ਪਾਕਿਸਤਾਨ ’ਚ ਮੈਨਹੋਲ ਦੀ ਸਫ਼ਾਈ ਕਰਦੇ ਸਮੇਂ 3 ਈਸਾਈਆਂ ਦੀ ਗੈਸ ਚੜ੍ਹਨ ਨਾਲ ਮੌਤ

06/12/2024 6:41:44 PM

ਪਾਕਿਸਤਾਨ (ਵਿਨੋਦ) : ਪਾਕਿਸਤਾਨ ਦੇ ਸ਼ਹਿਰ ਹੈਦਰਾਬਾਦ ਤੋਂ 30 ਕਿਲੋਮੀਟਰ ਦੂਰ ਟਾਂਡੋ ਮੁਹੰਮਦ ਖਾਨ ਕਸਬੇ ਵਿਚ ਇਕ ਮੈਨਹੋਲ ਵਿਚ ਤਿੰਨ ਈਸਾਈ ਸੈਨੀਟੇਸ਼ਨ ਕਰਮਚਾਰੀਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਅਤੇ ਇਕ ਹੋਰ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਵਾਰਸਾਂ ਨੇ ਇਸ ਦਾ ਵਿਰੋਧ ਕੀਤਾ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਮ੍ਰਿਤਕ ਯੂਨੁਸ ਹਿਦਾਇਤ, ਬਾਦਲ ਗੁਜਰਾਤੀ ਅਤੇ ਯੂਨਸ ਮਸੀਹ ਕਸਬੇ ਵਿੱਚ ਅਕਸਾ ਮਸਜਿਦ ਨੇੜੇ ਇੱਕ ਮੈਨਹੋਲ ਦੀ ਸਫਾਈ ਕਰ ਰਹੇ ਸਨ। 

ਇਹ ਵੀ ਪੜ੍ਹੋ - IND vs PAK ਮੈਚ ਦਾ ਵਲੌਗ ਬਣਾਉਣ ਵਾਲੇ YouTuber ਦਾ ਪਾਕਿ 'ਚ ਗੋਲੀਆਂ ਮਾਰ ਕੇ ਕਤਲ

ਇਸ ਦੌਰਾਨ ਆਕਸੀਜਨ ਦੀ ਕਮੀ ਕਾਰਨ ਮੈਨਹੋਲ ’ਚ ਤਿੰਨਾਂ ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ ਇੱਕ ਨੂੰ ਗੰਭੀਰ ਹਾਲਤ ਵਿੱਚ ਮੈਨਹੋਲ ਵਿੱਚੋਂ ਬਾਹਰ ਕੱਢ ਲਿਆ ਗਿਆ। ਉਨ੍ਹਾਂ ਦੀਆਂ ਲਾਸ਼ਾਂ ਬਾਅਦ ਵਿੱਚ ਇੱਕ ਐਨਜੀਓ ਵਰਕਰ ਤਾਰਿਕ ਖਾਨ ਨੇ ਬਰਾਮਦ ਕੀਤੀਆਂ। ਮ੍ਰਿਤਕ ਮਜ਼ਦੂਰਾਂ ਦੇ ਵਾਰਸਾਂ ਅਤੇ ਰਿਸ਼ਤੇਦਾਰਾਂ ਨੇ ਸਫ਼ਾਈ ਦਾ ਸਾਮਾਨ ਨਾ ਮਿਲਣ ਕਾਰਨ ਇਸਾਈ ਭਾਈਚਾਰੇ ਦੇ ਤਿੰਨ ਵਿਅਕਤੀਆਂ ਦੀ ਮੌਤ ਹੋਣ ’ਤੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਚਾਰ ਘੰਟੇ ਤੱਕ ਮੁੱਖ ਟਾਂਡੋ ਮੁਹੰਮਦ ਖਾਂ-ਬਦੀਨ ਰੋਡ ’ਤੇ ਲਾਸ਼ਾਂ ਲੈ ਕੇ ਜਾ ਰਹੀਆਂ ਐਂਬੂਲੈਂਸਾਂ ਨੂੰ ਰੋਕ ਲਿਆ ਅਤੇ ਧਰਨਾ ਦਿੱਤਾ। ਨਾਕਾਬੰਦੀ ਦੌਰਾਨ ਤਿੰਨ ਔਰਤਾਂ ਸਮੇਤ ਸੱਤ ਪ੍ਰਦਰਸ਼ਨਕਾਰੀ ਤੇਜ਼ ਗਰਮੀ ਵਿੱਚ ਬੇਹੋਸ਼ ਹੋ ਗਏ। 

ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਹਥਿਆਰਬੰਦ ਵਿਅਕਤੀਆਂ ਨੇ ਦੋ ਬੱਚਿਆਂ ਤੇ 4 ਔਰਤਾਂ ਨੂੰ ਉਤਾਰਿਆ ਮੌਤ ਦੇ ਘਾਟ

ਬਾਅਦ ਵਿੱਚ ਮਿਉਂਸਪਲ ਕਮੇਟੀ ਦੇ ਚੇਅਰਮੈਨ ਸਈਅਦ ਸ਼ਾਹਨਵਾਜ਼ ਸ਼ਾਹ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਮ੍ਰਿਤਕ ਸਫ਼ਾਈ ਕਰਮਚਾਰੀਆਂ ਲਈ 3 ਲੱਖ ਰੁਪਏ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ। ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਸਿੰਧ ਸਰਕਾਰ ਤੋਂ ਇੱਕ ਹੋਰ ਮੁਆਵਜ਼ਾ ਦਿੱਤਾ ਜਾਵੇਗਾ। ਇਸ ਐਲਾਨ ਤੋਂ ਬਾਅਦ ਧਰਨਾ ਸਮਾਪਤ ਹੋ ਗਿਆ। ਲੋਕਾਂ ਨੇ ਦੋਸ਼ ਲਾਇਆ ਕਿ ਪਾਕਿਸਤਾਨ ਵਿੱਚ ਸਫ਼ਾਈ ਕਰਮਚਾਰੀਆਂ ਦੀਆਂ ਸਾਰੀਆਂ ਅਸਾਮੀਆਂ ਈਸਾਈ ਭਾਈਚਾਰੇ ਲਈ ਰਾਖਵੀਆਂ ਹਨ ਅਤੇ ਇਸ ਲਈ ਅਜਿਹੇ ਕੰਮ ਵਿੱਚ ਸਿਰਫ਼ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਲਾਇਆ ਜਾਂਦਾ ਹੈ। ਹਰ ਸਾਲ ਮੈਨਹੋਲਾਂ ਦੀ ਸਫ਼ਾਈ ਕਰਦੇ ਸਮੇਂ ਈਸਾਈ ਭਾਈਚਾਰੇ ਦੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਪਰ ਇਸ ਦੇ ਬਾਵਜੂਦ ਸਰਕਾਰ ਲੋੜੀਂਦੇ ਪ੍ਰਬੰਧ ਨਹੀਂ ਕਰਦੀ।

ਇਹ ਵੀ ਪੜ੍ਹੋ - ਸਹੁੰ ਚੁੱਕਣ ਤੋਂ ਬਾਅਦ PM ਮੋਦੀ ਨੇ ਟਰੂਡੋ ਨੂੰ ਦਿੱਤਾ ਕਰਾਰਾ ਜਵਾਬ, ਹਰ ਪਾਸੇ ਹੋ ਰਹੀ ਚਰਚਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News