ਅਮਿਰ ਖਾਨ ਦੀ ‘ਸਿਤਾਰੇ ਜ਼ਮੀਨ ਪਰ’ ਦਾ ਪੋਸਟਰ ਜਾਰੀ, 20 ਜੂਨ ਨੂੰ ਹੋਵੇਗੀ ਰਿਲੀਜ਼

Tuesday, May 06, 2025 - 05:15 PM (IST)

ਅਮਿਰ ਖਾਨ ਦੀ ‘ਸਿਤਾਰੇ ਜ਼ਮੀਨ ਪਰ’ ਦਾ ਪੋਸਟਰ ਜਾਰੀ, 20 ਜੂਨ ਨੂੰ ਹੋਵੇਗੀ ਰਿਲੀਜ਼

ਮੁੰਬਈ- 2007 ਦੀ ਸੁਪਰਹਿੱਟ ਫਿਲਮ ‘ਤਾਰੇ ਜ਼ਮੀਨ ਪਰ’ ਦਾ ਸਪਰੀਚੁਅਲ ਸੀਕਵਲ ਕਹੀ ਜਾ ਰਹੀ ਆਮਿਰ ਖਾਨ ਦੀ ਫਿਲਮ ‘ਸਿਤਾਰੇ ਜ਼ਮੀਨ ਪਰ’ ਦਾ ਐਲਾਨ ਹੁੰਦੇ ਹੀ ਲੋਕਾਂ ਵਿਚ ਐਕਸਾਈਟਮੈਂਟ ਬਣੀ ਹੋਈ ਸੀ। ਫਿਲਮ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। ਇਸ ਦਾ ਪਹਿਲਾ ਆਫਿਸ਼ੀਅਲ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਫਿਲਮ 20 ਜੂਨ ਨੂੰ ਰਿਲੀਜ਼ ਹੋਵੇਗੀ। ਪੋਸਟਰ ਵਿਚ ਆਮਿਰ ਖਾਨ ਨਾਲ 10 ਨਵੇਂ ਚਿਹਰੇ ਵੀ ਨਜ਼ਰ ਆ ਰਹੇ ਹਨ, ਜੋ ਇਸ ਗੱਲ ਦਾ ਇਸ਼ਾਰਾ ਕਰ ਰਹੇ ਹਨ ਕਿ ਇਕ ਹੋਰ ਖੁਬਸੂਰਤ, ਤਾਜ਼ਗੀ ਭਰੀ ਤੇ ਦਿਲ ਛੂਹ ਲੈਣ ਵਾਲੀ ਕਹਾਣੀ ਆਉਣ ਵਾਲੀ ਹੈ।

‘ਸਿਤਾਰੇ ਜ਼ਮੀਨ ਪਰ’ ਜ਼ਰੀਏ ਆਮਿਰ ਖਾਨ ਪ੍ਰੋਡਕਸ਼ਨਜ਼ 10 ਡੈਬਿਊ ਅਦਾਕਾਰਾਂ ਨੂੰ ਲਾਂਚ ਕਰ ਰਿਹਾ ਹੈ, ਜਿਸ ਵਿਚ ਅਰੂਸ਼ ਦੱਤਾ, ਗੋਪੀ ਕ੍ਰਿਸ਼ਨ ਵਰਮਾ, ਸੰਬਿਤ ਦੇਸਾਈ, ਵੇਦਾਂਤ ਸ਼ਰਮਾ, ਆਯੁਸ਼ ਭੰਸਾਲੀ, ਅਸੀਸ ਪੇਂਡਸੇ, ਰਿਸ਼ੀ ਸ਼ਾਹਾਨੀ, ਰਿਸ਼ਭ ਜੈਨ, ਨਮਨ ਮਿਸ਼ਰਾ ਤੇ ਸਿਮਰਨ ਮੰਗੇਸ਼ਕਰ ਸ਼ਾਮਿਲ ਹਨ। ‘ਸਿਤਾਰੇ ਜ਼ਮੀਨ ਪਰ’ ਜ਼ਰੀਏ ਆਮਿਰ ਖਾਨ ਲੰਬੇ ਸਮੇਂ ਬਾਅਦ ਵੱਡੇ ਪਰਦੇ ’ਤੇ ਵਾਪਸੀ ਕਰ ਰਹੇ ਹਨ। ਇਸ ਵਾਰ ਉਨ੍ਹਾਂ ਨਾਲ ਜੈਨੇਲੀਆ ਦੇਸ਼ਮੁਖ ਨਜ਼ਰ ਆਵੇਗੀ।

ਪੋਸਟਰ ਦੇਖ ਕੇ ਸਾਫ਼ ਲੱਗਦਾ ਹੈ ਕਿ ਆਮਿਰ ਕੁਝ ਬੇਹੱਦ ਖਾਸ ਲੈ ਕੇ ਆ ਰਹੇ ਹਨ। ਫੈਨਜ਼ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਫਿਲਮ ਦਾ ਨਿਰਦੇਸ਼ਨ ਆਰ.ਐੱਸ. ਪ੍ਰਸੰਨਾ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ ‘ਸ਼ੁਭ ਮੰਗਲ ਸਾਵਧਾਨ’ ਵਰਗੀ ਬੈਰੀਅਰ ਤੋਡ਼ਣ ਵਾਲੀ ਹਿੱਟ ਫਿਲਮ ਬਣਾ ਚੁੱਕੇ ਹਨ।


author

cherry

Content Editor

Related News