ਬ੍ਰਿਟੇਨ ‘ਚ ਮੁਸਲਿਮ ਵਿਦਿਆਰਥੀ ਪ੍ਰਾਰਥਨਾ ਪਾਬੰਦੀ ਵਿਰੁੱਧ ਹਾਈਕੋਰਟ ''ਚ ਕਾਨੂੰਨੀ ਜੰਗ ਹਾਰੇ

Tuesday, Apr 16, 2024 - 06:22 PM (IST)

ਲੰਡਨ (ਸਰਬਜੀਤ ਸਿੰਘ ਬਨੂੜ)- ਬ੍ਰਿਟੇਨ ਵਿੱਚ ਮੁਸਲਿਮ ਵਿਦਿਆਰਥੀ ਪ੍ਰਾਰਥਨਾ ਪਾਬੰਦੀ ਵਿਰੁੱਧ ਹਾਈਕੋਰਟ ਵਿੱਚ ਦਿੱਤੀ ਕਾਨੂੰਨੀ ਚੁਣੌਤੀ ਹਾਰ ਹੋਏ ਹਨ।  ਬ੍ਰਿਟੇਨ ਦਾ ਸਭ ਤੋਂ ਬਹੁ ਗਿਣਤੀ ਮੁਸਲਿਮ ਵਿਦਿਆਰਥੀ ਮਾਈਕੇਲਾ ਕਮਿਊਨਿਟੀ ਸਕੂਲ ਜਿਸ ਵਿੱਚ ਲਗਭਗ 700 ਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ ਵਿੱਚੋਂ ਅੱਧੇ ਮੁਸਲਮਾਨ ਹਨ ਵਿਰੁੱਧ ਹਾਈਕੋਰਟ ਨੇ ਫ਼ੈਸਲਾ ਦਿੱਤਾ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਵੱਡੀ ਵਾਰਦਾਤ, ਸੇਵਾ ਕੇਂਦਰ 'ਚ ਕੰਮ ਕਰਵਾਉਣ ਆਈ ਔਰਤ ਨੂੰ ਨੌਜਵਾਨ ਨੇ ਕਿਰਚਾਂ ਨਾਲ ਵੱਡਿਆ

ਹਾਈਕੋਰਟ ਵਿੱਚ ਚਣੌਤੀ ਦੇਣ ਵਾਲੇ  ਵਿਦਿਆਰਥੀ ਨੇ ਕਿਹਾ ਕਿ ਉਹ ਨਿਰਾਸ਼ ਹੈ, ਪਰ ਵਿਸ਼ਵਾਸ ਕਰਦੀ ਹੈ ਕਿ ਉਹ ਆਪਣੇ ਆਪ ਅਤੇ ਆਪਣੇ ਧਰਮ ਲਈ "ਸੱਚੀ" ਰਹੀ।  ਬ੍ਰਿਟੇਨ ਦਾ ਸਭ ਤੋਂ ਸਖ਼ਤ ਸਕੂਲ ਜਿਸ ਨੂੰ ਬੰਬ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਵੀ ਸਕੂਲ ਵਿੱਚ ਪ੍ਰਰਾਥਨਾ ਪਾਬੰਦੀ ਨੂੰ ਜਾਇਜ਼ ਦੱਸਿਆ ਗਿਆ ਸੀ ਦੇ ਵਿਦਿਆਰਥੀ, ਜਿਸਦਾ ਕਾਨੂੰਨੀ ਕਾਰਨਾਂ ਕਰਕੇ ਨਾਮ ਨਹੀਂ ਲਿਆ ਜਾ ਸਕਦਾ, ਨੇ ਬ੍ਰੈਂਟ, ਉੱਤਰੀ ਲੰਡਨ ਵਿੱਚ ਮਾਈਕਲ ਕਮਿਊਨਿਟੀ ਸਕੂਲ ਦੇ ਵਿਰੁੱਧ ਕਾਰਵਾਈ ਅਤੇ ਦਾਅਵਾ ਕੀਤਾ ਕਿ ਨੀਤੀ "ਵਿਲੱਖਣ" ਤੌਰ 'ਤੇ ਉਸਦੇ ਵਿਸ਼ਵਾਸ ਨੂੰ ਪ੍ਰਭਾਵਤ ਕਰਦੀ ਹੈ, ਪ੍ਰਾਰਥਨਾ ਇਸਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਹੈ।

PunjabKesari

ਇਹ ਵੀ ਪੜ੍ਹੋ- ਪਤੀ-ਪਤਨੀ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ, ਘਰ 'ਚ ਦਾਖਲ ਹੋਏ ਦਿੱਤਾ ਵਾਰਦਾਤ ਨੂੰ ਅੰਜਾਮ

ਹਾਈ ਕੋਰਟ ਨੂੰ ਦੱਸਿਆ ਕਿ ਸਕੂਲ ਦਾ ਰੁਖ "ਇਸ ਤਰ੍ਹਾਂ ਦਾ ਵਿਤਕਰਾ ਹੈ ਜੋ ਧਾਰਮਿਕ ਘੱਟ ਗਿਣਤੀਆਂ ਨੂੰ ਸਮਾਜ ਤੋਂ ਦੂਰ ਮਹਿਸੂਸ ਕਰਾਉਂਦਾ ਹੈ"। ਨੀਤੀ ਦਾ ਬਚਾਅ ਕਰਦੇ ਹੋਏ ਸਕੂਲ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਇਹ ਧਾਰਮਿਕ ਸਮਾਰੋਹ ਨਾਲ ਜੁੜੇ ਮੌਤ ਅਤੇ ਬੰਬ ਦੀਆਂ ਧਮਕੀਆਂ ਦਾ ਸਾਹਮਣਾ ਕਰਨ ਤੋਂ ਬਾਅਦ ਇਹ "ਜਾਇਜ਼" ਅਤੇ "ਅਨੁਪਾਤਕ" ਹੈ।

ਇਹ ਵੀ ਪੜ੍ਹੋ-  10 ਸਾਲਾ ਬੱਚੀ ਨਾਲ ਨੌਜਵਾਨ ਨੇ ਕੀਤਾ ਸ਼ਰਮਨਾਕ ਕਾਰਾ, ਫਿਰ ਧਮਕੀਆਂ ਦੇ ਕੇ ਹੋਇਆ ਫ਼ਰਾਰ

ਦੋ ਦਿਨਾਂ ਦੀ ਸੁਣਵਾਈ ਦੌਰਾਨ ਸਕੂਲ ਦੀ ਮੁੱਖ ਅਧਿਆਪਕਾ ਕੈਥਰੀਨ ਬੀਰਬਲਸਿੰਘ ਜਿਸ ਨੂੰ ਆਮ ਤੌਰ 'ਤੇ ਬ੍ਰਿਟੇਨ ਦੀ ਸਭ ਤੋਂ ਸਖ਼ਤ ਮੁੱਖ ਅਧਿਆਪਕਾ ਕਿਹਾ ਜਾਂਦਾ ਹੈ ਨੇ ਐਕਸ 'ਤੇ ਕਿਹਾ ਕਿ ਇਹ ਇੱਕ ਅਜਿਹੇ ਵਾਤਾਵਰਣ ਦੀ ਰੱਖਿਆ ਕਰ ਰਿਹਾ ਹੈ ਜਿੱਥੇ "ਸਾਰੀਆਂ ਨਸਲਾਂ ਅਤੇ ਧਰਮਾਂ ਦੇ ਬੱਚੇ ਵਧ-ਫੁੱਲ ਸਕਦੇ ਹਨ"। ਉਸਨੇ "ਸਾਰੇ ਸਕੂਲਾਂ ਦੀ ਜਿੱਤ" ਵਜੋਂ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਬਦਲਣ ਲਈ ਮਜ਼ਬੂਰ ਨਹੀਂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇੱਕ ਵਿਦਿਆਰਥੀ ਅਤੇ ਉਸਦੀ ਮਾਂ ਨੂੰ "ਕੁਝ ਪਸੰਦ ਨਹੀਂ ਹੈ", ਜਦੋਂ ਕਿ ਸਿੱਖਿਆ ਮੰਤਰੀ ਗਿਲੀਅਨ ਕੀਗਨ ਨੇ ਕਿਹਾ ਕਿ ਮੁੱਖ ਅਧਿਆਪਕ ਫੈਸਲੇ ਲੈਣ ਲਈ "ਸਭ ਤੋਂ ਵਧੀਆ" ਹੁੰਦੇ ਹਨ। ਸਕੂਲ, ਜਿਸ ਨੂੰ ਰੈਗੂਲੇਟਰ ਆਫਸਟੇਡ ਦੁਆਰਾ ਵਧੀਆ ਦਰਜਾ ਦਿੱਤਾ ਗਿਆ ਹੈ, ਵਿਦਿਆਰਥੀਆਂ 'ਤੇ ਸਖ਼ਤ ਨਿਯਮਾਂ ਦੀ ਇੱਕ ਲੜੀ ਨੂੰ ਲਾਗੂ ਕਰਦਾ ਹੈ, ਜਿਸ ਵਿੱਚ ਸਾਈਟ 'ਤੇ ਕਿਤੇ ਵੀ ਗਲਿਆਰਿਆਂ ਅਤੇ ਚਾਰ ਤੋਂ ਵੱਧ ਦੇ ਸਮੂਹਾਂ ਵਿੱਚ ਗੱਲਬਾਤ ਕਰਨ 'ਤੇ ਪਾਬੰਦੀ ਸ਼ਾਮਲ ਹੈ। ਮੰਗਲਵਾਰ ਨੂੰ ਇੱਕ ਲਿਖਤੀ ਫੈਸਲੇ ਵਿੱਚ ਮਿਸਟਰ ਜਸਟਿਸ ਲਿੰਡਨ ਨੇ ਕਿਹਾ ਕਿ "ਉਹ ਜਾਣਦੀ ਸੀ ਕਿ ਸਕੂਲ ਧਰਮ ਨਿਰਪੱਖ ਹੈ ਅਤੇ ਉਸਦੀ ਮਾਂ ਨੇ ਉਸਨੂੰ ਉੱਥੇ ਸਖਤ ਹੋਣ ਦਾ ਪਤਾ ਹੋਣ ਦੇ ਬਾਵਜੂਦ ਪੜਨ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ-  ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਰਮਿਆਨ ਗੁਰਪ੍ਰੀਤ ਘੁੱਗੀ ਦਾ ਵੱਡਾ ਬਿਆਨ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News