Bigg Boss OTT 3  ਦਾ ਵੀਡੀਓ ਆਇਆ ਸਾਹਮਣੇ, ਦਿਖਾਈ ਸ਼ੂਟਿੰਗ ਦੀ ਪਹਿਲੀ ਝਲਕ

06/15/2024 3:05:57 PM

ਮੁੰਬਈ- ਮਸ਼ਹੂਰ ਅਤੇ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ ਓ.ਟੀ.ਟੀ' ਦਾ ਤੀਜਾ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਾਰ ਸ਼ੋਅ 'ਚ ਕਈ ਨਵੀਆਂ ਅਤੇ ਦਿਲਚਸਪ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਹੋਸਟ ਤੋਂ ਲੈ ਕੇ ਮੁਕਾਬਲੇਬਾਜ਼ਾਂ ਅਤੇ ਫਾਰਮੈਟ ਤੱਕ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਣ ਵਾਲੀਆਂ ਹਨ।

'ਬਿੱਗ ਬੌਸ ਓਟੀਟੀ 3' ਲਈ ਅੰਜੁਮ ਫਕੀਹ ਤੋਂ ਲੈ ਕੇ ਸ਼ਹਿਜ਼ਾਦਾ ਧਾਮੀ ਤੱਕ ਕਈ ਪ੍ਰਤੀਯੋਗੀਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਇਸ ਸੀਜ਼ਨ 'ਚ ਕਿੰਨੇ ਯੂਟਿਊਬਰ ਅਤੇ ਕਿੰਨੇ ਐਕਟਰ ਹੋਣਗੇ, ਇਹ ਕੁਝ ਦਿਨਾਂ 'ਚ ਸਾਹਮਣੇ ਆ ਜਾਵੇਗਾ। ਹਾਲਾਂਕਿ, ਮੇਕਰਸ ਨੇ 'ਬਿੱਗ ਬੌਸ ਓ.ਟੀ.ਟੀ 3' ਦਾ ਇੱਕ ਪ੍ਰੋਮੋ ਸਾਂਝਾ ਕੀਤਾ ਹੈ, ਜਿਸ ਨਾਲ ਪ੍ਰਸ਼ੰਸਕਾਂ ਦਾ ਉਤਸ਼ਾਹ ਵਧ ਗਿਆ ਹੈ।

 

 
 
 
 
 
 
 
 
 
 
 
 
 
 
 
 

A post shared by JioCinema (@officialjiocinema)

ਨਿਰਮਾਤਾਵਾਂ ਨੇ ਅਜੇ ਤੱਕ ਅਨਿਲ ਕਪੂਰ ਦੀ ਹੋਸਟਿੰਗ ਨਾਲ ਜੁੜਿਆ ਵੀਡੀਓ ਸ਼ੇਅਰ ਕੀਤਾ ਹੈ। ਨਵੇਂ ਹੋਸਟ ਨੂੰ ਦੇਖ ਕੇ ਕਈ ਪ੍ਰਸ਼ੰਸਕ ਇਸ ਗੱਲ ਤੋਂ ਨਿਰਾਸ਼ ਹਨ ਕਿ ਸਲਮਾਨ ਖਾਨ ਇਸ ਸੀਜ਼ਨ ਦਾ ਹਿੱਸਾ ਨਹੀਂ ਹੋਣਗੇ। ਇਸ ਦੇ ਨਾਲ ਹੀ ਕੁਝ ਯੂਜ਼ਰਸ ਨਵੇਂ ਹੋਸਟ ਦੇ ਨਾਲ ਸ਼ੋਅ ਨੂੰ ਦੇਖਣ ਲਈ ਉਤਸ਼ਾਹਿਤ ਹਨ। ਇਸ ਦੌਰਾਨ ਮੇਕਰਸ ਨੇ ਸ਼ੂਟਿੰਗ ਦਾ ਵੀਡੀਓ ਦਿਖਾਇਆ ਹੈ।

ਇਹ ਖ਼ਬਰ ਵੀ ਪੜ੍ਹੋ- ਮੰਦਿਰਾ ਬੇਦੀ ਪਤੀ ਨੂੰ ਯਾਦ ਕਰਕੇ ਹੋਈ ਭਾਵੁਕ, ਕਿਹਾ- ਮੈਂ ਸਿੱਖ ਰਹੀ ਹਾਂ ਇੱਕਲੇ ਜਿਊਣਾ

ਇਸ ਵੀਡੀਓ 'ਚ ਪਰਦੇ ਦੇ ਪਿੱਛੇ ਦੀ ਕਹਾਣੀ ਦਿਖਾਈ ਗਈ ਹੈ। ਹੋਸਟ ਅਨਿਲ ਕਪੂਰ ਨੇ ਕਿਸ ਤਰ੍ਹਾਂ ਸ਼ੂਟਿੰਗ ਕੀਤੀ ਅਤੇ ਇਸ ਦੇ ਲਈ ਖੁਦ ਨੂੰ ਕਿਵੇਂ ਤਿਆਰ ਕੀਤਾ, ਇਸ ਦੀ ਝਲਕ ਇਸ ਵੀਡੀਓ 'ਚ ਦਿਖਾਈ ਗਈ ਹੈ। ਮੇਕਅੱਪ ਤੋਂ ਲੈ ਕੇ ਡਾਇਲਾਗ ਤੱਕ ਅਨਿਲ ਕਪੂਰ ਦੀ ਹੋਸਟ ਬਣਨ ਦੀ ਪੂਰੀ ਤਿਆਰੀ ਦਿਖਾਈ ਗਈ ਹੈ।
 


sunita

Content Editor

Related News