ਰੋ ਖੰਨਾ ਭਵਿੱਖ 'ਚ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਸਕਦੇ ਹਨ: ਭਾਰਤੀ ਅਮਰੀਕੀ ਸੰਸਦ ਮੈਂਬਰ

Friday, May 17, 2024 - 10:33 AM (IST)

ਰੋ ਖੰਨਾ ਭਵਿੱਖ 'ਚ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਸਕਦੇ ਹਨ: ਭਾਰਤੀ ਅਮਰੀਕੀ ਸੰਸਦ ਮੈਂਬਰ

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਪ੍ਰਤੀਨਿਧੀ ਸਭਾ ਦੇ ਭਾਰਤੀ ਅਮਰੀਕੀ ਮੈਂਬਰਾਂ ਦਾ ਮੰਨਣਾ ਹੈ ਕਿ ਭਾਰਤੀ ਅਮਰੀਕੀ ਸੰਸਦ ਮੈਂਬਰ ਰੋ ਖੰਨਾ (47) ਭਵਿੱਖ ਵਿਚ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਸਕਦੇ ਹਨ। ਏ.ਬੀ.ਸੀ. ਦੀ ਰਾਸ਼ਟਰੀ ਪੱਤਰਕਾਰ ਜੋਹਰੀਨ ਸ਼ਾਹ ਨੇ ਇੱਥੇ 'ਇੰਡੀਅਨ ਅਮੇਰਿਕਨ ਇੰਪੈਕਟ' ਸੰਮੇਲਨ ਦੌਰਾਨ ਪੈਨਲ ਚਰਚਾ ਦੌਰਾਨ ਪੁੱਛਿਆ,"ਕੀ ਰੋ ਖੰਨਾ ਰਾਸ਼ਟਰਪਤੀ ਅਹੁਦੇ ਲਈ ਚੋਣ ਲੜ ਰਹੇ ਹਨ?" ਉਸਨੇ ਪੈਨਲ ਦੇ ਮੈਂਬਰਾਂ ਨੂੰ ਕਿਹਾ, "ਹਾਂ" ਜਾਂ ਨਾ ਵਿਚ ਜਵਾਬ ਦੇਣ ਲਈ ਕਿਹਾ। ਸੰਸਦ ਮੈਂਬਰ ਪ੍ਰਮਿਲਾ ਜੈਪਾਲ ਅਤੇ ਸ਼੍ਰੀ ਥਾਣੇਦਾਰ ਨੇ ਇਸ ਸਵਾਲ ਦਾ ਜਵਾਬ 'ਹਾਂ' ਵਿੱਚ ਦਿੱਤਾ।  

ਖੰਨਾ ਕੈਲੀਫੋਰਨੀਆ ਦੇ 17ਵੇਂ ਕਾਂਗਰੇਸ਼ਨਲ ਜ਼ਿਲ੍ਹੇ ਦੀ ਨੁਮਾਇੰਦਗੀ ਕਰਦਾ ਹੈ, ਜਿਸ ਵਿੱਚ ਸਿਲੀਕਾਨ ਵੈਲੀ ਸ਼ਾਮਲ ਹੈ। ਖੰਨਾ ਨੇ ਇਹ ਵੀ ਕਿਹਾ, "ਕਿਸੇ ਨੂੰ ਭਵਿੱਖ ਬਾਰੇ ਕੁਝ ਨਹੀਂ ਪਤਾ।" ਪ੍ਰਮਿਲਾ ਨੇ ਕਿਹਾ, "ਜਵਾਬ 'ਹਾਂ' ਹੈ। ਅਸੀਂ ਸਾਰੇ ਜਾਣਦੇ ਹਾਂ।” ਅਮਰੀਕੀ ਪ੍ਰਤੀਨਿਧੀ ਸਭਾ ਦੀ ਸਭ ਤੋਂ ਸੀਨੀਅਰ ਭਾਰਤੀ-ਅਮਰੀਕੀ ਮੈਂਬਰ ਐਮੀ ਬੇਰਾ ਨੇ ਕਿਹਾ,“ਆਓ ਦੇਖੀਏ ਕੀ ਹੁੰਦਾ ਹੈ।” ਸ਼ਾਹ ਨੇ ਪੁੱਛਿਆ,“ਕਿਸੇ ਭਾਰਤੀ-ਅਮਰੀਕੀ ਸੰਸਦ ਮੈਂਬਰ ਨੂੰ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ ਸਾਨੂੰ ਕਿੰਨੇ ਸਾਲ ਲੱਗਣਗੇ। ਜਵਾਬ ਵਿੱਚ ਡਾ: ਬੇਰਾ ਨੇ ਕਿਹਾ, "ਇਹ ਇੱਕ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ ਹੋ ਜਾਵੇਗਾ।" ਜੈਪਾਲ ਨੇ ਕਿਹਾ, "ਇਹ ਬਹੁਤ ਜਲਦੀ ਹੋ ਜਾਵੇਗਾ।"

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਚੋਣਾਂ : ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਹਰ ਪੱਧਰ 'ਤੇੇ ਚੋਣ ਲੜਨ ਦਾ ਦਿੱਤਾ ਜਾ ਰਿਹੈ ਸੱਦਾ

ਖੰਨਾ ਨੇ ਜਵਾਬ ਦਿੱਤਾ, "ਇਹ ਇੱਕ ਦਹਾਕੇ ਦੇ ਅੰਦਰ ਹੋਵੇਗਾ"। ਜਦੋਂ ਕਿ ਥਾਣੇਦਾਰ ਨੇ ਕਿਹਾ, "ਇਹ ਚਾਰ ਸਾਲਾਂ ਵਿੱਚ ਹੋ ਜਾਵੇਗਾ। ਜਦੋਂ ਉਸ ਦੀ ਮਨਪਸੰਦ ਭਾਰਤੀ ਫਿਲਮਾਂ ਬਾਰੇ ਪੁੱਛਿਆ ਗਿਆ ਤਾਂ ਥਾਣੇਦਾਰ ਨੇ ਜਵਾਬ ਦਿੱਤਾ,"ਕਭੀ ਖੁਸ਼ੀ ਕਭੀ ਗ਼ਮ। ਖੰਨਾ ਨੇ 'ਮਿਸਟਰ ਇੰਡੀਆ' ਅਤੇ ਜੈਪਾਲ ਨੇ 'ਲਗਾਨ' ਦਾ ਨਾਂ ਲਿਆ ਜਦਕਿ ਬੇਰਾ ਨੇ ਕਿਹਾ ਕਿ ਉਸ ਨੇ ਕੋਈ ਹਿੰਦੀ ਫਿਲਮ ਨਹੀਂ ਦੇਖੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਪੁੱਛਿਆ ਗਿਆ,"ਤੁਸੀਂ ਆਪਣੀ ਜ਼ਿੰਦਗੀ 'ਤੇ ਆਧਾਰਿਤ ਫਿਲਮ 'ਚ ਕਿਸ ਨੂੰ ਨਿਭਾਉਂਦੇ ਹੋਏ ਦੇਖਣਾ ਚਾਹੋਗੇ, ਬਾਲੀਵੁੱਡ ਐਕਟਰ ਜਾਂ ਹਾਲੀਵੁੱਡ ਐਕਟਰ', ਜਵਾਬ 'ਚ ਬੇਰਾ ਨੇ ਦੇਵ ਪਟੇਲ, ਜੈਪਾਲ ਨੇ ਮਿੰਡੀ ਕਲਿੰਗ ਅਤੇ ਖੰਨਾ ਨੂੰ ਪੁੱਛਿਆ ਕਾਲ ਪੇਨ ਦਾ ਨਾਮ ਲਿਆ। ਜਦੋਂ ਕਿ ਥਾਣੇਦਾਰ ਨੇ ਕਿਹਾ, "ਬੇਸ਼ੱਕ, ਸ਼ਾਹਰੁਖ ਖਾਨ। ਆਪਣੀ ਪਸੰਦੀਦਾ ਭਾਰਤੀ ਡਿਸ਼ ਬਾਰੇ ਗੱਲ ਕਰਦੇ ਹੋਏ, ਬੇਰਾ ਨੇ ਕਿਹਾ ਕਿ ਉਸਨੂੰ ਭਾਰਤੀ ਮਿਠਾਈਆਂ ਪਸੰਦ ਹਨ।" ਜੈਪਾਲ ਨੇ ਦੱਸਿਆ ਕਿ ਉਸ ਨੂੰ ਪਕੌੜਿਆਂ ਵਰਗੇ ਤਲੇ ਹੋਏ ਪਕਵਾਨ ਬਹੁਤ ਪਸੰਦ ਹਨ। ਖੰਨਾ ਨੇ ਕਿਹਾ, "ਮੈਨੂੰ ਹਲਵਾ ਪਸੰਦ ਹੈ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News