ਫਿਲਮ ਦੇ ਬਹਾਨੇ ਘਰ ਬੁਲਾਇਆ ਤੇ ਫਿਰ...'ਜੋਸ਼' ਫੇਮ ਅਭਿਨੇਤਾ ਸ਼ਰਦ ਕਪੂਰ ’ਤੇ ਲੱਗੇ ਗੰਭੀਰ ਦੋਸ਼

Sunday, Dec 01, 2024 - 09:54 AM (IST)

ਫਿਲਮ ਦੇ ਬਹਾਨੇ ਘਰ ਬੁਲਾਇਆ ਤੇ ਫਿਰ...'ਜੋਸ਼' ਫੇਮ ਅਭਿਨੇਤਾ ਸ਼ਰਦ ਕਪੂਰ ’ਤੇ ਲੱਗੇ ਗੰਭੀਰ ਦੋਸ਼

ਮੁੰਬਈ (ਅਨਸ)- ਬਾਲੀਵੁੱਡ ਅਭਿਨੇਤਾ ਸ਼ਰਦ ਕਪੂਰ ਵਿਰੁੱਧ ਇੱਥੇ ਪੱਛਮੀ ਉਪਨਗਰ ’ਚ ਆਪਣੇ ਘਰ ’ਚ ਇਕ ਔਰਤ ਨਾਲ ਛੇੜਛਾੜ ਕਰਨ ਤੇ ਸੈਕਸ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਘਟਨਾ ਇਸ ਹਫਤੇ ਦੇ ਸ਼ੁਰੂ ’ਚ ਵਾਪਰੀ ਸੀ। 32 ਸਾਲਾ ਔਰਤ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਸ਼ਰਦ ਕਪੂਰ ਨੇ ਉਸ ਨੂੰ ਫਿਲਮ ਦੀ ਸ਼ੂਟਿੰਗ ਬਾਰੇ ਗੱਲ ਕਰਨ ਦੇ ਬਹਾਨੇ ਆਪਣੇ ਘਰ ਬੁਲਾਇਆ ਸੀ।

ਇਹ ਵੀ ਪੜ੍ਹੋ: ਅਰਸ਼ ਡੱਲਾ ਨੂੰ ਕੈਨੇਡਾ ਨੇ ਦਿੱਤੀ ਜ਼ਮਾਨਤ

ਦੋਸ਼ ਹੈ ਕਿ ਅਭਿਨੇਤਾ ਨੇ ਔਰਤ ਨੂੰ ਆਪਣੇ ਬੈੱਡਰੂਮ ’ਚ ਬੁਲਾਇਆ ਤੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ। ਇਸ ਤੋਂ ਬਾਅਦ ਕਪੂਰ ਨੇ ਔਰਤ ਨੂੰ ਵ੍ਹਟਸਐਪ ’ਤੇ ਕਥਿਤ ਤੌਰ ’ਤੇ ਅਪਸ਼ਬਦ ਵਾਲਾ ਸੰਦੇਸ਼ ਵੀ ਭੇਜਿਆ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਸ਼ਰਦ ਕਪੂਰ ਵਿਰੁੱਧ ਧਾਰਾ 74 (ਕਿਸੇ ਔਰਤ ’ਤੇ ਉਸ ਦੀ ਸ਼ਾਨ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਹਮਲਾ ਜਾਂ ਅਪਰਾਧਿਕ ਤਾਕਤ ਦੀ ਵਰਤੋਂ), ਧਾਰਾ 75 (ਸੈਕਸ ਸ਼ੋਸ਼ਣ) ਤੇ ਧਾਰਾ 79 (ਸ਼ਬਦਾਂ ਜਾਂ ਇਸ਼ਾਰਿਆਂ ਨਾਲ ਔਰਤ ਦੀ ਇੱਜ਼ਤ ਨੂੰ ਠੇਸ ਪਹੁੰਚਾਉਣਾ) ਅਧੀਨ ਐੱਫ. ਆਈ. ਆਰ. ਦਰਜ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News