ਸ਼ੋਅ ''ਦਿ ਲਾਫ਼ਟਰ ਸ਼ੈੱਫਜ਼'' ''ਚ ਅਕਸ਼ੈ ਕੁਮਾਰ ਨੇ ਕਾਫੀ ਹਸਾਇਆ

Friday, Aug 09, 2024 - 10:14 AM (IST)

ਸ਼ੋਅ ''ਦਿ ਲਾਫ਼ਟਰ ਸ਼ੈੱਫਜ਼'' ''ਚ ਅਕਸ਼ੈ ਕੁਮਾਰ ਨੇ ਕਾਫੀ ਹਸਾਇਆ

ਮੁੰਬਈ- ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਜਦੋਂ ਆਪਣੇ ਸਹਿ-ਕਲਾਕਾਰ ਵਾਣੀ ਕਪੂਰ, ਐਮੀ ਵਿਰਕ, ਆਦਿੱਤਿਆ ਸੀਲ ਅਤੇ ਪ੍ਰਗਿਆ ਜੈਸਵਾਲ ਨਾਲ ਫਿਲਮ 'ਖੇਲ ਖੇਲ ਮੇਂ' ਦੀ ਪ੍ਰਮੋਸ਼ਨ ਲਈ 'ਦਿ ਲਾਫਟਰ ਸ਼ੈੱਫਜ਼' ਸ਼ੋਅ 'ਤੇ ਪਹੁੰਚੇ ਤਾਂ ਦਰਸ਼ਕਾਂ ਨੂੰ ਖੂਬ ਹਸਾਇਆ। ਕਲਾਕਾਰ ਸ਼ਰਾਰਤੀ ਤਾਂ ਹੁੰਦੇ ਹੀ ਹਨ, ਨਾਲ ਹੀ ਉਨ੍ਹਾਂ ਵੱਲੋਂ ਕੋਈ ਨਾ ਕੋਈ ਡਰਾਮਾ ਕਰਨ ਦੀ ਗੁੰਜਾਇਸ਼ ਵੀ ਰਹਿੰਦੀ ਹੀ ਹੈ। ਉੱਥੇ ਹੀ, ਸ਼ੋਅ 'ਚ ਅਕਸ਼ੈ ਕੁਮਾਰ ਨੇ ਇਕ ਰਹੱਸਮਈ ਔਰਤ ਨੂੰ ਆਪਣੀ ਟੀਮ ਦਾ ਹਿੱਸਾ ਬਣਾਇਆ ਅਤੇ ਉਸ ਨੂੰ ਸਹਿ-ਅਦਾਕਾਰ ਵਜੋਂ ਪੇਸ਼ ਕੀਤਾ। ਕਹਾਣੀ 'ਚ ਟਵਿਸਟ ਉਦੋਂ ਆਇਆ ਜਦੋਂ ਆਖਰਕਾਰ ਇਹ ਖੁਲਾਸਾ ਹੋਇਆ ਕਿ ਉਹ ਔਰਤ ਅਸਲ ਵਿਚ ਅਕਸ਼ੈ ਦੀ ਨਿੱਜੀ ਸ਼ੈੱਫ ਸੀ।

ਇਹ ਖ਼ਬਰ ਵੀ ਪੜ੍ਹੋ - ਬ੍ਰੈਸਟ ਕੈਂਸਰ ਪੀੜਤ ਹਿਨਾ ਖ਼ਾਨ ਪਿਤਾ ਨੂੰ ਯਾਦ ਕਰਕੇ ਹੋਈ ਇਮੋਸ਼ਨਲ, ਸਾਂਝਾ ਕੀਤਾ ਭਾਵੁਕ ਨੋਟ

ਅਕਸ਼ੈ ਦੀ ਇਸ ਸ਼ਰਾਰਤ ਨੇ ਸਭ ਨੂੰ ਹੈਰਾਨ ਕਰ ਦਿੱਤਾ। ਗੁਲਸ਼ਨ ਕੁਮਾਰ, ਟੀ-ਸੀਰੀਜ਼ ਤੇ ਵਕਾਉ ਫਿਲਮਜ਼ 'ਖੇਲ ਖੇਲ ਮੇਂ' ਦਾ ਨਿਰਮਾਣ ਕਰ ਰਹੇ ਹਨ। ਫਿਲਮ ਦਾ ਨਿਰਦੇਸ਼ਨ ਮੁਦੱਸਰ ਅਜ਼ੀਜ਼ ਨੇ ਕੀਤਾ ਹੈ। ਇਹ ਫਿਲਮ 15 ਅਗਸਤ ਨੂੰ ਦੇਸ਼ ਭਰ 'ਚ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News