ਅਰਜੁਨ ਕਪੂਰ ਦੇ ਵਿਆਹ ਨੂੰ ਲੈ ਕੇ ਅਨਿਲ ਕਪੂਰ ਨੇ ਦਿੱਤਾ ਹਿੰਟ, ਕਿਹਾ ਇਹ

06/22/2024 1:12:02 PM

ਮੁੰਬਈ- 'ਸਿੰਘਮ ਅਗੇਨ' ਦੇ ਵਿਲੇਨ ਅਰਜੁਨ ਕਪੂਰ ਦੇ ਵਿਆਹ ਨੂੰ ਲੈ ਕੇ ਵੱਡੀ ਖ਼ਬਰ ਸਾਹਮਏ ਆਈ ਹੈ। ਇਹ ਗੱਲ ਉਨ੍ਹਾਂ ਦੇ ਮਾਮਾ ਅਤੇ 'ਬਿੱਗ ਬੌਸ ਓਟੀਟੀ 3' ਦੇ ਨਵੇਂ ਹੋਸਟ ਅਨਿਲ ਕਪੂਰ ਨੇ ਖੁਦ ਦੱਸੀ ਹੈ। ਇਸ ਖ਼ਬਰ ਤੋਂ ਬਾਅਦ ਮਲਾਇਕਾ ਅਰੋੜਾ ਦੇ ਪ੍ਰਸ਼ੰਸਕ ਜ਼ਰੂਰ ਹੈਰਾਨ ਹੋਣਗੇ ਪਰ ਅਰਜੁਨ ਕਪੂਰ ਦੇ ਪ੍ਰਸ਼ੰਸਕ ਇਸ ਖ਼ਬਰ ਤੋਂ ਬਾਅਦ ਜ਼ਰੂਰ ਖੁਸ਼ ਹੋਣਗੇ।

ਇਹ ਖ਼ਬਰ ਵੀ ਪੜ੍ਹੋ- ਮਾਪਿਆਂ ਦੀ ਰਜ਼ਾਮੰਦੀ ਮਗਰੋਂ ਸੋਨਾਕਸ਼ੀ ਨੇ ਆਪਣੇ ਹੱਥਾਂ 'ਤੇ ਲਗਵਾਈ ਜ਼ਹੀਰ ਦੇ ਨਾਮ ਦੀ ਮਹਿੰਦੀ

ਇਕ ਨਿੱਜੀ ਚੈਨਲ ਦੌਰਾਨ ਅਨਿਲ ਕਪੂਰ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ। ਇਸ 'ਚ ਇੱਕ ਸਵਾਲ ਅਰਜੁਨ ਕਪੂਰ ਦੇ ਵਿਆਹ ਨਾਲ ਜੁੜਿਆ ਹੋਇਆ ਸੀ। ਅਦਾਕਾਰ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਉਸ ਦੇ ਸ਼ੋਅ 'ਬਿੱਗ ਬੌਸ ਓਟੀਟੀ 3' ਨਾਲ ਜੁੜੇ ਸਵਾਲਾਂ ਬਾਰੇ ਗੱਲ ਕੀਤੀ ਜਾ ਰਹੀ ਸੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਪਰਿਵਾਰ 'ਚ ਸਭ ਤੋਂ ਵੱਧ ਫੈਸ਼ਨੇਬਲ ਕੌਣ ਹੈ, ਤਾਂ ਉਸ ਨੇ ਆਪਣਾ ਨਾਮ ਲਿਆ।

ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਸ਼ਵੇਤਾ ਤਿਵਾਰੀ ਨੇ ਫੈਨਜ਼ ਨੂੰ ਸੁਣਾਈ ਖੁਸ਼ਖਬਰੀ, ਜਲਦ ਨਜ਼ਰ ਆਵੇਗੀ ਇਸ ਸ਼ੋਅ 'ਚ

ਉਸ ਨੇ ਆਪਣੀ ਪਤਨੀ ਨੂੰ ਸਿਆਸੀ ਤੌਰ 'ਤੇ ਗਲਤ ਕਿਹਾ। ਫਿਰ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਗਲਾ ਵਿਆਹ ਕਿਸ ਦਾ ਹੋਵੇਗਾ ਘਰ 'ਚ ? ਅਨਿਲ ਕਪੂਰ ਨੇ ਜਵਾਬ ਦਿੰਦੇ ਹੋਏ ਕਿਹਾ, "ਸਾਡੇ ਪਰਿਵਾਰ 'ਚ ਹੁਣ ਜਿਸ ਦਾ ਵਿਆਹ ਹੋਵੇਗਾ, ਉਹ ਅਰਜੁਨ ਕਪੂਰ ਹੈ।" ਹੁਣ ਖ਼ਬਰ ਹੈ ਕਿ ਮਲਾਇਕਾ ਅਰੋੜਾ ਨਾਲ ਬ੍ਰੇਕਅੱਪ ਤੋਂ ਬਾਅਦ ਉਹ ਜ਼ਿੰਦਗੀ 'ਚ ਅੱਗੇ ਵਧ ਰਹੇ ਹਨ ਅਤੇ ਅਦਾਕਾਰ ਵੀ ਜਲਦ ਹੀ ਵਿਆਹ ਕਰ ਲੈਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Punjab Desk

Content Editor

Related News