ਖ਼ੁਦ ਨੂੰ ਡਾਇਰੈਕਟਰ ਤੇ ਪ੍ਰੋਡਿਊਸਰ ਦੱਸ ਕੇ 4.43 ਲੱਖ ਰੁਪਏ ਠੱਗੇ

Wednesday, Jan 18, 2023 - 05:12 PM (IST)

ਖ਼ੁਦ ਨੂੰ ਡਾਇਰੈਕਟਰ ਤੇ ਪ੍ਰੋਡਿਊਸਰ ਦੱਸ ਕੇ 4.43 ਲੱਖ ਰੁਪਏ ਠੱਗੇ

ਨਵੀਂ ਦਿੱਲੀ (ਨਵੋਦਿਆ ਟਾਈਮਜ਼)– ਖ਼ੁਦ ਨੂੰ ਡਾਇਰੈਕਟਰ ਤੇ ਪ੍ਰੋਡਿਊਸਰ ਦੱਸਣ ਵਾਲੇ ਇਕ ਵਿਅਕਤੀ ਨੇ ਇਕ ਨੌਜਵਾਨ ਤੋਂ 4,43,000 ਰੁਪਏ ਠੱਗ ਲਏ। ਪੀੜਤ ਨੌਜਵਾਨ ਨੇ ਠੱਗ ਖ਼ਿਲਾਫ਼ ਬਾਹਰੀ ਉੱਤਰੀ ਜ਼ਿਲੇ ਦੇ ਸਾਈਬਰ ਥਾਣੇ ’ਚ ਰਿਪੋਰਟ ਦਰਜ ਕਰਵਾਈ ਹੈ।

ਪੁਲਸ ਟੀਮ ਪੀੜਤਾ ਤੋਂ ਬੈਂਕ ਖ਼ਾਤੇ ਤੇ ਮੋਬਾਇਲ ਫ਼ੋਨ ਦੀ ਡਿਟੇਲ ਲੈ ਕੇ ਮੁਲਜ਼ਮ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸਿਰਫ਼ ਇਸ ਦਿਨ 99 ਰੁਪਏ 'ਚ ਆਪਣੀ ਮਨਪਸੰਦ ਫ਼ਿਲਮ ਵੇਖਣ ਦਾ ਮੌਕਾ, ਪੜ੍ਹੋ ਪੂਰੀ ਖ਼ਬਰ

ਨਰੇਲਾ ਨਿਵਾਸੀ ਪ੍ਰਸ਼ਾਂਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਉਸ ਨਾਲ ਅਨੁਜ ਕੁਮਾਰ ਓਝਾ ਨੇ ਠੱਗੀ ਮਾਰੀ ਹੈ।

ਅਨੁਜ ਨੇ ਖ਼ੁਦ ਨੂੰ ਡਾਇਰੈਕਟਰ ਤੇ ਪ੍ਰੋਡਿਊਸਰ ਦੱਸਿਆ ਸੀ। ਅਨੁਜ ਨੇ ਉਸ ਨੂੰ ਅਦਾਕਾਰ ਤੇ ਮਾਡਲ ਵਜੋਂ ਨੌਕਰੀ ਦਿਵਾਉਣ ਦੇ ਬਹਾਨੇ ਠੱਗੀ ਕੀਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News