ਸੋਨਮ ਕਪੂਰ ਨੇ ਖ਼ਾਸ ਅੰਦਾਜ਼ 'ਚ ਦਿੱਤੀ ਪਤੀ ਆਨੰਦ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ

Wednesday, May 08, 2024 - 02:16 PM (IST)

ਸੋਨਮ ਕਪੂਰ ਨੇ ਖ਼ਾਸ ਅੰਦਾਜ਼ 'ਚ ਦਿੱਤੀ ਪਤੀ ਆਨੰਦ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ

ਮੁੰਬਈ- ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਉਨ੍ਹਾਂ ਦੇ ਬਿਜ਼ਨੈੱਸਮੈਨ ਪਤੀ ਆਨੰਦ ਆਹੂਜਾ ਬੀ-ਟਾਊਨ ਦੀ ਪਿਆਰੀ ਜੋੜੀਆਂ 'ਚੋਂ ਇਕ ਹਨ। ਸੋਨਮ ਨੇ 8 ਮਈ 2018 ਨੂੰ ਆਨੰਦ ਆਹੂਜਾ ਨਾਲ ਵਿਆਹ ਕੀਤਾ ਸੀ। ਵਿਆਹ ਦੇ ਲਗਭਗ 4 ਸਾਲਾਂ ਬਾਅਦ ਜੋੜੇ ਦੇ ਘਰ ਇੱਕ ਛੋਟੇ ਰਾਜਕੁਮਾਰ ਦੀ ਕਿਲਕਾਰੀ ਗੂੰਜੀ ਸੀ, ਜਿਸਦਾ ਨਾਮ ਉਨ੍ਹਾਂ ਨੇ ਵਾਯੂ ਰੱਖਿਆ।

PunjabKesari
ਅੱਜ ਇਸ ਜੋੜੇ ਦੇ ਵਿਆਹ ਦੀ 6ਵੀਂ ਵਰ੍ਹੇਗੰਢ ਹੈ। ਇਸ ਮੌਕੇ ਸੋਨਮ ਨੇ ਆਪਣੀ ਜ਼ਿੰਦਗੀ ਦੇ ਖਾਸ ਵਿਅਕਤੀ ਆਨੰਦ ਆਹੂਜਾ ਨੂੰ ਪਿਆਰ ਭਰੇ ਅੰਦਾਜ਼ 'ਚ ਸ਼ੁਭਕਾਮਨਾਵਾਂ ਦਿੱਤੀਆਂ। ਸੋਨਮ ਨੇ ਪਤੀ ਆਨੰਦ ਅਤੇ ਪੁੱਤਰ ਵਾਯੂ ਨਾਲ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari
ਸੋਨਮ ਨੇ ਆਪਣਾ ਪਿਆਰ ਜਤਾਉਂਦੇ ਹੋਏ ਲਿਖਿਆ ਕਿ ਆਨੰਦ ਆਹੂਜਾ ਨਾਲ ਵਿਆਹ ਕਰਨਾ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਫੈਸਲਾ ਸੀ। ਸ਼ੇਅਰ ਕੀਤੀਆਂ ਤਸਵੀਰਾਂ 'ਚ ਸੋਨਮ ਨੇ ਆਪਣੀ ਜ਼ਿੰਦਗੀ ਦੇ ਖਾਸ ਪਲਾਂ ਨੂੰ ਕੈਦ ਕੀਤਾ ਹੈ। ਕੁਝ 'ਚ ਉਹ ਆਪਣੇ ਪਤੀ ਆਨੰਦ ਆਹੂਜਾ ਨੂੰ ਜੱਫੀ ਪਾਉਂਦੀ ਨਜ਼ਰ ਆ ਰਹੀ ਹੈ ਅਤੇ ਕੁਝ 'ਚ ਉਹ ਪਿਆਰ ਬਿਖੇਰਦੀ ਨਜ਼ਰ ਆ ਰਹੀ ਹੈ। ਇਕ ਤਸਵੀਰ 'ਚ ਪਤੀ ਆਨੰਦ ਵੀ ਸੋਨਮ ਕਪੂਰ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ।

PunjabKesari
ਸੋਨਮ ਨੇ ਲਿਖਿਆ- 'ਮੇਰੀ ਜ਼ਿੰਦਗੀ ਦੇ ਪਿਆਰ ਦੇ ਨਾਂ 'ਤੇ ਅਤੇ ਜੋ ਮੇਰਾ ਸਭ ਕੁਝ ਹੈ... ਹੈਪੀ ਐਨੀਵਰਸਰੀ। ਤੁਹਾਡਾ ਬੇਅੰਤ ਅਤੇ ਬੇ ਸ਼ਰਤ ਪਿਆਰ ਅਤੇ ਸਮਰਥਨ ਮੇਰੇ ਜੀਵਨ ਦਾ ਸਹਾਰਾ ਹੈ। ਤੁਹਾਡੇ ਨਾਲ ਵਿਆਹ ਕਰਨਾ ਮੇਰਾ ਹੁਣ ਤੱਕ ਦਾ ਸਭ ਤੋਂ ਵਧੀਆ ਫੈਸਲਾ ਸੀ। ਤੁਹਾਡੇ ਨਾਲ ਹਰ ਦਿਨ ਸਵਰਗ ਵਰਗਾ ਮਹਿਸੂਸ ਹੁੰਦਾ ਹੈ। ਮੈਂ ਤੁਹਾਨੂੰ ਇੰਨਾ ਪਿਆਰ ਕਰਦੀ ਹਾਂ ਕਿ ਮੈਂ ਇਸਨੂੰ ਸ਼ਬਦਾਂ ਵਿੱਚ ਬਿਆਨ ਵੀ ਨਹੀਂ ਕਰ ਸਕਦੀ।

PunjabKesari
ਕੰਮ ਦੀ ਗੱਲ ਕਰੀਏ ਤਾਂ ਸੋਨਮ ਸਾਲ 2023 'ਚ ਫਿਲਮ 'ਬਲਾਈਂਡ' 'ਚ ਨਜ਼ਰ ਆਈ ਸੀ ਅਤੇ ਫਿਲਹਾਲ ਉਨ੍ਹਾਂ ਨੇ ਕਿਸੇ ਨਵੀਂ ਫਿਲਮ ਜਾਂ ਪ੍ਰੋਜੈਕਟ ਦਾ ਐਲਾਨ ਨਹੀਂ ਕੀਤਾ ਹੈ।


author

Aarti dhillon

Content Editor

Related News