''ਬਿੱਗ ਬੌਸ OTT 3'' ''ਚ TV ਦੀ ਇਹ ਨੂੰਹ ਲਾਏਗੀ ਹੌਟਨੈੱਸ ਦਾ ਜਲਵਾ, ਅਨਿਲ ਕਪੂਰ ਦੇ ਸ਼ੋਅ ਦੀ ਵਧਾਏਗੀ ਰੌਣਕ!

06/15/2024 4:42:06 PM

ਨਵੀਂ ਦਿੱਲੀ (ਬਿਊਰੋ) : ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ ਓਟੀਟੀ ਵਰਜ਼ਨ ਟੀਵੀ ਵਾਂਗ ਸਫ਼ਲ ਰਿਹਾ ਹੈ। 'ਬਿੱਗ ਬੌਸ' ਓਟੀਟੀ ਸੀਜ਼ਨ 2 ਦੀ ਸਫ਼ਲਤਾ ਤੋਂ ਬਾਅਦ ਹੁਣ ਤੀਜੇ ਸੀਜ਼ਨ ਦਾ ਇੰਤਜ਼ਾਰ ਹੈ। 'ਬਿੱਗ ਬੌਸ OTT 3' ਦਾ ਐਲਾਨ ਕੁਝ ਸਮਾਂ ਪਹਿਲਾਂ ਹੋਇਆ ਸੀ। 'ਬਿੱਗ ਬੌਸ ਓਟੀਟੀ 3' ਦੇ ਮੁਕਾਬਲੇਬਾਜ਼ਾਂ ਦੀ ਸੂਚੀ ਅਜੇ ਸਾਹਮਣੇ ਨਹੀਂ ਆਈ ਹੈ ਪਰ ਕਈ ਨਾਂ ਜ਼ਰੂਰ ਚਰਚਾ 'ਚ ਹਨ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ 'ਬਿੱਗ ਬੌਸ' ਦੇ ਘਰ 'ਚ ਬਾਲੀਵੁੱਡ, ਟੀਵੀ, ਮਿਊਜ਼ਿਕ, ਯੂਟਿਊਬ ਅਤੇ ਸੋਸ਼ਲ ਮੀਡੀਆ ਦੀਆਂ ਕਈ ਮਸ਼ਹੂਰ ਹਸਤੀਆਂ ਨਜ਼ਰ ਆਉਣਗੀਆਂ। ਹੁਣ ਇਸ ਸੂਚੀ 'ਚ ਇਕ ਹੋਰ ਨਾਂ ਜੁੜ ਜਾਵੇਗਾ।

ਬਿੱਗ ਬੌਸ ’ਚ ਤਹਿਲਕਾ ਮਚਾਏਗੀ ਇਹ ਅਦਾਕਾਰਾ
ਜਿਵੇਂ-ਜਿਵੇਂ 'ਬਿੱਗ ਬੌਸ ਓਟੀਟੀ 3' ਦੀ ਸ਼ੁਰੂਆਤੀ ਤਰੀਕ ਨੇੜੇ ਆ ਰਹੀ ਹੈ, ਦਰਸ਼ਕਾਂ 'ਚ ਪ੍ਰਤੀਯੋਗੀਆਂ ਨੂੰ ਲੈ ਕੇ ਉਤਸ਼ਾਹ ਵਧਦਾ ਜਾ ਰਿਹਾ ਹੈ। ਮੀਕਾ ਸਿੰਘ, ਸੋਨਮ ਖ਼ਾਨ ਅਤੇ ਸਾਈ ਕੇਤਨ ਰਾਓ ਤੋਂ ਬਾਅਦ ਹੁਣ ਇਸ ਲਿਸਟ 'ਚ ਇਕ ਹੋਰ ਮੁਕਾਬਲੇਬਾਜ਼ ਦਾ ਨਾਂ ਸ਼ਾਮਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡੇਲੀ ਸੋਪ ਕੁੰਡਲੀ ਭਾਗਿਆ ਦੀ ਅਦਾਕਾਰਾ ਅੰਜੁਮ ਫਕੀਹ ਵੀ ਵਿਵਾਦਿਤ ਸ਼ੋਅ 'ਚ ਨਜ਼ਰ ਆਉਣ ਵਾਲੀ ਹੈ।

ਇਹ ਵੀ ਪੜ੍ਹੋ-  ਅਦਾਕਾਰਾ ਨਿਸ਼ਾ ਬਾਨੋ ਨੇ ਨਮ ਅੱਖਾਂ ਨਾਲ ਸਾਂਝੀਆਂ ਕੀਤੀਆਂ ਇਹ ਖ਼ਾਸ ਤਸਵੀਰਾਂ, ਕਿਹਾ- 'ਰੱਬ ਕਿੱਥੇ ਲੈ ਜਾਂਦਾ ਬੰਦੇ ਨੂੰ...'

'ਖ਼ਤਰੋਂ ਕੇ ਖਿਲਾੜੀ 13' ਦਾ ਵੀ ਬਣ ਚੁੱਕੀ ਹੈ ਹਿੱਸਾ
ਅੰਜੁਮ ਫਕੀਹ ਪਿਛਲੇ ਸਾਲ ਸਟੰਟ ਬੇਸਡ ਰਿਐਲਿਟੀ ਸ਼ੋਅ 'ਖ਼ਤਰੋਂ ਕੇ ਖਿਲਾੜੀ 13' 'ਚ ਨਜ਼ਰ ਆਈ ਸੀ। 'ਕੁੰਡਲੀ ਭਾਗਿਆ' 'ਚ ਸ੍ਰਿਸ਼ਟੀ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਈ ਅੰਜੁਮ ਬਾਰੇ ਖ਼ਬਰ ਹੈ ਕਿ ਉਹ ਹੁਣ 'ਬਿੱਗ ਬੌਸ ਓਟੀਟੀ 3' 'ਚ ਆ ਰਹੀ ਹੈ ਪਰ ਅਦਾਕਾਰਾ ਨੇ ਹਾਲੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ-  ਬਾਲੀਵੁੱਡ 'ਚ ਛਾਏ ਦਿਲਜੀਤ ਦੋਸਾਂਝ, ਫ਼ਿਲਮ 'ਕਲਕੀ 2898 ਏ. ਡੀ 'ਚ ਗਾਇਆ ਗੀਤ

'ਬਿੱਗ ਬੌਸ OTT 3' ਦੀ ਮੇਜ਼ਬਾਨੀ ਨਹੀਂ ਕਰਨਗੇ ਸਲਮਾਨ
ਸਲਮਾਨ ਖ਼ਾਨ 'ਬਿੱਗ ਬੌਸ ਓਟੀਟੀ' ਦੇ ਤੀਜੇ ਸੀਜ਼ਨ ਦੀ ਮੇਜ਼ਬਾਨੀ ਨਹੀਂ ਕਰਨਗੇ। ਇਸ ਵਾਰ ਸਲਮਾਨ ਦੀ ਜਗ੍ਹਾ ਅਨਿਲ ਕਪੂਰ ਹੋਸਟ ਦੀ ਕੁਰਸੀ 'ਤੇ ਬੈਠਣਗੇ ਅਤੇ ਪ੍ਰਤੀਯੋਗੀਆਂ ਨੂੰ ਰਸਤਾ ਦਿਖਾਉਣਗੇ। ਹਾਲ ਹੀ 'ਚ ਆਏ ਪ੍ਰੋਮੋ ਨੂੰ ਦੇਖਦੇ ਹੋਏ ਦੱਸਿਆ ਗਿਆ ਕਿ ਨਵੇਂ ਸੀਜ਼ਨ ਦੀ ਤਰ੍ਹਾਂ ਇਸ ਵਾਰ ਵੀ ਨਵੀਂ ਖੇਡ ਅਤੇ ਮਾਹੌਲ ਹੋਵੇਗਾ, ਜੋ ਖਿਡਾਰੀਆਂ 'ਤੇ ਭਾਰੀ ਪੈ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਨਿਲ ਕਪੂਰ ਇਸ ਸ਼ੋਅ ਨੂੰ ਕਿਵੇਂ ਅੱਗੇ ਲੈ ਕੇ ਜਾਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News