ਅਮਰੀਕੀ ਚੋਣਾਂ ''ਚ ਬਾਈਡੇਨ ਅੱਗੇ ਜਾਂ ਟਰੰਪ ? ਸਰਵੇਖਣ ''ਚ ਨਵੇਂ ਨਤੀਜੇ ਆਏ ਸਾਹਮਣੇ

Wednesday, Apr 17, 2024 - 01:43 PM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਵਿਚ ਇਸ ਸਾਲ ਨਵੰਬਰ ਵਿਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ ਅਤੇ ਇਨ੍ਹਾਂ ਚੋਣਾਂ ਵਿਚ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ। ਜਿੱਥੇ ਦੋਵੇਂ ਆਗੂ ਵੱਖ-ਵੱਖ ਰਾਜਾਂ ਵਿੱਚ ਜਾ ਕੇ ਅਮਰੀਕੀ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉੱਥੇ ਹੀ ਨਿਊਯਾਰਕ ਟਾਈਮਜ਼ ਅਤੇ ਸਿਏਨਾ ਪੋਲ ਨੇ ਇੱਕ ਸਰਵੇਖਣ ਕਰ ਕੇ ਦੋਵਾਂ ਆਗੂਆਂ ਦੀ ਲੋਕਪ੍ਰਿਅਤਾ ਬਾਰੇ ਅਹਿਮ ਜਾਣਕਾਰੀਆਂ ਉਜਾਗਰ ਕੀਤੀਆਂ ਹਨ। ਸਰਵੇਖਣ ਵਿੱਚ ਖੁਲਾਸਾ ਹੋਇਆ ਹੈ ਕਿ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ 'ਚ ਜੋਅ ਬਾਈਡੇਨ ਦੀ ਵਧਦੀ ਲੋਕਪ੍ਰਿਅਤਾ ਨੇ ਡੋਨਾਲਡ ਟਰੰਪ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।

ਇਹ ਵੀ ਪੜ੍ਹੋ: ਗੁਆਂਢੀ ਮੁਲਕ 'ਚ ਤੇਲ ਦੀਆਂ ਕੀਮਤਾਂ ਨੂੰ ਲੱਗੀ ਅੱਗ, 293.94 ਰੁਪਏ ਪ੍ਰਤੀ ਲੀਟਰ ਹੋਈ ਪੈਟਰੋਲ ਦੀ ਕੀਮਤ

ਰਾਸ਼ਟਰਪਤੀ ਜੋਅ ਬਾਈਡੇਨ ਨੂੰ ਆਪਣੀ ਉਮਰ, ਦੇਸ਼ ਦੀ ਦਿਸ਼ਾ ਅਤੇ ਆਰਥਿਕਤਾ 'ਤੇ ਉਂਗਲ ਚੁੱਕਣ ਦੇ ਬਾਵਜੂਦ ਅਮਰੀਕੀ ਲੋਕਾਂ ਦਾ ਕਾਫੀ ਸਮਰਥਨ ਮਿਲ ਰਿਹਾ ਹੈ। ਨਿਊਯਾਰਕ ਟਾਈਮਜ਼ ਅਤੇ ਸਿਏਨਾ ਪੋਲ ਦੇ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਬਾਈਡੇਨ ਦੀ ਲੋਕਪ੍ਰਿਅਤਾ ਵਧੀ ਹੈ। ਜਦਕਿ ਟਰੰਪ ਦੀ ਲੋਕਪ੍ਰਿਅਤਾ ਵਿੱਚ 2 ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ ਫਰਵਰੀ 'ਚ ਕਰਵਾਏ ਗਏ ਸਰਵੇਖਣ 'ਚ ਦੋਹਾਂ ਨੇਤਾਵਾਂ ਵਿਚਾਲੇ 5 ਫ਼ੀਸਦੀ ਦਾ ਫਰਕ ਸੀ। ਉਸ ਸਮੇਂ 48 ਫ਼ੀਸਦੀ ਅਮਰੀਕੀ ਵੋਟਰਾਂ ਨੇ ਟਰੰਪ ਦਾ ਸਮਰਥਨ ਕੀਤਾ, ਜਦੋਂ ਕਿ 43 ਫ਼ੀਸਦੀ ਨੇ ਬਾਈਡੇਨ ਦਾ ਸਮਰਥਨ ਕੀਤਾ ਸੀ। ਜਦੋਂ ਕਿ ਹੁਣ ਨਵੇਂ ਸਰਵੇਖਣ 'ਚ 46 ਫ਼ੀਸਦੀ ਲੋਕ ਟਰੰਪ ਦੇ ਨਾਲ ਹਨ ਅਤੇ 45 ਫ਼ੀਸਦੀ ਲੋਕ ਰਾਸ਼ਟਰਪਤੀ ਬਾਈਡੇਨ ਦਾ ਸਮਰਥਨ ਕਰ ਰਹੇ ਹਨ, ਜਿਸ ਨਾਲ ਇਹ ਅੰਤਰ ਹੁਣ ਸਿਰਫ਼ 1 ਫ਼ੀਸਦੀ ਰਹਿ ਗਿਆ ਹੈ। ਇਸ ਨੂੰ ਦੇਖਦੇ ਹੋਏ ਟਰੰਪ ਦੀ ਲੋਕਪ੍ਰਿਅਤਾ ਵਿੱਚ 2 ਫ਼ੀਸਦੀ ਦੀ ਕਮੀ ਆਈ ਹੈ, ਜਦਕਿ ਬਾਈਡੇਨ ਦੀ ਲੋਕਪ੍ਰਿਯਤਾ ਵਿਚ 2 ਫ਼ੀਸਦੀ ਦਾ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ: PM ਮੋਦੀ ਤੇ ਰਾਜਨਾਥ ਸਿੰਘ ਦੇ ਅੱਤਵਾਦੀਆਂ ਨੂੰ ਮਾਰਨ ਵਾਲੇ ਬਿਆਨ 'ਤੇ ਜਾਣੋ ਕੀ ਬੋਲਿਆ ਅਮਰੀਕਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

 


cherry

Content Editor

Related News