‘ਪੀਕੂ’ ਦੀ ਐਨੀਵਰਸਰੀ ’ਤੇ ਅਗਲੀ ਫਿਲਮ ਦੀ ਰਿਲੀਜ਼ਿੰਗ ਦਾ ਐਲਾਨ

05/09/2024 2:04:52 PM

ਮੁੰਬਈ (ਬਿਊਰੋ) -  ਸ਼ੂਜੀਤ ਸਰਕਾਰ ਇਕ ਪ੍ਰਸਿੱਧ ਕਹਾਣੀਕਾਰ ਹੈ, ਜਿਸ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਸ ਦੀ ਫਿਲਮਗ੍ਰਾਫੀ ’ਚੋਂ ਇਕ ਬੇਹੱਦ ਚਮਕਦਾਰ ਫਿਲਮ ਹੈ ‘ਪੀਕੂ’ ਜੋ ਇਕ ਪਿਤਾ ਤੇ ਧੀ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ। ‘ਪੀਕੂ’ ਤੋਂ ਬਾਅਦ ਸ਼ੂਜੀਤ ਇਕ ਹੋਰ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਲੈ ਕੇ ਆ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਹੱਥੀਂ ਤਿਆਰ ਕਰਕੇ ਵਿਦੇਸ਼ੀਆਂ ਨੂੰ ਪਿਲਾਈ ਪੰਜਾਬੀਆਂ ਦੀ ਮਸ਼ਹੂਰ ਡ੍ਰਿੰਕ 'ਸ਼ਰਦਾਈ'

ਇਸ ਫਿਲਮ ’ਚ ਅਭਿਸ਼ੇਕ ਬੱਚਨ ਨਜ਼ਰ ਆਉਣ ਵਾਲੇ ਹਨ। ‘ਪੀਕੂ’ ਦੀ ਰਿਲੀਜ਼ ਦੇ 9 ਸਾਲ ਪੂਰੇ ਹੋਣ ’ਤੇ ਉਨ੍ਹਾਂ ਨੇ ਆਪਣੇ ਅਗਲੇ ਪ੍ਰਾਜੈਕਟ ਬਾਰੇ ਦਿਲਚਸਪ ਗੱਲਾਂ ਦਾ ਖੁਲਾਸਾ ਕੀਤਾ ਤੇ ਕਿਹਾ ਕਿ ਅਗਲੀ ਫਿਲਮ ਵੀ ਪਿਤਾ ਤੇ ਬੇਟੀ ਦੇ ਪਿਆਰ ਭਰੇ ਰਿਸ਼ਤੇ ’ਤੇ ਆਧਾਰਿਤ ਹੈ। ਇਹ ਕਹਾਣੀ 15 ਨਵੰਬਰ 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News