ਅਕਸ਼ੈ ਕੁਮਾਰ 'ਤੇ ਪਤਨੀ ਟਵਿੰਕਲ ਖੰਨਾ ਨੇ ਲਾਇਆ ਚੋਰੀ ਦਾ ਦੋਸ਼

Tuesday, Jul 21, 2020 - 04:48 PM (IST)

ਅਕਸ਼ੈ ਕੁਮਾਰ 'ਤੇ ਪਤਨੀ ਟਵਿੰਕਲ ਖੰਨਾ ਨੇ ਲਾਇਆ ਚੋਰੀ ਦਾ ਦੋਸ਼

ਮੁੰਬਈ (ਬਿਊਰੋ) — ਬਾਲੀਵੁੱਡ ਦੇ ਐਕਸ਼ਨ ਖਿਲਾੜੀ  ਅਕਸ਼ੈ ਕੁਮਾਰ ਨੇ ਸ਼ੁਰੂਆਤ ਤੋਂ ਹੀ ਕੋਰੋਨਾ ਆਫ਼ਤ ਨੂੰ ਲੈ ਕੇ ਲੋਕਾਂ 'ਚ ਜਾਗਰੂਕਤਾ ਫੈਲਾਈ ਹੈ। ਉਥੇ ਹੀ ਇੱਕ ਵਾਰ ਫ਼ਿਰ ਉਹ ਆਪਣੇ ਪ੍ਰਸ਼ੰਸਕਾਂ ਨੂੰ ਮਾਸਕ ਪਹਿਨ ਦੀ ਸਲਾਹ ਦਿੰਦੇ ਹੋਏ ਨਜ਼ਰ ਆਏ ਪਰ ਇਸ ਵਾਰ ਉਨ੍ਹਾਂ ਦਾ ਸੋਸ਼ਲ ਮੀਡੀਆ 'ਤੇ ਕਾਫ਼ੀ ਮਜ਼ਾਕ ਬਣ ਗਿਆ। ਉਥੇ ਹੀ ਮਜ਼ਾਕ ਬਣਾਉਣ ਵਾਲੀ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਹੀ ਹੈ।

ਇੱਕ ਵਾਰ ਫ਼ਿਰ ਲੋਕਾਂ ਨੂੰ ਜਾਗਰੂਕ ਕਰਦੇ ਨਜ਼ਰ ਆਏ ਅਕਸ਼ੈ
ਦਰਅਸਲ, ਹਾਲ ਹੀ 'ਚ ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਵੱਖ-ਵੱਖ ਭਾਸ਼ਾਵਾਂ ਦੇ ਲੋਕ ਮਾਸਕ ਨਾ ਪਾਉਣ ਵਾਲੇ ਲੋਕਾਂ ਨੂੰ ਆਪਣੀ-ਆਪਣੀ ਭਾਸ਼ਾ 'ਚ ਗਾਲਾਂ ਦੇ ਰਹੇ ਹਨ। ਇਸ ਨੂੰ ਸਾਂਝਾ ਕਰਦਿਆਂ ਅਕਸ਼ੈ ਕੁਮਾਰ ਨੇ ਕੈਪਸ਼ਨ 'ਚ ਲਿਖਿਆ ਕਿ 'ਆਪਣੇ ਜੀਵਨ ਨੂੰ ਆਮ ਤੌਰ 'ਤੇ ਚਲਾਓ ਪਰ ਆਮ ਨਿਯਮਾਂ ਦੀ ਪਾਲਣਾ ਕਰੋ।'
ਦੱਸ ਦਈਏ ਕਿ ਇਸ ਵੀਡੀਓ 'ਚ ਲਿਖਿਆ ਹੈ, 'ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਹਰ ਭਾਰਤੀ ਭਾਸ਼ਾ 'ਚ ਗਾਲਾ ਨਾ ਦੇਵੇ ਜਾਂ ਫ਼ਿਰ ਕੋਈ ਤੁਹਾਨੂੰ ਖਰੀਆਂ-ਖੋਟੀਆਂ ਨਾ ਸੁਣਾਉਣ ਤਾਂ ਚੁਪਚਾਪ ਤੁਸੀਂ ਮਾਸਕ ਦਾ ਇਸਤੇਮਾਲ ਕਰੋ।'

ਟਵਿੰਕਲ ਖੰਨਾ ਨੇ ਲਾਇਆ ਪਤੀ 'ਤੇ ਚੋਰੀ ਦਾ ਇਲਜ਼ਾਮ
ਉਥੇ ਹੀ ਅਕਸ਼ੈ ਕੁਮਾਰ ਦੇ ਇਸ ਟਵੀਟ ਨੂੰ ਰਿਟਵੀਟ ਕਰਦੇ ਹੋਏ ਟਵਿੰਕਲ ਖੰਨਾ ਨੇ ਆਪਣੇ ਪਤੀ ਦੀ ਕਾਫ਼ੀ ਖਿੱਚਾਈ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ 'ਤੁਸੀਂ ਆਪਣਾ ਖ਼ੁਦ ਦਾ ਮਾਸਕ ਲਗਾਓ ਅਤੇ ਆਪਣੇ ਪਾਰਟਨਰ ਦਾ ਧੋਇਆ ਹੋਇਆ, ਸੁੰਦਰ ਤੇ ਫੁੱਲਾਂ ਵਾਲੇ ਪ੍ਰਿੰਟ ਵਾਲਾ ਮਾਸਕ ਨਾ ਚੋਰੀ ਕਰੋ।
PunjabKesari
ਹੁਣ ਟਵਿੰਕਲ ਖੰਨਾ ਦੇ ਅਜਿਹੇ ਕੁਮੈਂਟ ਤੋਂ ਇਹ ਸਾਫ਼ ਹੈ ਕਿ ਅਕਸ਼ੈ ਨੇ ਆਪਣੀ ਪਤਨੀ ਦਾ ਮਾਸਕ ਪਾਇਆ ਹੈ, ਜਿਸ ਨੂੰ ਲੈ ਕੇ ਹੁਣ ਸ਼ਰੇਆਮ ਟਵਿੰਕਲ ਨੇ ਅਕਸ਼ੈ 'ਤੇ ਚੋਰੀ ਦਾ ਇਲਜ਼ਾਮ ਲਾ ਦਿੱਤਾ ਹੈ। ਉਥੇ ਹੀ ਸੋਸ਼ਲ ਮੀਡੀਆ 'ਤੇ ਟਵਿੰਕਲ ਖੰਨਾ ਦਾ ਟਵੀਟ ਖ਼ੂਬ ਵਾਇਰਲ ਹੋ ਰਿਹਾ ਹੈ। ਉਂਝ ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਸੀਂ ਕਈ ਵਾਰ ਟਵਿੰਕਲ ਨੂੰ ਅਕਸ਼ੈ ਦੀ ਖਿੱਚਾਈ ਕਰਦੇ ਹੋਏ ਹੋਏ ਦੇਖਿਆ ਗਿਆ ਹੈ। ਦੋਵਾਂ ਦੀ ਪਿਆਰ ਭਰੀ ਲੜਾਈ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ।


author

sunita

Content Editor

Related News