ਪਹਿਲਾਂ ਨਾਲੋਂ ਕਾਫ਼ੀ ਵੱਖਰਾ ਹੋਵੇਗਾ ''ਬਿੱਗ ਬੌਸ ਓਟੀਟੀ 3'', ਜਾਣੋ ਕਦੋਂ ਤੇ ਕਿੱਥੇ ਦੇਖ ਸਕਦੇ ਹੋ ਸ਼ੋਅ?

Wednesday, Jun 19, 2024 - 05:20 PM (IST)

ਪਹਿਲਾਂ ਨਾਲੋਂ ਕਾਫ਼ੀ ਵੱਖਰਾ ਹੋਵੇਗਾ ''ਬਿੱਗ ਬੌਸ ਓਟੀਟੀ 3'', ਜਾਣੋ ਕਦੋਂ ਤੇ ਕਿੱਥੇ ਦੇਖ ਸਕਦੇ ਹੋ ਸ਼ੋਅ?

ਨਵੀਂ ਦਿੱਲੀ : ਸਭ ਤੋਂ ਵਿਵਾਦਿਤ ਪਰ ਦਰਸ਼ਕਾਂ ਦਾ ਪਸੰਦੀਦਾ ਸ਼ੋਅ 'ਬਿੱਗ ਬੌਸ ਓਟੀਟੀ' ਕੁਝ ਹੀ ਦਿਨਾਂ 'ਚ ਆਪਣਾ ਤੀਜਾ ਸੀਜ਼ਨ ਲੈ ਕੇ ਆਉਣ ਵਾਲਾ ਹੈ। ਸ਼ੋਅ ਦਾ ਪ੍ਰੋਮੋ ਸਾਹਮਣੇ ਆ ਚੁੱਕਾ ਹੈ। ਪਹਿਲੇ ਮੁਕਾਬਲੇਬਾਜ਼ ਦੇ ਨਾਂ ਦਾ ਵੀ ਖੁਲਾਸਾ ਹੋ ਗਿਆ ਹੈ, ਜਦਕਿ ਬਾਕੀ ਮੁਕਾਬਲੇਬਾਜ਼ਾਂ ਦੇ ਨਾਂ ਸਾਹਮਣੇ ਆਉਣੇ ਬਾਕੀ ਹਨ। ਜਿਵੇਂ-ਜਿਵੇਂ ਦਿਨ ਬੀਤ ਰਹੇ ਹਨ, ਇਸ ਦੀ ਚਰਚਾ ਹੋਰ ਤਿੱਖੀ ਹੁੰਦੀ ਜਾ ਰਹੀ ਹੈ। ਇਸ ਵਾਰ ਸੀਜ਼ਨ ਦੀ ਮੇਜ਼ਬਾਨੀ ਸਲਮਾਨ ਖ਼ਾਨ ਨਹੀਂ ਸਗੋਂ ਅਨਿਲ ਕਪੂਰ ਕਰਨਗੇ। ਨਵੇਂ ਹੋਸਟ ਨਾਲ-ਨਾਲ ਸ਼ੋਅ 'ਚ ਕਈ ਨਵੀਆਂ ਚੀਜ਼ਾਂ ਦੇਖਣ ਨੂੰ ਮਿਲ ਸਕਦੀਆਂ ਹਨ।  ਅਸੀਂ ਤੁਹਾਨੂੰ ਦੱਸਾਂਗੇ ਕਿ 'ਬਿੱਗ ਬੌਸ ਓਟੀਟੀ 3' ਕਿਸ ਦਿਨ, ਕਦੋਂ ਅਤੇ ਕਿੱਥੇ ਦੇਖਿਆ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ- ਦਿਲਜੀਤ ਦੇ ਦੀਵਾਨੇ ਹੋਏ ਗੋਰੇ, Jimmy Fallon ਨੇ ਹੱਥ ਜੋੜ ਬੁਲਾਈ ‘ਸਤਿ ਸ੍ਰੀ ਅਕਾਲ’, ਕਿਹਾ- ਪੰਜਾਬੀ ਆ ਗਏ ਓਏ

ਕਦੋਂ ਤੇ ਕਿੱਥੇ ਦੇਖ ਸਕਦੇ ਹੋ ਸ਼ੋਅ?
'ਬਿੱਗ ਬੌਸ OTT' ਦਾ ਇਹ ਸੀਜ਼ਨ OTT ਪਲੇਟਫਾਰਮ ਜਿਓ ਸਿਨੇਮਾ 'ਤੇ ਦੇਖਿਆ ਜਾ ਸਕਦਾ ਹੈ। ਸ਼ੋਅ ਇਸ ਸ਼ੁੱਕਰਵਾਰ ਯਾਨੀਕਿ 21 ਜੂਨ ਨੂੰ ਸ਼ੁਰੂ ਹੋਵੇਗਾ। 'ਬਿੱਗ ਬੌਸ ਓਟੀਟੀ' ਦਾ ਪਹਿਲਾ ਸੀਜ਼ਨ ਵੂਟ 'ਤੇ ਦਿਖਾਇਆ ਗਿਆ ਸੀ, ਜਦੋਂਕਿ ਦੂਜਾ ਸੀਜ਼ਨ ਸਿਰਫ਼ ਜੀਓ ਸਿਨੇਮਾ 'ਤੇ ਸਟ੍ਰੀਮ ਕੀਤਾ ਗਿਆ ਸੀ।
'ਬਿੱਗ ਬੌਸ OTT 3' ਦਾ ਇਹ ਸੀਜ਼ਨ 21 ਜੂਨ ਨੂੰ ਰਾਤ 9 ਵਜੇ ਸ਼ੁਰੂ ਹੋਵੇਗਾ। ਹਾਲਾਂਕਿ 'ਬਿੱਗ ਬੌਸ ਓਟੀਟੀ 3' ਦੇਖਣ ਲਈ ਤੁਹਾਨੂੰ ਪੈਸੇ ਖਰਚ ਕਰਨੇ ਪੈਣਗੇ। ਇਸ ਲਈ ਤੁਹਾਨੂੰ ਸਬਸਕ੍ਰਿਪਸ਼ਨ ਲੈਣਾ ਹੋਵੇਗਾ। ਬਿੱਗ ਬੌਸ OTT 3.24 ਘੰਟੇ ਲਾਈਵ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ- ਮਸ਼ਹੂਰ ਕਸ਼ਮੀਰ ਸਿੰਘ ਸੰਘਾ ਭਾਊ ਦੇ ਪੁੱਤ ਦਾ ਦਿਹਾਂਤ, ਦਿਲਜੀਤ ਤੇ ਬਾਵਾ ਸਣੇ ਕਈ ਕਲਾਕਾਰਾਂ ਨਾਲ ਆ ਚੁੱਕੇ ਨੇ ਨਜ਼ਰ

ਦਿੱਲੀ ਦੀ 'ਵੜਾ ਪਾਵ ਗਰਲ' ਬਣੀ ਪਹਿਲੀ ਮੁਕਾਬਲੇਬਾਜ਼
ਇਸ ਵਾਰ ਮੇਕਰਜ਼ ਇਸ ਸੀਜ਼ਨ ਦੇ ਸਾਰੇ ਪ੍ਰਤੀਯੋਗੀਆਂ ਦੇ ਨਾਂ ਇਕ-ਇਕ ਕਰਕੇ ਜ਼ਾਹਰ ਕਰਨਗੇ। ਫਿਲਹਾਲ ਪਹਿਲੇ ਮੁਕਾਬਲੇਬਾਜ਼ ਦਾ ਨਾਂ ਸਾਹਮਣੇ ਆਇਆ ਹੈ। ਇਹ ਹੈ ਦਿੱਲੀ ਦੀ 'ਵੜਾ ਪਾਵ ਗਰਲ' ਯਾਨੀ ਚੰਦਰਿਕਾ ਗੇਰਾ ਦੀਕਸ਼ਿਤ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News