ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੱਡੀ ਨਾਕਾਮੀ! 8ਵੀਂ ਦੇ ਪ੍ਰਸ਼ਨ ਪੱਤਰ ''ਚ ਪੰਜਾਬੀ ਦੀ ਅਣਦੇਖੀ ''ਤੇ ਭੜਕੇ ਪਰਗਟ ਸਿੰਘ
Friday, Feb 20, 2026 - 05:47 PM (IST)
ਚੰਡੀਗੜ੍ਹ (ਵੈੱਬ ਡੈਸਕ): ਕਾਂਗਰਸੀ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ 8ਵੀਂ ਜਮਾਤ ਦੀ ਪ੍ਰੀਖਿਆ ਦੌਰਾਨ ਪ੍ਰਸ਼ਨ ਪੱਤਰਾਂ ਵਿਚ ਹੋਈ ਵੱਡੀ ਅਣਗਹਿਲੀ 'ਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਝਾੜ ਪਾਈ ਹੈ। ਉਨ੍ਹਾਂ ਇਸ ਨੂੰ ਬਹੁਤ ਗੰਭੀਰ ਪ੍ਰਬੰਧਕੀ ਅਤੇ ਤਕਨੀਕੀ ਨਾਕਾਮੀ ਕਰਾਰ ਦਿੱਤਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇੱਕ ਬਹੁਤ ਗੰਭੀਰ ਪ੍ਰਬੰਧਕੀ ਅਤੇ ਤਕਨੀਕੀ ਨਾਕਾਮੀ ਸਾਹਮਣੇ ਆਈ ਹੈ।
— Pargat Singh (@PargatSOfficial) February 20, 2026
ਅੱਠਵੀਂ ਜਮਾਤ ਦੇ ਵਿਗਿਆਨ ਦੇ ਪ੍ਰਸ਼ਨ ਪੱਤਰ ਵਿੱਚ ਪੰਜਾਬੀ (ਗੁਰਮੁਖੀ) ਵਰਜਨ ਤੋਂ 15 ਅੰਕਾਂ ਦੇ 3 ਪ੍ਰਸ਼ਨ ਗਾਇਬ ਸਨ, ਜਦਕਿ ਹਿੰਦੀ ਅਤੇ ਅੰਗਰੇਜ਼ੀ ਵਰਜਨ ਪੂਰੇ 30 ਪ੍ਰਸ਼ਨਾਂ ਨਾਲ ਛਪੇ। ਇਹ ਕੋਈ ਛੋਟੀ ਗਲਤੀ ਨਹੀਂ, ਸਗੋਂ ਪ੍ਰਬੰਧਕੀ ਲਾਪਰਵਾਹੀ… pic.twitter.com/q1QIh0zi72
ਪਰਗਟ ਸਿੰਘ ਨੇ ਦੱਸਿਆ ਕਿ ਅੱਠਵੀਂ ਜਮਾਤ ਦੇ ਵਿਗਿਆਨ ਦੇ ਪ੍ਰਸ਼ਨ ਪੱਤਰ ਵਿਚ ਪੰਜਾਬੀ (ਗੁਰਮੁਖੀ) ਵਰਜ਼ਨ ਤੋਂ 15 ਅੰਕਾਂ ਦੇ 3 ਪ੍ਰਸ਼ਨ ਗਾਇਬ ਸਨ, ਜਦਕਿ ਹਿੰਦੀ ਅਤੇ ਅੰਗਰੇਜ਼ੀ ਵਰਜ਼ਨ ਪੂਰੇ 30 ਪ੍ਰਸ਼ਨਾਂ ਨਾਲ ਛਪੇ। ਇਹ ਕੋਈ ਛੋਟੀ ਗਲਤੀ ਨਹੀਂ, ਸਗੋਂ ਪ੍ਰਬੰਧਕੀ ਲਾਪਰਵਾਹੀ ਅਤੇ ਖੇਤਰੀ ਭਾਸ਼ਾ ਨਾਲ ਭੇਦਭਾਵ ਦਾ ਸਪੱਸ਼ਟ ਮਾਮਲਾ ਹੈ। 3 ਲੱਖ ਤੋਂ ਵੱਧ ਪੰਜਾਬੀ ਮਾਧਿਅਮ ਦੇ ਵਿਦਿਆਰਥੀ ਇਸ ਗਲਤੀ ਕਾਰਨ ਲਗਭਗ 19% ਅੰਕਾਂ ਦੇ ਨੁਕਸਾਨ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਅਤੇ ਪੰਜਾਬੀ ਭਾਸ਼ਾ ਨਾਲ ਹੋ ਰਹੀ ਇਸ ਅਣਦੇਖੀ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।
