ਅਕਸ਼ੈ ਕੁਮਾਰ ਨੇ ਜਨਮਦਿਨ ਮੌਕੇ ਫ਼ਿਲਮ ''ਭੂਤ ਬੰਗਲਾ'' ਦਾ ਕੀਤਾ ਐਲਾਨ

Monday, Sep 09, 2024 - 11:56 AM (IST)

ਅਕਸ਼ੈ ਕੁਮਾਰ ਨੇ ਜਨਮਦਿਨ ਮੌਕੇ ਫ਼ਿਲਮ ''ਭੂਤ ਬੰਗਲਾ'' ਦਾ ਕੀਤਾ ਐਲਾਨ

ਮੁੰਬਈ- ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਨੇ ਆਪਣੇ ਜਨਮਦਿਨ 'ਤੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'ਭੂਤ ਬੰਗਲਾ' ਦਾ ਪਹਿਲਾ ਲੁੱਕ ਰਿਲੀਜ਼ ਕਰ ਦਿੱਤਾ ਹੈ। ਇਸ ਫਿਲਮ 'ਚ ਉਹ ਇਕ ਵਾਰ ਫਿਰ ਦਿੱਗਜ ਨਿਰਦੇਸ਼ਕ ਪ੍ਰਿਯਦਰਸ਼ਨ ਨਾਲ ਨਜ਼ਰ ਆਉਣਗੇ। ਜਾਰੀ ਕੀਤੇ ਗਏ ਪੋਸਟਰ 'ਚ ਅਕਸ਼ੈ ਕੁਮਾਰ ਫਾਰਮਲ ਸੂਟ 'ਚ ਨਜ਼ਰ ਆ ਰਹੇ ਹਨ। ਉਸ ਦੇ ਹੱਥ ਅਕਸ਼ੈ ਦੁੱਧ ਦਾ ਕਟੋਰਾ ਹੈ ਅਤੇ ਉਸ ਦੇ ਮੋਢੇ 'ਤੇ ਇੱਕ ਬਿੱਲੀ ਬੈਠੀ ਹੈ। ਇਹ ਪੋਸਟਰ ਕਾਫੀ ਦਿਲਚਸਪ ਹੈ ਅਤੇ ਦਰਸ਼ਕਾਂ ਦੀ ਉਤਸੁਕਤਾ ਵਧਾ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by Akshay Kumar (@akshaykumar)

ਫਿਲਮ ਦਾ ਐਲਾਨ ਕਰਦੇ ਹੋਏ ਅਕਸ਼ੈ ਕੁਮਾਰ ਨੇ ਲਿਖਿਆ, "ਸਾਲ ਦਰ ਸਾਲ ਮੇਰੇ ਜਨਮਦਿਨ 'ਤੇ ਤੁਹਾਡੇ ਪਿਆਰ ਲਈ ਧੰਨਵਾਦ! ਇਸ ਸਾਲ ਮੈਂ 'ਭੂਤ ਬੰਗਲਾ' ਦੀ ਪਹਿਲੀ ਝਲਕ ਦੇ ਨਾਲ ਜਸ਼ਨ ਮਨਾ ਰਿਹਾ ਹਾਂ! 14 ਸਾਲਾਂ ਬਾਅਦ ਦੁਬਾਰਾ ਪ੍ਰਿਯਦਰਸ਼ਨ ਨਾਲ। ਮੈਂ ਬਹੁਤ ਉਤਸ਼ਾਹਿਤ ਹਾਂ। ਇਸ ਸੁਪਨੇ ਦੇ ਸਹਿਯੋਗ ਨੂੰ ਆਉਣ ਲਈ ਬਹੁਤ ਸਮਾਂ ਹੋ ਗਿਆ ਹੈ ਮੈਂ ਤੁਹਾਡੇ ਸਾਰਿਆਂ ਨਾਲ ਇਸ ਸ਼ਾਨਦਾਰ ਯਾਤਰਾ ਨੂੰ ਸਾਂਝਾ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦਾ।

ਇਹ ਖ਼ਬਰ ਵੀ ਪੜ੍ਹੋ -ਕਿਸੇ ਨੂੰ ਨੀਂਦ ਤੇ ਕਿਸੇ ਨੂੰ ਜਿਮ 'ਚ ਆਇਆ ਹਾਰਟ ਅਟੈਕ

ਪ੍ਰਿਯਦਰਸ਼ਨ ਅਤੇ ਅਕਸ਼ੈ ਕੁਮਾਰ ਦੀ ਜੋੜੀ ਨੇ ਪਹਿਲਾਂ ਵੀ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਹੁਣ ਦੋਵੇਂ ਇੱਕ ਵਾਰ ਫਿਰ ਇਕੱਠੇ ਆ ਰਹੇ ਹਨ, ਇਸ ਲਈ ਦਰਸ਼ਕਾਂ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ। 'ਭੂਤ ਬੰਗਲਾ' ਇਕ ਹਾਰਰ-ਕਾਮੇਡੀ ਫਿਲਮ ਹੋਵੇਗੀ, ਜਿਸ 'ਚ ਅਕਸ਼ੈ ਕੁਮਾਰ ਇਕ ਵੱਖਰੇ ਅੰਦਾਜ਼ 'ਚ ਨਜ਼ਰ ਆਉਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News