...ਜਦੋਂ ਨੌਜਵਾਨ ਜੋੜੇ ਨੂੰ ਵਿਆਹ ਦੀ ਵਰ੍ਹੇਗੰਢ ਮਨਾਉਣਾ ਪਈ ਮਹਿੰਗੀ, ਖੁਸ਼ੀਆਂ ''ਚ ਪੈ ਗਿਆ ਭੰਗ

Monday, Apr 29, 2024 - 10:37 AM (IST)

...ਜਦੋਂ ਨੌਜਵਾਨ ਜੋੜੇ ਨੂੰ ਵਿਆਹ ਦੀ ਵਰ੍ਹੇਗੰਢ ਮਨਾਉਣਾ ਪਈ ਮਹਿੰਗੀ, ਖੁਸ਼ੀਆਂ ''ਚ ਪੈ ਗਿਆ ਭੰਗ

ਕੋਟਕਪੂਰਾ (ਨਰਿੰਦਰ ਬੈੜ੍ਹ) : ਸਥਾਨਕ ਸ਼ਹਿਰ ਦੇ ਇਕ ਨੌਜਵਾਨ ਨੂੰ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਉਣੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਉਹ ਆਪਣੀ ਪਤਨੀ ਸਮੇਤ ਸ਼ਹਿਰ ਦੇ ਇਕ ਮਸ਼ਹੂਰ ਢਾਬੇ ਵਿਚੋਂ ਖਾਣਾ ਕੇ ਬਾਹਰ ਆਇਆ ਤਾਂ ਬਾਹਰ ਖੜ੍ਹਾ ਉਸ ਦਾ ਮੋਟਰ ਸਾਈਕਲ ਉਥੋਂ ਗਾਇਬ ਸੀ। ਇਸ ਸਬੰਧੀ ਸਥਾਨਕ ਪੁਰਾਣੇ ਸ਼ਹਿਰ ਦੀ ਭਗਤਾਂ ਵਾਲੀ ਗਲੀ ਦੇ ਵਸਨੀਕ ਮਨੀਸ਼ ਕੁਮਾਰ, ਜੋ ਕਿ ਦਸਮੇਸ਼ ਮਾਰਕੀਟ ਨੇੜੇ ਮਨੀਸ਼ ਟੈਲੀਕਾਮ ਨਾਂ ਦੀ ਦੁਕਾਨ ਕਰਦਾ ਹੈ, ਨੇ ਦੱਸਿਆ ਕਿ ਕੱਲ ਉਸਦੀ ਵਿਆਹ ਦੀ ਵਰ੍ਹੇਗੰਢ ਸੀ ਅਤੇ ਇਹ ਖੁਸ਼ੀ ਸਾਂਝੀ ਕਰਨ ਲਈ ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਮੋਗਾ ਰੋਡ ’ਤੇ ਸਥਿਤ ਪ੍ਰਸਿੱਧ ਢਾਬੇ ’ਤੇ ਰਾਤ ਦਾ ਖਾਣਾ ਖਾਣ ਗਿਆ ਸੀ। 

ਇਹ ਵੀ ਪੜ੍ਹੋ : ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ ਏਜੰਟਾਂ ਨੇ ਮਾਰੀ ਠੱਗੀ, ਜਦੋਂ ਕੋਈ ਪੇਸ਼ ਨਾ ਚੱਲੀ ਤਾਂ ਕਰ ਲਈ ਖ਼ੁਦਕੁਸ਼ੀ

ਉਸ ਨੇ ਦੱਸਿਆ ਕਿ ਉਨ੍ਹਾਂ ਨੇ ਖਾਣਾ ਖਾਧਾ ਅਤੇ ਜਦ ਉਹ ਬਾਹਰ ਨਿਕਲਿਆ ਤਾਂ ਉੱਥੋਂ ਉਸ ਦਾ ਮੋਟਰ ਸਾਈਕਲ ਸੀ. ਡੀ. ਡਿਲੱਕਸ ਪੀ. ਬੀ. 04 ਏ. ਏ . 8262 ਗਾਇਬ ਸੀ। ਉਸ ਨੇ ਦੱਸਿਆ ਕਿ ਮੋਟਰ ਸਾਈਕਲ ਸਬੰਧੀ ਉਨ੍ਹਾਂ ਨੇ ਆਲੇ-ਦੁਆਲਿਓਂ ਅਤੇ ਉੱਥੇ ਖੜ੍ਹੇ ਕਈ ਲੋਕਾਂ ਤੋਂ ਪੁੱਛ-ਗਿੱਛ ਕੀਤੀ ਪ੍ਰੰਤੂ ਉਨ੍ਹਾਂ ਨੂੰ ਮੋਟਰਸਾਈਕਲ ਨਹੀਂ ਮਿਲਿਆ। ਉਸ ਨੇ ਦੱਸਿਆ ਕਿ ਉਹ ਗਿਆ ਤਾਂ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਖੁਸ਼ੀ ਨੂੰ ਵਧਾਉਣ ਸੀ ਪ੍ਰੰਤੂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਦਾ ਮੋਟਰਸਾਈਕਲ ਚੋਰੀ ਕਰ ਲਏ ਜਾਣ ਕਾਰਨ ਉਸ ਦੀ ਖੁਸ਼ੀਆਂ ਵਿਚ ਭੰਗ ਪੈ ਗਈ।

 


author

Gurminder Singh

Content Editor

Related News