ਹਨੂੰਮਾਨ ਜਯੰਤੀ ਮੌਕੇ ‘ਆਦਿਪੁਰਸ਼’ ਦੀ ਟੀਮ ਨੇ ਸਾਂਝਾ ਕੀਤਾ ਬਜਰੰਗ ਬਲੀ ਦਾ ਪੋਸਟਰ, ਦੇਖ ਮੁੜ ਭੜਕੇ ਲੋਕ
Thursday, Apr 06, 2023 - 10:22 AM (IST)
ਮੁੰਬਈ (ਬਿਊਰੋ)– ਰਾਮਨੌਮੀ ਦੇ ਖ਼ਾਸ ਮੌਕੇ ’ਤੇ ‘ਆਦਿਪੁਰਸ਼’ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਸੀ, ਜਿਸ ’ਤੇ ਵਿਵਾਦ ਅਜੇ ਰੁਕਿਆ ਨਹੀਂ ਸੀ ਤੇ ਇਸ ਵਿਚਾਲੇ ਹਨੂੰਮਾਨ ਜਯੰਤੀ ਮੌਕੇ ਫ਼ਿਲਮ ਤੋਂ ਬਜਰੰਗ ਬਲੀ ਦਾ ਇਕ ਪੋਸਟਰ ਤੇ ਆਡੀਓ ਸਾਂਝੀ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਕੌਣ ਰੋਕ ਰਹੇ ਮੂਸੇ ਵਾਲਾ ਦੇ ਹੱਕ ’ਚ ਬੋਲਣ ਤੋਂ? ਰੁਪਿੰਦਰ ਹਾਂਡਾ ਨੇ ਫੇਸਬੁੱਕ ’ਤੇ ਸਾਂਝੀ ਕੀਤੀ ਪੋਸਟ
ਬਜਰੰਗ ਬਲੀ ਦਾ ਇਹ ਪੋਸਟਰ ਸੋਸ਼ਲ ਮੀਡੀਆ ਯੂਜ਼ਰਸ ਨੂੰ ਪਸੰਦ ਨਹੀਂ ਆ ਰਿਹਾ ਹੈ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕਈ ਕੁਮੈਂਟਸ ਇਸ ’ਤੇ ਦੇਖਣ ਨੂੰ ਮਿਲ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਸ ‘ਆਦਿਪੁਰਸ਼’ ਮੇਕਰਜ਼ ਨੂੰ ਟਰੋਲ ਕਰ ਰਹੇ ਹਨ।
ਹਨੂੰਮਾਨ ਜਯੰਤੀ ’ਤੇ ‘ਆਦਿਪੁਰਸ਼’ ਮੇਕਰਜ਼ ਨੇ ਸੋਸ਼ਲ ਮੀਡੀਆ ’ਤੇ ਬਜਰੰਗ ਬਲੀ ਦਾ ਇਕ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ ’ਚ ਬਜਰੰਗ ਬਲੀ ਦੇ ਕਿਰਦਾਰ ’ਚ ਦੇਵਦੱਤ ਨਾਗੇ ਧਿਆਨ ਲਗਾ ਕੇ ਬੈਠੇ ਨਜ਼ਰ ਆ ਰਹੇ ਹਨ। ਇਸ ਪੋਸਟਰ ਦੀ ਬੈਕਗਰਾਊਂਡ ’ਚ ਪ੍ਰਭਾਸ ਨੂੰ ਬਤੌਰ ਭਗਵਾਨ ਰਾਮ ਦਿਖਾਇਆ ਗਿਆ ਹੈ। ਇਸ ਪੋਸਟਰ ਨੂੰ ਸਾਂਝਾ ਕਰਦਿਆਂ ਕ੍ਰਿਤੀ ਸੈਨਨ ਨੇ ਲਿਖਿਆ, ‘‘ਰਾਮ ਦੇ ਭਗਤ ਤੇ ਰਾਮਕਥਾ ਦੇ ਪ੍ਰਾਣ, ਜੈ ਪਵਨਪੁਤਰ ਹਨੂੰਮਾਨ।’’
ਸੋਸ਼ਲ ਮੀਡੀਆ ਯੂਜ਼ਰਸ ਇਕ ਵਾਰ ਮੁੜ ਬਜਰੰਗ ਬਲੀ ਦੇ ਲੁੱਕ ’ਤੇ ਭੜਕ ਗਏ ਹਨ, ਜੋ ਇਸ ਤੋਂ ਪਹਿਲਾਂ ਫ਼ਿਲਮ ਦੇ ਟੀਜ਼ਰ ਦੇ ਸਮੇਂ ਦੇਖਣ ਨੂੰ ਮਿਲਿਆ ਸੀ। ਸੋਸ਼ਲ ਮੀਡੀਆ ’ਤੇ ਪੋਸਟਰ ’ਤੇ ਕਈ ਅਜਿਹੇ ਕੁਮੈਂਟਸ ਦੇਖਣ ਨੂੰ ਮਿਲ ਰਹੇ ਹਨ, ਜਿਥੇ ਇਸ ਪੋਸਟਰ ਤੇ ਫ਼ਿਲਮ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾ ਰਹੇ ਹਨ।
ਇਕ ਯੂਜ਼ਰ ਨੇ ਲਿਖਿਆ, ‘‘ਲੰਮੀ ਦਾੜ੍ਹੀ ਤੇ ਬਿਨਾਂ ਮੁੱਛ ਦੇ ਹਨੂੰਮਾਨ, ਮਜ਼ਾਕ ਉਡਾਇਆ ਜਾ ਰਿਹਾ ਹੈ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਸੱਚ ਆਖਾਂ ਤਾਂ ਬਹੁਤ ਬੁਰਾ ਹੈ, ਮੁਆਫ਼ੀ ਪਰ ਹਨੂੰਮਾਨ ਜੀ ਨਹੀਂ, ਮੌਲਵੀ ਜੀ ਲੱਗ ਰਹੇ ਹਨ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।