‘ਬਿੱਗ ਬੌਸ OTT 3’ ਦੀ ਰਿਲੀਜ਼ ਡੇਟ ਆਈ ਸਾਹਮਣੇ, ਅਨਿਲ ਕਪੂਰ ਪ੍ਰਤੀਯੋਗੀਆਂ ਨੂੰ ਹੋਸਟ ਕਰਦੇ ਆਉਣਗੇ ਨਜ਼ਰ

05/30/2024 4:47:28 PM

ਮੁੰਬਈ (ਬਿਊਰੋ): ਰਿਐਲਿਟੀ ਸ਼ੋਅ ‘ਬਿੱਗ ਬੌਸ ਓ.ਟੀ.ਟੀ. 3’ ਦੇ ਸ਼ੁਰੂ ਹੋਣ ਦਾ ਫੈਨਜ਼ ਕਾਫ਼ੀ ਦੇਰ ਤੋਂ ਇੰਤਜ਼ਾਰ ਕਰ ਰਹੇ ਹਨ। ਫੈਨਜ਼ ਇਹ ਜਾਣਨ ਲਈ ਬਹੁਤ ਉਤਸੁਕ ਹਨ ਕਿ ਸ਼ੋਅ ਕਦੋਂ ਸ਼ੁਰੂ ਹੋਵੇਗਾ। ਦੱਸ ਦੇਈਏ ਕਿ ਇਸ ਗੱਲ ਦੀ ਪੁਸ਼ਟੀ ਹੋ ​​ਚੁੱਕੀ ਹੈ ਕਿ ਇਸ ਵਾਰ ਸਲਮਾਨ ਖਾਨ ਸ਼ੋਅ ਨੂੰ ਹੋਸਟ ਨਹੀਂ ਕਰਨਗੇ। ਇਸ ਵਾਰ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਘਰ ‘ਚ ਮੌਜੂਦ ਪ੍ਰਤੀਯੋਗੀਆਂ ਨੂੰ ਹੋਸਟ ਕਰਦੇ ਨਜ਼ਰ ਆਉਣ ਵਾਲੇ ਹਨ।ਫੈਨਜ਼ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅਨਿਲ ਕਪੂਰ ਇਸ ਸ਼ੋਅ ਨੂੰ ਕਿਵੇਂ ਹੋਸਟ ਕਰਦੇ ਹਨ। 

ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਦਲਜੀਤ ਕੌਰ ਦੇ ਦੋਸ਼ਾਂ 'ਤੇ ਪਤੀ ਨਿਖਿਲ ਪਟੇਲ ਨੇ ਤੋੜੀ ਚੁੱਪੀ, ਦਿੱਤਾ ਇਹ ਬਿਆਨ

ਤੁਹਾਨੂੰ ਦੱਸ ਦੇਈਏ ਕਿ ‘ਬਿੱਗ ਬੌਸ ਓ.ਟੀ.ਟੀ. ਸੀਜ਼ਨ 2’ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਅਤੇ ਜਿਸ ਵਿੱਚ ਵਾਈਲਡਕਾਰਡ ਪ੍ਰਤੀਯੋਗੀ ਐਲਵਿਸ਼ ਯਾਦਵ ਨੇ ਟਰਾਫੀ ਜਿੱਤ ਕੇ ਇਤਿਹਾਸ ਰਚ ਦਿੱਤਾ। ਅਭਿਸ਼ੇਕ ਮਲਹਾਨ ਪਹਿਲੇ ਰਨਰ-ਅੱਪ ਰਹੇ। ਸ਼ੋਅ ਦੇ ਨਿਰਮਾਤਾ ਆਉਣ ਵਾਲੇ ਸੀਜ਼ਨ ਨੂੰ ਫਿਰ ਤੋਂ ਸ਼ਾਨਦਾਰ ਬਣਾਉਣ ਦੀ ਤਿਆਰੀ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ। ‘ਬਿੱਗ ਬੌਸ ਓ.ਟੀ.ਟੀ. ਸੀਜ਼ਨ 3’ ਅਗਲੇ ਮਹੀਨੇ ਜੂਨ ‘ਚ ਜੀਓ ਸਿਨੇਮਾ ‘ਤੇ ਪ੍ਰੀਮੀਅਰ ਹੋਣ ਜਾ ਰਿਹਾ ਹੈ। ਇਸ ਸ਼ੋਅ ਨੂੰ ਇਸ ਡਿਜੀਟਲ ਪਲੇਟਫਾਰਮ ‘ਤੇ ਵਿਸ਼ੇਸ਼ ਤੌਰ ‘ਤੇ ਸਟ੍ਰੀਮ ਕੀਤਾ ਜਾਵੇਗਾ। ਹਾਲ ਹੀ 'ਚ ਨਿਰਮਾਤਾਵਾਂ ਨੇ ਸ਼ੋਅ ਦੀ ਵਾਪਸੀ ਦਾ ਐਲਾਨ ਕੀਤਾ ਅਤੇ ਇਸਦਾ ਪਹਿਲਾ ਪ੍ਰੋਮੋ ਜਾਰੀ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ- ਸੰਨੀ ਦਿਓਲ ਦੀਆਂ ਵਧੀਆਂ ਮੁਸ਼ਕਲਾਂ, ਫ਼ਿਲਮਮੇਕਰ ਨੇ ਲਗਾਇਆ ਧੋਖਾਧੜੀ ਦਾ ਦੋਸ਼

ਦੱਸਣਯੋਗ ਹੈ ਕਿ 'ਬਿੱਗ ਬੌਸ ਓ.ਟੀ.ਟੀ.' ਦਾ ਪਹਿਲਾ ਸੀਜ਼ਨ ਕਰਨ ਜੌਹਰ ਨੇ ਹੋਸਟ ਕੀਤਾ ਸੀ, ਜਿਸ ਤੋਂ ਬਾਅਦ ਸਲਮਾਨ ਖਾਨ ਨੇ ਦੂਜੇ ਸੀਜ਼ਨ ਨੂੰ ਹੋਸਟ ਕੀਤਾ ਸੀ ਅਤੇ ਹੁਣ ਤੀਜੇ ਸੀਜ਼ਨ ਲਈ ਅਨਿਲ ਕਪੂਰ ਨਾਲ ਸ਼ੋਅ ਦੀ ਮੇਜ਼ਬਾਨੀ ਕਰਨ ਲਈ ਸੰਪਰਕ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੋਅ ‘ਬਿੱਗ ਬੌਸ ਓ.ਟੀ.ਟੀ. ਸੀਜ਼ਨ 3’ ਪਹਿਲਾਂ ਮਈ ‘ਚ ਸ਼ੁਰੂ ਹੋਣਾ ਸੀ, ਪਰ ਇਸ ‘ਚ ਇਕ ਮਹੀਨੇ ਦੀ ਦੇਰੀ ਹੋ ਗਈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Anuradha

Content Editor

Related News