ਅਦਾਕਾਰ ਸ਼ਹੀਰ ਸ਼ੇਖ ਬਣੇ ਪਿਤਾ, ਪਤਨੀ ਨੇ ਦਿੱਤਾ ਧੀ ਨੂੰ ਜਨਮ

2021-09-11T18:01:00.323

ਮੁੰਬਈ : ਟੀਵੀ ਦੇ ਮਸ਼ਹੂਰ ਅਦਾਕਾਰ ਸ਼ਹੀਰ ਸ਼ੇਖ਼ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਕੁਝ ਦਿਨ ਪਹਿਲਾਂ ਹੀ ਸ਼ਹੀਰ ਸ਼ੇਖ਼ ਦੀ ਪਤਨੀ ਰੁਚੀਕਾ ਕਪੂਰ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ ਜਿਸ ਤੋਂ ਬਾਅਦ ਹੁਣ ਖ਼ਬਰ ਆਈ ਹੈ ਕਿ ਰੁਚੀਕਾ ਕਪੂਰ ਅਤੇ ਸ਼ਹੀਰ ਸ਼ੇਖ਼ ਮਾਤਾ-ਪਿਤਾ ਬਣ ਗਏ ਹਨ। ਸ਼ਹੀਰ ਅਤੇ ਰੁਚੀਕਾ ਦੇ ਘਰ ਧੀ ਨੇ ਜਨਮ ਲਿਆ ਹੈ। ਇਹ ਖ਼ਬਰ ਆਉਂਦੇ ਹੀ ਸ਼ਹੀਰ ਅਤੇ ਰੁਚੀਕਾ ਦੇ ਫੈਨਜ਼ ਉਨ੍ਹਾਂ ਨੂੰ ਵਧਾਈਆਂ ਦੇਣ ’ਚ ਜੁੱਟ ਗਏ ਹਨ।


ਖਬਰਾਂ ਅਨੁਸਾਰ ਰੁਚੀਕਾ ਕਪੂਰ ਨੇ 10 ਸਤੰਬਰ ਨੂੰ ਧੀ ਨੂੰ ਜਨਮ ਦਿੱਤਾ ਹੈ। ਘਰ ’ਚ ਧੀ ਦੇ ਜਨਮ ਨਾਲ ਸ਼ਹੀਰ ਅਤੇ ਰੁਚੀਕਾ ਦਾ ਪਰਿਵਾਰ ਬਹੁਤ ਖੁਸ਼ ਹੈ। ਹਾਲਾਂਕਿ ਦੋਵਾਂ ’ਚੋਂ ਕਿਸੇ ਨੇ ਵੀ ਇਸ ਦੀ ਹੁਣ ਤੱਕ ਅਧਿਕਾਰਿਤ ਰੂਪ ਨਾਲ ਪੁਸ਼ਟੀ ਨਹੀਂ ਕੀਤੀ ਨਾ ਹੀ ਸੋਸ਼ਲ ਮੀਡੀਆ ’ਤੇ ਕੋਈ ਪੋਸਟ ਸ਼ੇਅਰ ਕੀਤੀ ਹੈ ਪਰ ਇਸ ਖ਼ਬਰ ਦੇ ਆਉਂਦੇ ਹੀ ਸ਼ਹੀਰ ਅਤੇ ਰੁਚੀਕਾ ਦੇ ਫੈਨਜ਼ ਵਿਚਕਾਰ ਕਾਫੀ ਖੁਸ਼ੀ ਦੇਖੀ ਜਾ ਰਹੀ ਹੈ। ਸਾਰੇ ਉਨ੍ਹਾਂ ਦੋਵਾਂ ਨੂੰ ਵਧਾਈਆਂ ਦੇ ਰਹੇ ਹਨ।


Aarti dhillon

Content Editor Aarti dhillon