ਫਿਲਮ ਯਾਰਾਂ ਦੇ ਯਾਰ ਨੂੰ ਹਿੱਟ ਕਰਨ ਲਈ ਕਸ਼ਮੀਰ ਮੁਸਲਿਮ ਪਰਿਵਾਰ ਆਏ ਅੱਗੇ

10/12/2017 11:48:40 PM

ਅੰਮ੍ਰਿਤਸਰ— ਯਾਰਾਂ ਦੇ ਯਾਰ ਫਿਲਮ ਨੂੰ ਜਿੱਥੇ ਦਰਸ਼ਕਾਂ ਦੇ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ ਉਥੇ ਭਾਰਤ ਦੇ ਕੋਨੇ ਕੋਨੇ ਤੋਂ ਕੱਲ 13 ਅਕਤੂਬਰ ਨੀ ਰਿਲੀਜ ਹੋਣ ਵਾਲੀ ਫਿਲਮ ਯਾਰਾਂ ਦੇ ਯਾਰ ਨੂੰ ਰਿਲੀਜ ਹੋਣ ਤੋਂ ਪਹਿਲਾ ਹੀ ਵਧਾਈਆਂ ਮਿਲ ਰਹੀ ਹਨ ਇਸ ਦੇ ਨਾਲ ਨਾਲ ਕਸ਼ਮੀਰ ਤੋਂ ਭੱਟ ਪਰਿਵਾਰ ਦੀ ਇੱਕ ਘਰੇਲੂ ਔਰਤ ਨੇ ਇਹ ਪ੍ਰਣ ਕੀਤਾ ਹੈ ਕੇ ਫਿਲਮ ਯਾਰਾ ਦੇ ਯਾਰ ਜੋ ਫਿਲਮ 13 ਅਕਤੂਬਰ ਨੂੰ ਰਿਲੀਜ ਹੋ ਰਹੀ ਹੈ। ਉਸ ਨੂੰ ਹਿੱਟ ਹੋਣ ਦੇ ਲਈ ਇੱਕ ਉਸ ਪਰਵਰ ਦਿਗਾਰ ਦੇ ਅੱਗੇ ਇਹ ਪ੍ਰਾਥਨਾ ਕੀਤੀ ਹੈ ਜਲਦ ਹੀ ਇਹ ਪੰਜਾਬੀ ਫਿਲਮ ਦਰਸ਼ਕਾਂ ਤਕ ਆਵੇ ਤੇ ਹਿੱਟ ਹੋਵੇ ਤੇ ਉਹ ਜਲਦ ਹੀ ਉਸ ਖੁਦਾ ਦੇ ਘਰਨਿਆਜ਼ ਦੇਵੇਗੀ ਤੇ ਉਸ ਦਾ ਸ਼ੁਕਰੀਆ ਅਦਾ ਕਰਨ ਦੇ ਲਈ ਜਾਵੇਗੀ ਜਿਥੇ ਕਰੋੜਾ ਦੀ ਤਦਾਦ ਦੇ ਵਿੱਚ ਆਪਣੀ ਹਰ ਮੰਨਤ ਮੰਗਣ ਦੇ ਲਈ ਜਾਂਦੇ ਹਨ ਉਸ ਸਥਾਨ ਦਾ ਨਾਂ ਹੈ ਸ਼ੇਖ ਉੱਲ ਆਲਮ। ਜ਼ਿਕਰਯੋਗ ਹੈ ਕੇ ਇਸ ਸਥਾਨ ਤੇ ਬਹੁਤ ਸਾਰੀਆਂ ਫ਼ਿਲਮਾਂ ਦੀ ਸ਼ੂਟਿੰਗ ਹੋਈਆਂ ਹਨ ਤੇ ਉਹ ਹਮੇਸ਼ਾ ਹੀ ਸੁਪਰ ਹਿੱਟ ਹੋਈਆਂ ਹਨ।
ਫਿਲਮ ਦੇ ਨਿਰਮਾਤਾ ਵਿਜੈ ਸਿਕੰਦਰ ਨੇ ਦੱਸਿਆ ਕੇ ਕਸ਼ਮੀਰ ਮੁਸਲਿਮ ਪਰਿਵਾਰ ਦੇ 'ਚ ਰਹਿਣ ਵਾਲੀ ਇੱਕ ਔਰਤ ਜਿਸ ਦੀ ਉਮਰ ਤਕਰੀਬਨ 29 ਸਾਲ ਦੇ ਕਰੀਬ ਹੈ ਤੇ ਉਸ ਦਾ ਨਾਮ ਹੈ ਨੁਸਰਤ। ਨੁਸਰਤ ਨੇ ਫੋਨ ਤੇ ਦੱਸਿਆ ਕੇ ਅੱਜ ਕੱਲ ਬਹੁਤ ਸਾਰੇ ਚੈੱਨਲਾ ਦੇ ਉੱਪਰ ਵੱਖ ਵੱਖ ਫ਼ਿਲਮਾਂ ਦੀ ਪ੍ਰਮੋਸ਼ਨ ਦੇ ਟਰੇਲਰ ਚੱਲ ਰਹੇ ਹਨ। ਇਸ ਦੁਰਾਨ ਉਸਨੇ ਕਿਹਾ ਕੇ ਮੈਂ ਪੰਜਾਬੀ ਫ਼ਿਲਮਾਂ ਬਹੁਤ ਪਸੰਦ ਕਰਦੀ ਹਾ ਕੁਝ ਦਿਨ ਪਹਿਲਾ ਮੈਂ ਟੀਵੀ ਚੈਨਲਾਂ ਤੇਸੋਸ਼ਲ ਮੀਡਿਆ ਉੱਪਰ ਟਰੇਲਰ ਵੇਖਿਆ ਸੀ ਜੋ ਇੱਕ ਪੰਜਾਬੀ ਫਿਲਮ ਹੈ। ਜਿਸ ਦਾ ਨਾਂ ਹੈ ਯਾਰਾਂ ਦੇ ਯਾਰ ਤੇ ਉਸ ਟਰੇਲਰ ਦੇ ਵਿੱਚ ਗੈਂਗਵਾਰ ਤੇ ਨਸ਼ਿਆਂ ਦੇ ਖਿਲਾਫ ਜੋ ਇੱਕ ਸੰਦੇਸ਼ ਦਿੱਤਾ ਹੈ। ਇਹ ਦਿਨੋ ਦਿਨ ਲੋਕਾਂ ਦੀਆਂ ਜਿੰਦਗੀਆਂ ਖ਼ਰਾਬ ਕਰ ਰਿਹਾ ਹੈ ਪਰ ਇਸ ਫਿਲਮ ਦੇ ਵਿੱਚ ਸਾਰੇ ਕਲਾਕਾਰਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕੇ ਇਹਨਾਂ ਨੂੰ ਦੂਰ ਕੀਤਾ ਜਾ ਸਕੇ। ਇਸ ਲਈ ਮੈਂ ਆਪਣੇ ਉਸ ਖ਼ੁੱਦਾ ਦੇ ਅੱਗੇ ਫਰਿਆਦ ਕਰਦੀ ਹਾ ਕੇ ਇਹ ਫਿਲਮ ਸੁਪਰ ਹਿੱਟ ਹੋਏ ਤਾਂ ਮੈਂ ਆਪਣੇ ਸਾਰੇ ਪਰਿਵਾਰ ਦੇ ਨਾਲ ਜਾ ਕੇ ਅਸਹਿ ਮੁਕਾਮ ਪੇਲਗਾਮ ਵਿੱਚ ਜਾ ਕੇ ਉਸ ਖੁੱਦਾ ਦਾ ਸ਼ੁਕਰੀਆ ਅਦਾ ਕਰਾਂਗੀ। ਨੁਸਰਤ ਨੇ ਕਿਹਾ ਕੇ ਜੋ ਅੱਜ ਕੱਲ ਸਾਡੇ ਕਸ਼ਮੀਰ ਵਿੱਚ ਹੋ ਰਿਹਾ ਹੈ ਉਸ ਖੁੱਦਾ ਦੇ ਅੱਗੇ ਇਹੋ ਪ੍ਰਾਥਨਾ ਕਰਦੀ ਹੈ ਕੇ ਸਾਡਾ ਕਸ਼ਮੀਰ ਹਮੇਸ਼ਾ ਖੁਸ਼ ਤੇ ਆਬਾਦ ਰਹੇ ਅਮੀਨ।


Related News