''ਹੋਟਲ ਦੇ ਨੇੜੇ ਹੋ ਰਹੇ ਨੇ ਧਮਾਕੇ, ਬਹੁਤ ਡਰ ਲੱਗ ਰਿਹੈ''; ਦੁਬਈ ''ਚ ਫਸੀ Bigg Boss ਫੇਮ ਮਾਨਿਆ ਸਿੰਘ

Tuesday, Mar 03, 2026 - 04:17 PM (IST)

''ਹੋਟਲ ਦੇ ਨੇੜੇ ਹੋ ਰਹੇ ਨੇ ਧਮਾਕੇ, ਬਹੁਤ ਡਰ ਲੱਗ ਰਿਹੈ''; ਦੁਬਈ ''ਚ ਫਸੀ Bigg Boss ਫੇਮ ਮਾਨਿਆ ਸਿੰਘ

ਦੁਬਈ (ਏਜੰਸੀ) : ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਅਤੇ ਜੰਗੀ ਹਾਲਾਤਾਂ ਦੇ ਵਿਚਕਾਰ ਸਾਬਕਾ 'ਬਿੱਗ ਬੌਸ' ਕੰਟੈਸਟੈਂਟ ਅਤੇ ਮਿਸ ਇੰਡੀਆ 2020 ਦੀ ਰਨਰ-ਅਪ ਮਾਨਿਆ ਸਿੰਘ ਦੁਬਈ ਵਿੱਚ ਫਸ ਗਈ ਹੈ। ਮਾਨਿਆ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕਰਕੇ ਉੱਥੋਂ ਦੇ ਭਿਆਨਕ ਹਾਲਾਤਾਂ ਦਾ ਜ਼ਿਕਰ ਕੀਤਾ ਹੈ, ਜਿਸ ਨੂੰ ਸੁਣ ਕੇ ਉਸ ਦੇ ਪ੍ਰਸ਼ੰਸਕ ਕਾਫੀ ਚਿੰਤਤ ਹਨ।

ਇਹ ਵੀ ਪੜ੍ਹੋ: ''ਉਹ ਮੈਨੂੰ ਮਾਰ ਦੇਣਗੇ..!'', ਖਾਮੇਨੇਈ ਦੀ ਮੌਤ ਦਾ ਜਸ਼ਨ ਮਨਾਉਣ ਵਾਲੀ ਅਦਾਕਾਰਾ ਨੂੰ ਸਤਾਉਣ ਲੱਗਾ ਡਰ

"ਮੈਨੂੰ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ"

ਮਾਨਿਆ ਸਿੰਘ ਨੇ ਦੱਸਿਆ ਕਿ ਉਸ ਦੀ ਵਾਪਸੀ ਦੀ ਫਲਾਈਟ ਰੱਦ ਹੋ ਗਈ ਹੈ ਅਤੇ ਉਹ ਇੱਕ ਹੋਟਲ ਦੀ 65ਵੀਂ ਮੰਜ਼ਿਲ 'ਤੇ ਰੁਕੀ ਹੋਈ ਹੈ। ਵੀਡੀਓ ਵਿੱਚ ਉਸ ਨੇ ਕਿਹਾ, "ਕੱਲ੍ਹ ਰਾਤ ਬਹੁਤ ਮੁਸ਼ਕਲ ਸੀ, ਮੈਨੂੰ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਅੱਜ ਸਵੇਰੇ 9 ਵਜੇ ਫਿਰ ਮੇਰੇ ਹੋਟਲ ਦੇ ਨੇੜੇ ਇੱਕ ਜ਼ੋਰਦਾਰ ਧਮਾਕਾ ਹੋਇਆ। ਮੈਂ 65ਵੀਂ ਮੰਜ਼ਿਲ 'ਤੇ ਹਾਂ, ਇਸ ਲਈ ਸਥਿਤੀ ਬਹੁਤ ਡਰਾਉਣੀ ਲੱਗ ਰਹੀ ਹੈ। ਏਅਰਲਾਈਨ ਨੇ ਅਜੇ ਕੁੱਝ ਨਹੀਂ ਕਿਹਾ ਹੈ ਪਰ ਹੋਟਲ ਨੇ ਸਾਨੂੰ ਦੱਸਿਆ ਹੈ ਕਿ ਕਿ ਲੋਕਾਂ ਨੂੰ ਬਾਹਰ ਕੱਢਣ (Evacuation) ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।"

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੂੰ ਹੋਇਆ ਕੈਂਸਰ, ਕੰਮ ਤੋਂ ਲਿਆ ਬ੍ਰੇਕ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਪੋਸਟ

 
 
 
 
 
 
 
 
 
 
 
 
 
 
 
 

A post shared by Manyaa Singh (@manyasingh993)

ਦੁਬਈ ਅਤੇ ਆਬੂਧਾਬੀ ਦੇ ਏਅਰਪੋਰਟ ਬੰਦ

ਇਜ਼ਰਾਈਲ-ਅਮਰੀਕਾ ਅਤੇ ਈਰਾਨ ਦੇ ਵਿਚਕਾਰ ਵਧਦੀ ਜੰਗ ਕਾਰਨ ਸੰਯੁਕਤ ਅਰਬ ਅਮੀਰਾ (UAE) ਵਿੱਚ ਹਾਈ ਅਲਰਟ ਜਾਰੀ ਹੈ। ਦੁਬਈ ਅਤੇ ਆਬੂਧਾਬੀ ਦੇ ਹਵਾਈ ਅੱਡੇ ਫਿਲਹਾਲ ਬੰਦ ਕਰ ਦਿੱਤੇ ਗਏ ਹਨ। ਐਤਵਾਰ ਨੂੰ ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਈਰਾਨ ਨੇ ਕਈ ਅਰਬ ਦੇਸ਼ਾਂ 'ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਹਨ, ਜਿਸ ਕਾਰਨ ਪੂਰੇ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ। UAE ਸਰਕਾਰ ਨੇ ਸੈਲਾਨੀਆਂ ਅਤੇ ਨਿਵਾਸੀਆਂ ਨੂੰ ਸਿਰਫ਼ ਅਧਿਕਾਰਤ ਸਰੋਤਾਂ 'ਤੇ ਭਰੋਸਾ ਕਰਨ ਦੀ ਅਪੀਲ ਕੀਤੀ ਹੈ। ਮਾਨਿਆ ਸਿੰਘ ਨੇ ਵੀਡੀਓ ਦੇ ਅੰਤ ਵਿੱਚ ਕਿਹਾ ਕਿ ਉਹ ਬੱਸ ਹੁਣ ਰੱਬ ਅੱਗੇ ਅਰਦਾਸ ਕਰ ਰਹੀ ਹੈ ਕਿ ਸਭ ਕੁਝ ਠੀਕ ਹੋ ਜਾਵੇ ਅਤੇ ਉਹ ਸੁਰੱਖਿਅਤ ਭਾਰਤ ਵਾਪਸ ਪਰਤ ਸਕੇ।

ਇਹ ਵੀ ਪੜ੍ਹੋ: 'ਮੌਤ ਦੇ ਸਾਏ' ਚੋਂ ਨਿਕਲ ਘਰ ਪਹੁੰਚੀ ਈਸ਼ਾ ਗੁਪਤਾ! ਜੰਗ ਦੌਰਾਨ ਆਬੂਧਾਬੀ 'ਚ ਫਸੀ Actress ਦੀ ਹੋਈ ਸੁਰੱਖਿਅਤ ਵਾਪਸੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News