ਅਮਰਿੰਦਰ ਗਿੱਲ ਨੇ ਸ਼ੁਰੂ ਕੀਤੀ ਨਵੀਂ ਅਨ-ਟਾਈਟਲ ਪੰਜਾਬੀ ਫ਼ਿਲਮ ਦੀ ਸ਼ੂਟਿੰਗ
Wednesday, Aug 21, 2024 - 02:18 PM (IST)
ਚੰਡੀਗੜ੍ਹ (ਬਿਊਰੋ) : ਪੰਜਾਬੀ ਸਿਨੇਮਾ ਦੇ ਗਲੋਬਲੀ ਹੋ ਚੁੱਕੇ ਮੁਹਾਂਦਰੇ ਨੂੰ ਹੋਰ ਵਿਸਥਾਰ ਦੇਣ 'ਚ ਸਟਾਰ ਅਦਾਕਾਰ ਅਤੇ ਨਿਰਮਾਤਾ ਅਮਰਿੰਦਰ ਗਿੱਲ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਵੱਲੋਂ ਪੰਜਾਬੀ ਫ਼ਿਲਮਾਂ ਨੂੰ ਨਵੇਂ ਅਯਾਮ ਦੇਣ ਦੀ ਜਾਰੀ ਕਵਾਇਦ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਨਵੀਂ ਅਤੇ ਅਨ-ਟਾਈਟਲ ਪੰਜਾਬੀ ਫ਼ਿਲਮ, ਜਿਸ ਦੀ ਸ਼ੂਟਿੰਗ ਕਲਕਤਾ ਵਿਖੇ ਸ਼ੁਰੂ ਹੋ ਚੁੱਕੀ ਹੈ।
'ਰਿਦਮ ਬੁਆਏਜ਼ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਫ਼ਿਲਮ ਦੀ ਸ਼ੂਟਿੰਗ 'ਚ ਹਿੱਸਾ ਲੈਣ ਲਈ ਅਦਾਕਾਰ ਅਮਰਿੰਦਰ ਗਿੱਲ ਕੋਲਕਾਤਾ ਪੁੱਜ ਚੁੱਕੇ ਹਨ, ਜਿਨ੍ਹਾਂ 'ਤੇ ਇਸ ਵੀਹ ਰੋਜ਼ਾਂ ਸ਼ੂਟਿੰਗ ਸ਼ੈਡਿਊਲ ਦੌਰਾਨ ਕਈ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਪੂਰਾ ਕੀਤਾ ਜਾਵੇਗਾ। ਸਾਲ 2023 'ਚ ਸਾਹਮਣੇ ਆਈ ਅਤੇ ਪਾਲੀਵੁੱਡ ਦੀਆਂ ਬਿਹਤਰੀਨ ਫ਼ਿਲਮਾਂ 'ਚ ਅਪਣਾ ਸ਼ੁਮਾਰ ਕਰਵਾਉਣ 'ਚ ਸਫ਼ਲ ਰਹੀ 'ਮੌੜ: ਲਹਿੰਦੀ ਰੁੱਤ ਦੇ ਨਾਇਕ' ਤੋਂ ਬਾਅਦ ਅਮਰਿੰਦਰ ਗਿੱਲ ਦੇ ਘਰੇਲੂ ਹੋਮ ਪ੍ਰੋਡੋਕਸ਼ਨ 'ਰਿਦਮ ਬੁਆਏਜ਼ ਇੰਟਰਟੇਨਮੈਂਟ' ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਬਿੱਗ ਸੈਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਜਾ ਰਿਹਾ ਹੈ, ਜੋ ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਪਹਿਲੀ ਅਜਿਹੀ ਫ਼ਿਲਮ ਹੋਵੇਗੀ, ਜਿਸ ਦਾ ਫਿਲਮਾਂਕਣ ਕੋਲਕਾਤਾ ਵਿਖੇ ਹੋਣ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਖੁੱਲ੍ਹੇਆਮ ਕੰਮ ਦੇ ਬਦਲੇ ਹੁੰਦੀ ਸੈਕਸ ਦੀ ਮੰਗ, ਖੁਲਾਸਿਆਂ ਮਗਰੋਂ ਸਿਆਸਤ 'ਚ ਵੱਡਾ ਤੂਫਾਨ
ਦਿਲ-ਟੁੰਬਵੇਂ ਵਿਸ਼ੇ ਅਧੀਨ ਬਣਾਈ ਜਾ ਰਹੀ ਇਸ ਸੰਗੀਤਮਈ ਡਰਾਮਾ ਫ਼ਿਲਮ ਦਾ ਨਿਰਦੇਸ਼ਨ ਰਾਕੇਸ਼ ਧਵਨ ਵੱਲੋਂ ਕੀਤਾ ਜਾ ਰਿਹਾ ਹੈ, ਜੋ ਇਸ ਤੋਂ ਪਹਿਲਾਂ ਅਮਰਿੰਦਰ ਗਿੱਲ ਦੀਆਂ ਕਈ ਫ਼ਿਲਮਾਂ ਨਾਲ ਲੇਖਕ ਦੇ ਤੌਰ 'ਤੇ ਜੁੜੇ ਰਹੇ ਹਨ ਪਰ ਨਿਰਦੇਸ਼ਕ ਵਜੋਂ ਅਮਰਿੰਦਰ ਗਿੱਲ ਨਾਲ ਇਸ ਫ਼ਿਲਮ ਦੁਆਰਾ ਉਹ ਪਹਿਲੀ ਵਾਰ ਅਪਣੀ ਸ਼ਾਨਦਾਰ ਕੈਮਿਸਟਰੀ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਉਣਗੇ। ਸਾਲ 2025 ਦੇ ਮੁੱਢਲੇ ਪੜਾਅ ਦੌਰਾਨ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਵਾਲੀ ਉਕਤ ਫ਼ਿਲਮ ਨੂੰ ਅਮਰਿੰਦਰ ਗਿੱਲ ਦੇ ਹੋਮ ਪ੍ਰੋਡੋਕਸ਼ਨ ਵੱਲੋਂ ਬੇਹੱਦ ਗੁਪਚੁਪ ਰੂਪ 'ਚ ਸ਼ੂਟ ਕੀਤਾ ਜਾ ਰਿਹਾ ਹੈ, ਜਿਸ ਦੇ ਟਾਈਟਲ ਅਤੇ ਮੁਕੰਮਲ ਲੁੱਕ ਨੂੰ ਸ਼ੂਟਿੰਗ ਦੀ ਸੰਪੂਰਨਤਾ ਉਪਰੰਤ ਹੀ ਰਿਵੀਲ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਸਿਹਤ ਲਈ ਖ਼ਤਰਨਾਕ ਹੋ ਸਕਦੈ ਇਹ ਪ੍ਰਦੂਸ਼ਣ, ਮੌਤ ਦਾ ਵੀ ਬਣ ਸਕਦੈ ਕਾਰਨ, ਜਾਣੋ ਕੰਟਰੋਲ ਕਰਨ ਦੇ ਤਰੀਕੇ
ਪੰਜਾਬੀ ਸਿਨੇਮਾ ਦੀ ਇੱਕ ਹੋਰ ਬਿਹਤਰੀਨ ਪੰਜਾਬੀ ਫ਼ਿਲਮ ਵਜੋਂ ਸਾਹਮਣੇ ਆਉਣ ਵਾਲੀ ਉਕਤ ਫ਼ਿਲਮ ਦੇ ਕੋਲਕਾਤਾ ਵਿਖੇ ਹੋਣ ਵਾਲੇ ਉਕਤ ਸ਼ੂਟਿੰਗ ਸ਼ੈਡਿਊਲ ਦੌਰਾਨ ਸ਼ਾਂਤੀਨਿਕੇਤਨ ਆਸ਼ਰਮ ਵਿਖੇ ਕੁਝ ਖ਼ਾਸ ਦ੍ਰਿਸ਼ ਫਿਲਮਾਏ ਜਾਣਗੇ, ਜੋ ਪੱਛਮੀ ਬੰਗਾਲ ਰਾਜ 'ਚ ਪੈਂਦੇ ਬੀਰਭੂਮ ਜ਼ਿਲ੍ਹੇ 'ਚ ਬੋਲਪੁਰ ਦੇ ਨੇੜੇ ਸਥਿਤ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।