ਬਾਲੀਵੁੱਡ ਇੰਡਸਟਰੀ ''ਚ ਪਸਰਿਆ ਮਾਤਮ, ਦਿੱਗਜ ਫ਼ਿਲਮ ਮੇਕਰ ਦੀ ਘਰ ''ਚੋਂ ਮਿਲੀ ਲਾਸ਼

Friday, Feb 20, 2026 - 12:00 PM (IST)

ਬਾਲੀਵੁੱਡ ਇੰਡਸਟਰੀ ''ਚ ਪਸਰਿਆ ਮਾਤਮ, ਦਿੱਗਜ ਫ਼ਿਲਮ ਮੇਕਰ ਦੀ ਘਰ ''ਚੋਂ ਮਿਲੀ ਲਾਸ਼

ਮੁੰਬਈ: ਬਾਲੀਵੁੱਡ ਇੰਡਸਟਰੀ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। 80 ਦੇ ਦਹਾਕੇ ਦੀ ਮਸ਼ਹੂਰ ਚਾਈਲਡ ਆਰਟਿਸਟ 'ਬੇਬੀ ਗੁੱਡੂ' ਦੇ ਪਿਤਾ ਅਤੇ ਦਿੱਗਜ ਫ਼ਿਲਮ ਮੇਕਰ ਐੱਮ.ਐੱਮ. ਬੇਗ (MM Baig) ਹੁਣ ਸਾਡੇ ਵਿੱਚ ਨਹੀਂ ਰਹੇ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਪੂਰੀ ਫ਼ਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ।

ਇਹ ਵੀ ਪੜ੍ਹੋ: ਬਿਨਾਂ ਵਿਆਹ ਡੈਡੀ ਬਣਨ ਜਾ ਰਹੇ ਕੈਨੇਡਾ ਦੇ ਸਾਬਕਾ PM ! ਕੈਟੀ ਪੈਰੀ ਨਾਲ ਵਾਇਰਲ ਹੋਈ ਫੋਟੋ ਨੇ ਛੇੜੀ ਚਰਚਾ

ਬੰਦ ਘਰ ਵਿੱਚੋਂ ਮਿਲੀ ਮ੍ਰਿਤਕ ਦੇਹ

ਜਾਣਕਾਰੀ ਮੁਤਾਬਕ ਐੱਮ.ਐੱਮ. ਬੇਗ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਇਕੱਲੇ ਰਹਿ ਰਹੇ ਸਨ। ਉਨ੍ਹਾਂ ਦੇ ਪੀ.ਆਰ. ਹਨੀਫ ਜ਼ਵੇਰੀ ਨੇ ਦੱਸਿਆ ਕਿ ਬੇਗ ਕਈ ਦਿਨਾਂ ਤੋਂ ਘਰੋਂ ਬਾਹਰ ਨਹੀਂ ਨਿਕਲੇ ਸਨ। ਜਦੋਂ ਗੁਆਂਢੀਆਂ ਨੂੰ ਉਨ੍ਹਾਂ ਦੇ ਘਰੋਂ ਬਦਬੂ ਆਈ ਤਾਂ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਦੋਂ ਦਰਵਾਜ਼ਾ ਤੋੜਿਆ ਤਾਂ ਅੰਦਰੋਂ ਬੇਗ ਦੀ ਮ੍ਰਿਤਕ ਦੇਹ ਬਰਾਮਦ ਹੋਈ। ਉਨ੍ਹਾਂ ਦੀ ਦੇਹ ਨੂੰ ਪੋਸਟਮਾਰਟਮ ਲਈ ਕੂਪਰ ਹਸਪਤਾਲ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਹੁਣ ਪਹਾੜਾਂ ਦੀ ਸੈਰ ਪਵੇਗੀ ਮਹਿੰਗੀ; ਹਿਮਾਚਲ ਸਰਕਾਰ ਨੇ ਵਧਾਈ ਐਂਟਰੀ ਫੀਸ, ਜਾਣੋ ਨਵੀਆਂ ਦਰਾਂ

PunjabKesari

ਰਿਤਿਕ ਰੌਸ਼ਨ ਦੇ ਰਹੇ ਸਨ 'ਗੁਰੂ'

ਐੱਮ.ਐੱਮ. ਬੇਗ ਨੇ ਆਪਣੇ ਫ਼ਿਲਮੀ ਸਫ਼ਰ ਦੌਰਾਨ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਸੁਪਰਸਟਾਰ ਰਿਤਿਕ ਰੌਸ਼ਨ ਨੂੰ ਉਨ੍ਹਾਂ ਦੇ ਸ਼ੁਰੂਆਤੀ ਦੌਰ ਵਿੱਚ ਡਾਇਲਾਗ ਬੋਲਣ ਅਤੇ ਡਿਕਸ਼ਨ ਦੀ ਟ੍ਰੇਨਿੰਗ ਵੀ ਦਿੱਤੀ ਸੀ। ਉਹ ਇੱਕ ਬਹੁਤ ਹੀ ਤਕਨੀਕੀ ਮਾਹਰ ਅਤੇ ਸੂਝਵਾਨ ਫ਼ਿਲਮ ਮੇਕਰ ਮੰਨੇ ਜਾਂਦੇ ਸਨ।

ਇਹ ਵੀ ਪੜ੍ਹੋ: ਵੱਡੀ ਖਬਰ; ਜੇਲ੍ਹ 'ਚੋਂ ਬਾਹਰ ਆਉਣਗੇ ਫਿਲਮ ਨਿਰਮਾਤਾ ਵਿਕਰਮ ਭੱਟ, ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ

ਯਾਦਗਾਰ ਫ਼ਿਲਮਾਂ ਨਾਲ ਜੁੜਿਆ ਨਾਮ

ਉਨ੍ਹਾਂ ਨੇ ਰਾਕੇਸ਼ ਰੌਸ਼ਨ ਅਤੇ ਜੇ. ਓਮ ਪ੍ਰਕਾਸ਼ ਵਰਗੇ ਵੱਡੇ ਨਿਰਦੇਸ਼ਕਾਂ ਨਾਲ ਸਹਾਇਕ ਨਿਰਦੇਸ਼ਕ ਵਜੋਂ ਕੰਮ ਸ਼ੁਰੂ ਕੀਤਾ ਸੀ। ਉਨ੍ਹਾਂ ਨੇ 'ਕਾਲਾ ਬਾਜ਼ਾਰ', 'ਕਿਸ਼ਨ ਕਨ੍ਹਈਆ', 'ਆਦਮੀ ਖਿਡੌਣਾ ਹੈ' ਅਤੇ 'ਜੈਸੀ ਕਰਨੀ ਵੈਸੀ ਭਰਨੀ' ਵਰਗੀਆਂ ਕਈ ਹਿੱਟ ਫ਼ਿਲਮਾਂ ਵਿੱਚ ਅਹਿਮ ਭੂਮਿਕਾ ਨਿਭਾਈ। ਬਤੌਰ ਸੁਤੰਤਰ ਨਿਰਦੇਸ਼ਕ ਉਨ੍ਹਾਂ ਨੇ ਸ਼ਿਲਪਾ ਸ਼ਿਰੋਡਕਰ ਸਟਾਰਰ 'ਛੋਟੀ ਬਹੂ' ਅਤੇ ਨਸੀਰੂਦੀਨ ਸ਼ਾਹ ਦੀ ਫ਼ਿਲਮ 'ਮਾਸੂਮ ਗਵਾਹ' ਦਾ ਨਿਰਦੇਸ਼ਨ ਵੀ ਕੀਤਾ।

ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਹੀ Pregnant ਹੋ ਗਈ ਸੀ ਇਹ ਮਸ਼ਹੂਰ ਅਦਾਕਾਰਾ, ਮਾਪਿਆਂ ਨੇ ਦਿੱਤਾ ਸੀ 72 ਘੰਟਿਆਂ ਦਾ ਅਲਟੀਮੇਟਮ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News