ਦੋ ਪਤਨੀਆਂ ਨਾਲ ''ਬਿੱਗ ਬੌਸ ਓਟੀਟੀ 3'' ''ਚ ਐਂਟਰੀ ''ਤੇ ਕਰਨ ਕੁੰਦਰਾ ਨੇ ਉਡਾਇਆ ਅਰਮਾਨ ਮਲਿਕ ਦਾ ਮਜ਼ਾਕ, ਦੇਖੋ ਕੀ ਕਿਹਾ

06/22/2024 3:49:03 PM

ਮੁੰਬਈ- 'ਬਿੱਗ ਬੌਸ ਓਟੀਟੀ 3' ਸ਼ੁਰੂ ਹੋ ਗਿਆ ਹੈ। ਇਸ ਸ਼ੋਅ 'ਚ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਨੇ ਆਪਣੀਆਂ ਦੋ ਪਤਨੀਆਂ ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ ਨਾਲ ਸ਼ੋਅ 'ਚ ਐਂਟਰੀ ਕੀਤੀ ਹੈ। ਅਰਮਾਨ ਮਲਿਕ ਨੂੰ ਬਿੱਗ ਬੌਸ ਦੇ ਘਰ 'ਚ ਆਪਣੀਆਂ ਦੋ ਪਤਨੀਆਂ ਨਾਲ ਦੇਖ ਕੇ ਕਰਨ ਕੁੰਦਰਾ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ।

PunjabKesari

ਕਰਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਦੀ ਸ਼ੁਰੂਆਤ ਕਰਨ ਕੁੰਦਰਾ ਹੱਸਦੇ ਹੋਏ ਕਰਦੇ ਹਨ। ਕਰਨ ਕੁੰਦਰਾ ਦਾ ਕਹਿਣਾ ਹੈ, "ਬਿੱਗ ਬੌਸ ਓਟੀਟੀ 3 ਦਾ ਗ੍ਰੈਂਡ ਪ੍ਰੀਮੀਅਰ ਚੱਲ ਰਿਹਾ ਹੈ ਅਤੇ ਅਰਮਾਨ ਮਲਿਕ ਇੱਕ ਤਿਕੜੀ ਦੇ ਨਾਲ ਬਿੱਗ ਬੌਸ ਦੇ ਘਰ ਵਿੱਚ ਆਏ ਹਨ। ਮਤਲਬ ਕਿ ਅਰਮਾਨ ਮਲਿਕ ਅਤੇ ਉਨ੍ਹਾਂ ਦੀਆਂ ਦੋ ਪਤਨੀਆਂ ਬਿੱਗ ਬੌਸ ਓਟੀਟੀ ਦੇ ਘਰ 'ਚ ਹਨ। ਤੁਹਾਨੂੰ ਮੁਬਾਰਕ ਹੋਵੇ। ਕਿਉਂਕਿ ਲੋਕ ਇੱਥੇ ਇੱਕ ਨਹੀਂ ਸੰਭਾਲ ਸਕਦੇ, ਤੁਸੀਂ ਦੋ ਲੈ ਕੇ ਆਏ ਹੋ, ਅਤੇ ਉਹ ਵੀ ਬਿੱਗ ਬੌਸ 'ਚ ,ਕੁਝ ਦਿਨ ਇੰਤਜ਼ਾਰ ਕਰੋ, ਇਹ ਕ੍ਰੇਜ਼ੀ ਹੋਣ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ- ਮੁਸ਼ਕਲ 'ਚ ਫਸੀ ਜੈਕੀ ਭਗਨਾਨੀ ਦੀ ਪ੍ਰੋਡਕਸ਼ਨ ਕੰਪਨੀ Pooja Entertainment,ਕਰੂ ਮੈਂਬਰ ਨੇ ਲਾਏ ਇਹ ਗੰਭੀਰ ਦੋਸ਼

ਦੱਸ ਦਈਏ ਕਿ ਹੋਸਟ ਅਨਿਲ ਕਪੂਰ ਨੇ ਅਰਮਾਨ ਮਲਿਕ ਨੂੰ ਮਜ਼ੇਦਾਰ ਗੇਮ ਖੇਡਣ ਲਈ ਕਿਹਾ ਅਤੇ ਉਨ੍ਹਾਂ ਨੂੰ ਸਥਿਤੀ ਦੱਸੀ। YouTuberਨੂੰ ਆਪਣੀਆਂ ਪਤਨੀਆਂ ਵਿੱਚੋਂ ਇੱਕ ਨੂੰ ਚੁੰਮਣਾ ਹੈ ਜੋ ਉਨ੍ਹਾਂ ਨਾਲ ਚੰਗੀ ਤਰ੍ਹਾਂ ਫਿੱਟ ਬੈਠਦੀ ਹੈ, ਤਾਂ ਉਨ੍ਹਾਂ ਨੇ ਆਪਣੀ ਪਹਿਲੀ ਪਤਨੀ ਪਾਇਲ ਮਲਿਕ ਨੂੰ ਚੁਣਿਆ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਹ ਕਿਸ ਨੂੰ ਸ਼ੋਅ ਜਿੱਤਦਾ ਦੇਖਣਾ ਪਸੰਦ ਕਰਨਗੇ ਤਾਂ ਉਸ ਨੇ ਕ੍ਰਿਤਿਕਾ ਨੂੰ ਚੁੰਮਦਿਆਂ ਕਿਹਾ ਕਿ ਉਸ ਦਾ ਦਿਲ ਨਰਮ ਹੈ। ਜਦੋਂ ਉਨ੍ਹਾਂ ਦੇ ਜ਼ਿਆਦਾ ਰੋਮਾਂਟਿਕ ਪਾਰਟਨਰ ਬਾਰੇ ਪੁੱਛਿਆ ਗਿਆ ਤਾਂ ਅਰਮਾਨ ਨੇ ਪਾਇਲ ਨੂੰ ਚੁੰਮਦਿਆਂ ਕਿਹਾ ਕਿ ਉਹ ਕ੍ਰਿਤਿਕਾ ਤੋਂ ਜ਼ਿਆਦਾ ਰੋਮਾਂਟਿਕ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News