖੰਨਾ ਬਿਲਕੁਲ ਨਵੇਂ ਅੰਦਾਜ਼ ''ਚ ਦੇਖੇ ਗਏ। ''ਬਾਬੂ ਮੋਸ਼ਾਏ...ਹਮ ਸਬ ਰੰਗਮੰਚ ਕੀ ਕਠਪੁਤਲੀਆਂ ਹੈਂ, ਜਿਸ ਕੀ ਡੋਰ ਊਪਰ ਵਾਲੇ ਕੀ ਉਂਗਲੀਓਂ ਸੇ ਬੰਧੀ ਹੂਈ ਹੈ। ਕੌਨ ਕਬ ਕਿਸਕੀ ਡੋਰ ਖਿੰਚ ਜਾਏ, ਯੇਹ ਕੋਈ ਨਹੀਂ ਬਤਾ ਸਕਤਾ'' ਫਿਲਮ ਦੇ ਇਕ ਦ੍ਰਿਸ਼ ''ਚ ਰਾਜੇਸ਼ ਖੰਨਾ ਦਾ ਬੋਲਿਆ ਗਿਆ ਇਹ ਸੰਵਾਦ ਉਨ੍ਹੀਂ ਦਿਨੀਂ ਦਰਸ਼ਕਾਂ ਵਿਚਾਲੇ ਕਾਫੀ ਲੋਕਪ੍ਰਿਯ ਹੋਇਆ ਸੀ ਅਤੇ ਅੱਜ ਵੀ ਦਰਸ਼ਕ ਉਸ ਨੂੰ ਨਹੀਂ ਭੁੱਲ ਸਕੇ।
ਸ਼ਕਤੀ ਸਾਮੰਤ ਦੇ ਮਨਪਸੰਦ ਅਦਾਕਾਰ
ਫਿਲਮ ''ਅਰਾਧਨਾ'' ਦੀ ਸਫਲਤਾ ਤੋਂ ਬਾਅਦ ਅਦਾਕਾਰ ਰਾਜੇਸ਼ ਖੰਨਾ ਸ਼ਕਤੀ ਸਾਮੰਤ ਦੇ ਮਨਪਸੰਦ ਅਦਾਕਾਰ ਬਣ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜੇਸ਼ ਖੰਨਾ ਨੂੰ ਕਈ ਫਿਲਮਾਂ ''ਚ ਕੰਮ ਕਰਨ ਦਾ ਮੌਕਾ ਦਿੱਤਾ। ਇਨ੍ਹਾਂ ''ਚ ''ਕਟੀ ਪਤੰਗ'', ''ਅਮਰ ਪ੍ਰੇਮ'', ''ਅਨੁਰਾਗ'', ''ਅਜਨਬੀ'', ''ਅਨੁਰੋਧ'' ਅਤੇ ''ਆਵਾਜ਼'' ਆਦਿ ਸ਼ਾਮਲ ਹਨ। ''ਅਰਾਧਨਾ'' ਦੀ ਸਫਲਤਾ ਤੋਂ ਬਾਅਦ ਰਾਜੇਸ਼ ਖੰਨਾ ਦਾ ਅਕਸ ਰੋਮਾਂਟਿਕ ਹੀਰੋ ਦਾ ਬਣ ਗਿਆ। ਇਸ ਫਿਲਮ ਤੋਂ ਬਾਅਦ ਨਿਰਮਾਤਾ-ਨਿਰਦੇਸ਼ਕ ਨੇ ਜ਼ਿਆਦਾਤਰ ਫਿਲਮਾਂ ''ਚ ਉਨ੍ਹਾਂ ਦੇ ਰੋਮਾਂਟਿਕ ਅਕਸ ਦਾ ਫਾਇਦਾ ਲਿਆ। ਨਿਰਮਾਤਾਵਾਂ ਨੇ ਉਨ੍ਹਾਂ ਨੂੰ ਇਕ ਕਹਾਣੀ ਦੇ ਨਾਇਕ ਵਜੋਂ ਪੇਸ਼ ਕੀਤਾ, ਜੋ ਪ੍ਰੇਮ ਪ੍ਰਸੰਗ ''ਤੇ ਅਧਾਰਿਤ ਫਿਲਮਾਂ ਹੁੰਦੀਆਂ ਸਨ। ''70 ਦੇ ਦਹਾਕੇ ''ਚ ਰਾਜੇਸ਼ ਖੰਨਾ ਲੋਕਪ੍ਰਿਯਤਾ ਦੀ ਸਿਖਰ ''ਤੇ ਜਾ ਪਹੁੰਚੇ ਅਤੇ ਉਨ੍ਹਾਂ ਨੂੰ ਹਿੰਦੀ ਫਿਲਮ ਜਗਤ ਦੇ ਪਹਿਲੇ ਸੁਪਰ ਸਟਾਰ ਹੋਣ ਦਾ ਮਾਣ ਹਾਸਲ ਹੋਇਆ।
ਸਫਲਤਾ ਨੂੰ ਲੱਗਾ ਗ੍ਰਹਿਣ 
1969 ਤੋਂ 1976 ਵਿਚਾਲੇ ਸਫਲਤਾ ਦੇ ਸੁਨਹਿਰੀ ਦੌਰ ''ਚ ਰਾਜੇਸ਼ ਖੰਨਾ ਨੇ ਜਿਹੜੀਆਂ ਫਿਲਮਾਂ ''ਚ ਕੰਮ ਕੀਤਾ, ਉਨ੍ਹਾਂ ''ਚੋਂ ਬਹੁਤੀਆਂ ਫਿਲਮਾਂ ਹਿੱਟ ਸਿੱਧ ਹੋਈਆਂ ਪਰ ਅਮਿਤਾਭ ਬੱਚਨ ਦੇ ਆਉਣ ਤੋਂ ਬਾਅਦ ਪਰਦੇ ''ਤੇ ਰੋਮਾਂਸ ਦਾ ਜਾਦੂ ਜਗਾਉਣ ਵਾਲੀ ਇਸ ਅਦਾਕਾਰ ਤੋਂ ਦਰਸ਼ਕਾਂ ਨੇ ਮੂੰਹ ਮੋੜ ਲਿਆ ਅਤੇ ਉਨ੍ਹਾਂ ਦੀਆਂ ਫਿਲਮਾਂ ਅਸਫਲ ਹੋਣ ਲੱਗੀਆਂ। ਇੰਝ ਲੱਗਣ ਲੱਗਾ ਜਿਵੇਂ ਉਨ੍ਹਾਂ ਦੀ ਸਫਲਤਾ ਨੂੰ ਗ੍ਰਹਿਣ ਲੱਗ ਗਿਆ ਹੋਵੇ।
ਅਦਾਕਾਰੀ ''ਚ ਵੰਨਗੀ ਲਿਆਉਣ, ਖੁਦ ਨੂੰ ਇਕ ਚਰਿਤਰ ਅਦਾਕਾਰ ਵਜੋਂ ਸਥਾਪਿਤ ਕਰਨ ਅਤੇ ਦੁਬਾਰਾ ਦਰਸ਼ਕਾਂ ਦਾ ਪਿਆਰ ਹਾਸਲ ਕਰਨ ਲਈ ਰਾਜੇਸ਼ ਨੇ ''80 ਦੇ ਦਹਾਕੇ ਤੋਂ ਖੁਦ ਨੂੰ ਵੱਖ-ਵੱਖ ਕਿਰਦਾਰਾਂ ''ਚ ਪੇਸ਼ ਕੀਤਾ। ਇਸ ''ਚ 1980 ''ਚ ਆਈ ਫਿਲਮ ''ਰੋਡਰੇਜ਼'' ਖਾਸ ਤੌਰ ''ਤੇ ਜ਼ਿਕਰਯੋਗ ਹੈ। ਇਸ ਫਿਲਮ ਵਿਚ ਰਾਜੇਸ਼ ਖੰਨਾ ਨੇ ਨਾਕਾਰਾਤਮਕ ਕਿਰਦਾਰ ਨਿਭਾਅ ਕੇ ਦਰਸ਼ਕਾਂ ਨੂੰ ਰੋਮਾਂਚਿਤ ਕਰ ਦਿੱਤਾ।
ਫਿਲਮ ਨਿਰਮਾਣ
1985 ''ਚ ਆਈ ਫਿਲਮ ''ਅਲਗ ਅਲਗ'' ਰਾਹੀਂ ਰਾਜੇਸ਼ ਖੰਨਾ ਨੇ ਫਿਲਮ ਨਿਰਮਾਣ ''ਚ ਕਦਮ ਰੱਖਿਆ। ਉਨ੍ਹਾਂ ਦੇ ਸਿਨੇਮਾ ਕਰੀਅਰ ''ਚ ਉਨ੍ਹਾਂ ਦੀ ਜੋੜੀ ਮੁਮਤਾਜ ਅਤੇ ਸ਼ਰਮਿਲਾ ਟੈਗੋਰ ਨਾਲ ਕਾਫੀ ਪਸੰਦ ਕੀਤੀ ਗਈ। ਆਪਣੇ ਸਿਨੇਮਾ ਕਰੀਅਰ ''ਚ ਉਨ੍ਹਾਂ ਨੂੰ ਤਿੰਨ ਵਾਰ ਫਿਲਮ ਫੇਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। 
ਰਾਜਨੀਤੀ ''ਚ ਵੀ ਰਹੇ ਸਫਲ 
ਫਿਲਮਾਂ ''ਚ ਵੱਖ-ਵੱਖ ਕਿਰਦਾਰ ਨਿਭਾਉਣ ਤੋਂ ਬਾਅਦ ਉਨ੍ਹਾਂ ਨੇ ਸਮਾਜ ਸੇਵਾ ਲਈ ਰਾਜਨੀਤੀ ''ਚ ਕਦਮ ਰੱਖਿਆ ਅਤੇ 1991 ''ਚ ਕਾਂਗਰਸ ਦੀ ਟਿਕਟ ''ਤੇ ਨਵੀਂ ਦਿੱਲੀ ਦੀ ਲੋਕਸਭਾ ਸੀਟ ''ਤੇ ਚੁਣੇ ਗਏ।
ਆਪਣੇ ਚਾਰ ਦਹਾਕੇ ਲੰਬੇ ਸਿਨੇਮਾ ਕਰੀਅਰ ''ਚ ਉਨ੍ਹਾਂ ਨੇ ਲੱਗਭਗ 125 ਫਿਲਮਾਂ ''ਚ ਕੰਮ ਕੀਤਾ। ਆਪਣੇ ਰੋਮਾਂਟਿਕ ਜਾਦੂ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰਨ ਵਾਲੇ ਕਿੰਗ ਆਫ ਰੋਮਾਂਸ 18 ਜੁਲਾਈ 2012 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀਆਂ ਕੁਝ ਖਾਸ ਫਿਲਮਾਂ ''ਚ ''ਦੋ ਰਾਸਤੇ'', ''ਸੱਚਾ ਝੂਠਾ'', ''ਆਨ ਮਿਲੋ ਸਜਨਾ'', ''ਅੰਦਾਜ਼'', ''ਦੁਸ਼ਮਨ'', ''ਅਪਨਾ ਦੇਸ਼'', ''ਆਪ ਕੀ ਕਸਮ'', ''ਪ੍ਰੇਮ ਕਹਾਣੀ'', ''ਸਫਰ'', ''ਦਾਗ'', ''ਖਾਮੋਸ਼ੀ'', ''ਇਤਫਾਕ'', ''ਮਹਿਬੂਬ ਕੀ ਮਹਿੰਦੀ'', ''ਮਰਿਆਦਾ'', ''ਨਮਕ ਹਰਾਮ'', ''ਰੋਟੀ'', ''ਮਹਿਬੂਬਾ'', ''ਕੁਦਰਤ'', ''ਦਰਦ'', ''ਰਾਜਪੂਤ'', ''ਧਰਮਕਾਂਟਾ'', ''ਸੌਤਨ'', ''ਅਵਤਾਰ'', ਅਗਰ ਤੁਮ ਨ ਹੋਤੇ'', ''ਆਖਿਰ ਕਿਉਂ'', ''ਅੰਮ੍ਰਿਤ'', ''ਸਵਰਗ'', ''ਖੁਦਾਈ'' ਅਤੇ ''ਆ ਅਬ ਲੌਟ ਚਲੇਂ'' ਆਦਿ ਦਾ ਨਾਂ ਸ਼ਾਮਲ ਹੈ।


Related News