Mirzapur 3 ਤੋਂ ਮੁੰਨਾ ਭਈਆ ਦਾ ਲੁੱਕ ਆਇਆ ਸਾਹਮਣੇ

Friday, May 31, 2024 - 01:16 PM (IST)

Mirzapur 3 ਤੋਂ ਮੁੰਨਾ ਭਈਆ ਦਾ ਲੁੱਕ ਆਇਆ ਸਾਹਮਣੇ

ਮੁੰਬਈ (ਬਿਊਰੋ): ਵੈੱਬ ਸੀਰੀਜ਼ ‘ਮਿਰਜ਼ਾਪੁਰ’ ਦਾ ਤੀਜਾ ਸੀਕਵਲ ਰਿਲੀਜ਼ ਹੋਣ ਵਾਲਾ ਹੈ। ਇਸ ਸੀਰੀਜ਼ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। Amazon Prime Video Original ਦੇ ਨਿਰਮਾਤਾ ਲਗਾਤਾਰ ਇਸ ਸੀਰੀਜ਼ ਦੇ ਪੋਸਟਰ ਅਤੇ ਵੀਡੀਓਜ਼ ਸ਼ੇਅਰ ਕਰ ਰਹੇ ਹਨ। ਹਾਲਾਂਕਿ ਮੇਕਰਜ਼ ਨੇ ਅਜੇ ਤੱਕ ਇਸ ਦੀ ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਹੈ। ਪ੍ਰਸ਼ੰਸਕ ਵੀ ਇਸ ਦੇ ਟੀਜ਼ਰ ਅਤੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਬੇਸਬਰੀ ਦੇ ਵਿਚਕਾਰ,ਮੇਕਰਜ਼ ਨੇ ਇੱਕ ਨਵਾਂ ਪੋਸਟਰ ਅਤੇ ਵੀਡੀਓ ਜਾਰੀ ਕੀਤਾ ਹੈ। ਇਸ ਨਵੇਂ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਮੁੰਨਾ ਭਈਆ ਦਾ ਕਿਰਦਾਰ ਤੀਜੇ ਸੀਜ਼ਨ ‘ਚ ਇਸ ਤਰ੍ਹਾਂ ਦਾ ਹੋਵੇਗਾ।

PunjabKesari
ਮੇਕਰਜ਼ ਨੇ ‘ਮਿਰਜ਼ਾਪੁਰ’ ਤੋਂ ਦਿਵਯੇਂਦੂ ਦੀ ਨਵੀਂ ਲੁੱਕ ਦਾ ਖੁਲਾਸਾ ਕੀਤਾ ਹੈ। ਇਸ ਦੇ ਪੋਸਟਰ ‘ਤੇ ‘ਢ’ ਲਿਖਿਆ ਹੋਇਆ ਹੈ।’ ਸ਼ੋਅ ‘ਚ ਗੋਲੂ ਗੁਪਤਾ ਦਾ ਕਿਰਦਾਰ ਨਿਭਾਉਣ ਵਾਲੀ ਸ਼ਵੇਤਾ ਤ੍ਰਿਪਾਠੀ ਨੇ ਇਸ ਪੋਸਟ ‘ਤੇ ਕਮੈਂਟ ਕੀਤਾ ਹੈ। ਇਸ ਤੋਂ ਇਲਾਵਾ ਮੇਕਰਜ਼ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਹ ‘ਮਿਰਜ਼ਾਪੁਰ’ ‘ਚ 'ਦਦਾ ਤਿਆਗੀ' ਦਾ ਕਿਰਦਾਰ ਨਿਭਾਅ ਰਹੇ ਹਨ। 


author

sunita

Content Editor

Related News